ਜਿਲਾ ਪ੍ਰਸਾਸ਼ਨ ਨੇ ਐਨ:ਡੀ:ਆਰ:ਐਫ ਦੇ ਸਹਿਯੋਗ ਨਾਲ ਕੀਤੀ ਮੌਕ ਡਰਿੱਲ

ਅੰਮ੍ਰਿਤਸਰ, 13 ਫਰਵਰੀ 2024:— ਅੱਜ ਜਿਲਾ ਪ੍ਰਸਾਸ਼ਨ ਵੱਲੋਂ ਜਿਲੇ ਵਿੱਚ ਭੂਚਾਲ ਦੀ ਸਥਿਤੀ ਨਾਲ ਨਿਪਟਣ ਲਈ ਕਿਸ ਤਰਾ ਬਚਾਓ ਕੀਤਾ ਜਾਣਾ ਹੈ ਅਤੇ ਲੋਕਾਂ  ਦੀਆਂ ਜਾਨਾਂ ਨੂੰ ਕਿਵੇਂ ਬਚਾਉਣਾ ਹੈ ਸਬੰਧੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨ:ਡੀ:ਆਰ:ਐਫ ਦੇ ਸਹਿਯੋਗ ਨਾਲ ਮੌਕ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ ਵਿੱਚ ਜਿਲਾ ਪ੍ਰਸਾਸ਼ਨ ਅਧਿਕਾਰੀਆਂ ਤੋਂ ਇਲਾਵਾ ਫਾਇਰ ਬਿਰਗੇਡ, ਪੁਲਿਸ ਪ੍ਰਸਾਸ਼ਨ, ਸਿਹਤ ਵਿਭਾਗ ਆਦਿ ਨੇ ਹਿੱਸਾ ਲਿਆ। 

               ਇਸ ਸਬੰਧੀ ਐਨ:ਡੀ:ਆਰ:ਐਫ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਦੇ ਹੋਏ ਜਿਲ੍ਹਾ ਮਾਲ ਅਫ਼ਸਰ ਸ੍ਰੀ ਤਪਨ ਭਨੌਟ ਨੇ ਦੱਸਿਆ ਕਿ ਜਿਲਾ ਪ੍ਰਸਾਸ਼ਨ ਵੱਲੋਂ ਜਿਲੇ ਵਿੱਚ ਭੂਚਾਲ ਦੀ ਸਥਿਤੀ ਨਾਲ ਕਿਸ ਤਰ੍ਹਾਂ ਨਿਪਟਣਾ ਹੈ ਦੇ ਸਬੰਧ ਵਿੱਚ ਮੌਕ ਡਰਿੱਲ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਮੌਕ ਡਰਿੱਲ ਦਾ ਮੁੱਖ ਉਦੇਸ਼ ਕਿਸੇ ਵੀ ਤਰਾ ਦੀਆਂ ਕੁਦਰਤੀ ਆਫਤਾਂ ਜਿਵੇ ਕਿ ਭੂਚਾਲ ਆਦਿ ਤੋ ਲੋਕਾਂ  ਦੀ ਜਾਨ ਨੂੰ ਬਚਾਉਣਾ ਹੈ। ਉਨਾਂ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੇ ਪ੍ਰਸਾਸ਼ਨ ਵੱਲੋਂ ਸਭ ਤੋਂ ਪਹਿਲਾਂ ਫਾਇਰ ਬਿਗ੍ਰੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਨੇੜੇ ਦੇ ਸਕੂਲ ਵਿੱਚ ਰਾਹਤ ਕੈਂਪ ਸਥਾਪਤ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਹ ਰਾਹਤ ਕੈਂਪ ਵਿੱਚ ਜਖਮੀ ਹੋਏ ਲੋਕਾਂ ਨੂੰ ਪੂਰੀ ਡਾਕਟਰੀ ਸਹਾਇਤਾ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।  ਉਨਾਂ ਦੱਸਿਆ ਕਿ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਜਿਲ੍ਹਾ ਆਫਤ ਪ੍ਰਬੰਧਨ ਯੋਜਨਾ ਤਹਿਤ ਸਾਰੇ ਵਿਭਾਗਾਂ ਦਾ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੇ ਤੁਰੰਤ ਹਰਕਤ ਵਿੱਚ ਆਇਆ ਜਾ ਸਕੇ। ਉਨਾਂ ਦੱਸਿਆ ਕਿ ਕਿਸੇ ਵੀ ਸੰਭਾਵੀ ਹਾਲਾਤਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਤਿਆਰੀ ਹੋਣੀ ਚਾਹੀਦੀ ਹੈ।

               ਇਸ ਮੌਕੇ  ਐਨ:ਡੀ:ਆਰ:ਐਫ ਦੇ ਸਹਾਇਕ ਕਮਾਂਡੈਂਟ ਸ੍ਰੀ ਡੀ ਐਲ. ਜਾਖੜ ਨੇ ਦੱਸਿਆ ਕਿ ਇਸ ਮੌਕ ਡਰਿੱਲ ਵਿੱਚ ਐਨ:ਡੀ:ਆਰ:ਐਫ ਦੇ ਜਵਾਨਾਂ ਵੱਲੋਂ ਭਾਗ ਲਿਆ ਗਿਆ ਹੈ ਅਤੇ ਇਹ ਸਾਰੇ ਜਵਾਨ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਪੂਰੀ ਤਰਾਂ ਨਿਪੁੰਨ ਹਨ। ਉਨਾਂ ਦੱਸਿਆ ਕਿ ਸਾਡੀ ਬਟਾਲੀਅਨ ਜਿਲੇ ਵਿੱਚ ਕਿਸੇ ਵੀ ਅਣਸੁਖਾਵਂੀ ਘਟਨਾਂ ਨੂੰ ਰੋਕਣ ਲਈ ਜਾਣਕਾਰੀ ਮਿਲਦੇ ਹੀ 2 ਘੰਟੇ ਦੇ ਅੰਦਰ ਅੰਦਰ ਪਹੁੰਚ ਜਾਵੇਗੀ ਅਤੇ ਬਚਾਓ ਦਾ ਕੰਮ ਸ਼ੁਰੂ ਕਰ ਦੇਵੇਗੀ। ਉਨਾਂ ਦੱਸਿਆ ਕਿ ਇਸ ਸਮੇਂ ਦੇਸ਼ ਭਰ ਵਿੱਚ ਐਨ:ਡੀ:ਆਰ:ਐਫ ਦੇ 16 ਯੂਨਿਟ ਕੰਮ ਕਰ ਰਹੇ ਹਨ। ਜਿਸ ਵਿੱਚ ਇਕ ਯੂਨਿਟ ਬਠਿੰਡਾ ਵਿੱਚ ਸਥਿਤ ਹੈ। ਉਨਾਂ ਕਿਹਾ ਕਿ ਐਨ:ਡੀ:ਆਰ:ਐਫ ਦੇ ਜਵਾਨ ਸੰਭਾਵੀ ਹਾਲਾਤਾਂ ਨਾਲ ਨਜਿੱਠਣ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਨ।

               ਇਸ ਮੌਕੇ ਸ: ਰਜਿੰਦਰ ਸਿੰਘ ਡੀ.ਐਸ.ਪੀ. ਹੈਡਕੁਆਟਰ ਅੰਮ੍ਰਿਤਸਰ ਦਿਹਾਤੀ, ਸ: ਮਨਪ੍ਰੀਤ ਸਿੰਘ ਕਮਾਂਡੈਂਟ ਜਿਲਾ ਹੋਮ ਗਾਰਡ, ਇੰਜੀ: ਪ੍ਰਵੀਨ ਕੁਮਾਰ, ਇੰਜੀ: ਕਾਰਤੀਕ ਵਰਮਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਕੁਲਦੀਪ ਸਿੰਘ ਏ.ਸੀ.ਪੀ.ਡੀ. , ਡਾ. ਹਰਜੋਤ ਕੌਰ ਸਿਵਲ ਸਰਜਨ ਦਫ਼ਤਰ, ਯਸ਼ਪਾਲ ਫਾਇਰ ਬ੍ਰਿਗੇਡ ਅਫ਼ਸਰ, ਸ: ਹਰਦਿਆਲ ਸਿੰਘ ਫੂਡ ਸਪਲਾਈ ਵਿਭਾਗ, ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

[wpadcenter_ad id='4448' align='none']