Thursday, January 16, 2025

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਰਕਾਰੀ ਪੋਲੀਟੈਕਨਿਕ ਖੂਨੀਮਾਜਰਾ (ਖਰੜ) ਵਿਖੇ ਗਿਣਤੀ ਦੇ ਪ੍ਰਬੰਧਾਂ ਦਾ ਜਾਇਜ਼ਾ

Date:

ਖਰੜ (ਐਸ.ਏ.ਐਸ. ਨਗਰ), 02 ਜੂਨ, 2024:

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਲਈ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ 52-ਖਰੜ ਅਤੇ 53-ਐਸ.ਏ.ਐਸ.ਨਗਰ ਵਿਧਾਨ ਸਭਾ ਹਲਕੇ ਲਈ ਪਈਆਂ ਵੋਟਾਂ ਦੀ ਗਿਣਤੀ 4 ਜੂਨ, 2024 ਨੂੰ ਸਰਕਾਰੀ ਪੋਲੀਟੈਕਨਿਕ, ਖੂਨੀ ਮਾਜਰਾ ਖੂਨੀਮਾਜਰਾ (ਖਰੜ) ਵਿਖੇ ਹੋਵੇਗੀ।

          ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐੱਸ. ਤਿੜਕੇ, ਏ.ਡੀ.ਸੀ. (ਯੂ ਡੀ) ਦਮਨਜੀਤ ਸਿੰਘ ਮਾਨ, ਐੱਸ.ਪੀ (ਐੱਚ.) ਤੁਸ਼ਾਰ ਗੁਪਤਾ, ਸਹਾਇਕ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਮੁਹਾਲੀ ਅਤੇ ਖਰੜ, ਦੀਪਾਂਕਰ ਗਰਗ ਅਤੇ ਗੁਰਮੰਦਰ ਸਿੰਘ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਹੋਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨ ਉਪਰੰਤ ਵੇਰਵਿਆਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਗਿਣਤੀ ਕੇਂਦਰ ਵਿੱਚ ਕੁੱਲ ਦੋ ਗਿਣਤੀ ਹਾਲ ਬਣਾਏ ਜਾਣਗੇ ਅਤੇ ਹਰੇਕ ਗਿਣਤੀ ਹਾਲ ਵਿੱਚ 14 ਗਿਣਤੀ ਮੇਜ਼ ਹੋਣਗੇ। ਹਰੇਕ ਟੇਬਲ ਤੇ ਕਾਉਂਟਿੰਗ ਸੁਪਰਵਾਈਜ਼ਰ, ਇੱਕ ਕਾਉਂਟਿੰਗ ਅਸਿਸਟੈਂਟ, ਕਾਉਂਟਿੰਗ ਸਟਾਫ਼/ਗਰੁੱਪ ਡੀ ਕਰਮਚਾਰੀ ਅਤੇ ਇੱਕ ਮਾਈਕਰੋ ਆਬਜ਼ਰਵਰ ਡਿਊਟੀ ਤੇ ਹੋਣਗੇ।

          ਗਿਣਤੀ ਸਟਾਫ਼ ਲਈ ਡਿਊਟੀ ਵਾਲੇ ਟੇਬਲ ਦਾ ਨੰਬਰ, ਗਿਣਤੀ ਵਾਲੇ ਦਿਨ ਅੰਤਿਮ ਰੈਂਡਮਾਈਜ਼ੇਸ਼ਨ ਦੌਰਾਨ ਨਿਰਧਾਰਤ ਕੀਤਾ ਜਾਵੇਗਾ ਜੋ ਸਵੇਰੇ 5:00 ਵਜੇ ਹੋਵੇਗੀ। ਗਿਣਤੀ ਸਵੇਰੇ 8 ਵਜੇ ਸ਼ੁਰੂ ਕੀਤੀ ਜਾਵੇਗੀ।

            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੇਬਲ ਲਗਾਉਣ ਤੋਂ ਸ਼ੁਰੂ ਹੋ ਕੇ ਗਿਣਤੀ ਦੀ ਸਾਰੀ ਪ੍ਰਕਿਰਿਆ, ਸਟਾਫ ਦੀ ਤਾਇਨਾਤੀ, ਹਰੇਕ ਰਾਊਂਡ ਲਈ ਨਤੀਜਾ ਦਿਖਾਉਣ ਤੱਕ ਦੀ ਪ੍ਰਕਿਰਿਆ ਦੀ ਚੋਣ ਕਮਿਸ਼ਨ ਦੁਆਰਾ ਨਿਯੁਕਤ ਗਿਣਤੀ ਨਿਗਰਾਨ ਸ੍ਰੀ ਮੁਹੰਮਦ ਆਵੇਸ਼ ਦੁਆਰਾ ਨਿਗਰਾਨੀ ਕੀਤੀ ਜਾਵੇਗੀ।

            ਉਨ੍ਹਾਂ ਅੱਗੇ ਕਿਹਾ ਕਿ ਗਿਣਤੀ ਦੀ ਸਮੁੱਚੀ ਪ੍ਰਕਿਰਿਆ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸਖ਼ਤ ਪ੍ਰੋਟੋਕੋਲ ਅਤੇ ਸੁਰੱਖਿਆ/ਨਿਗਰਾਨੀ ਤਹਿਤ ਕੀਤੀ ਜਾਵੇਗੀ ਅਤੇ ਅਧਿਕਾਰਤ ਵਿਅਕਤੀਆਂ ਤੋਂ ਇਲਾਵਾ ਕਿਸੇ ਨੂੰ ਵੀ ਕਾਊਂਟਿੰਗ ਹਾਲ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

            ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਕਾਉਂਟਿੰਗ ਹਾਲ ਦੇ ਅੰਦਰ ਅਧਿਕਾਰਤ ਰਿਕਾਰਡਿੰਗ ਲਈ ਸਰਕਾਰੀ ਵੀਡੀਓ ਕੈਮਰਿਆਂ ਤੋਂ ਇਲਾਵਾ ਕੋਈ ਵੀ ਸਟਿਲ ਜਾਂ ਵੀਡੀਓ ਕੈਮਰਿਆਂ ਦੀ ਇਜਾਜ਼ਤ ਨਹੀਂ ਹੈ। ਚੋਣ ਦੁਆਰਾ ਜਾਰੀ ਕੀਤੇ ਮੀਡੀਆ ਪਾਸ ਲੈ ਕੇ ਪੱਤਰਕਾਰਾਂ ਨੂੰ ਕਾਉਂਟਿੰਗ ਹਾਲ ਦੇ ਅੰਦਰ ਬਿਨਾਂ ਸਟੈਂਡ ਦੇ, ਹੱਥਾਂ ਨਾਲ ਫੜੇ ਜਾਣ ਵਾਲੇ ਕੈਮਰੇ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਮੀਡੀਆ ਕਰਮੀਆਂ/ਪੱਤਰਕਾਰਾਂ ਦੁਆਰਾ ਹੱਥ ਵਿੱਚ ਫੜੇ ਕੈਮਰਿਆਂ ਨਾਲ ਗਿਣਤੀ ਪ੍ਰਕਿਰਿਆ ਦੀ ਆਡੀਓ-ਵਿਜ਼ੂਅਲ ਕਵਰੇਜ ਲੈਂਦੇ ਸਮੇਂ, ਵਿਅਕਤੀਗਤ ਤੌਰ ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਜਾਂ ਵੀ ਵੀ ਪੀ ਏ ਟੀ ਤੇ ਦਿਖਾਏ ਜਾ ਰਹੇ ਨਤੀਜੇ ਦੀ ਵੀਡੀਓ/ਫੋਟੋਗ੍ਰਾਫ਼ੀ ਕਰਨ ਦੀ ਮਨਾਹੀ ਹੋਵੇਗੀ। ਮੀਡੀਆ ਸੈਂਟਰ ‘ਚ ਡਿਊਟੀ ‘ਤੇ ਤਾਇਨਾਤ ਅਧਿਕਾਰੀ ਮੀਡੀਆ ਨੂੰ ਛੋਟੇ ਛੋਟੇ ਸਮੂਹਾਂ ਵਿੱਚ ਥੋੜ੍ਹੇ ਸਮੇਂ ਲਈ ਨਿਯਮਤ ਅੰਤਰਾਲਾਂ ‘ਤੇ ਗਿਣਤੀ ਹਾਲਾਂ ਦਾ ਦੌਰਾ ਕਰਵਾਉਣਗੇ। ਗਿਣਤੀ ਹਾਲ ਵਿੱਚ ਉਹ ਸੀਮਾ, ਜਿਸ ਤੱਕ ਮੀਡੀਆ ਵਿਅਕਤੀ/ਪੱਤਰਕਾਰਾਂ ਦੇ ਸਟਿਲ/ਵੀਡੀਓ ਕੈਮਰੇ ਜਾ ਸਕਦੇ ਹਨ, ਪਹਿਲਾਂ ਹੀ ਦਰਸਾਏ ਜਾਣਗੇ। ਕਾਊਂਟਿੰਗ ਹਾਲ ਦੇ ਅੰਦਰ ਮੋਬਾਈਲ/ਆਈ-ਪੈਡ, ਲੈਪਟਾਪ ਅਤੇ ਹੋਰ ਸਮਾਨ ਜਿਵੇਂ ਇਲੈਕਟ੍ਰਾਨਿਕ ਯੰਤਰ ਜਾਂ ਕੋਈ ਰਿਕਾਰਡਿੰਗ ਯੰਤਰ ਨਹੀਂ ਲਿਜਾਇਆ ਜਾਵੇਗਾ। ਅਜਿਹੀਆਂ ਸਾਰੀਆਂ ਚੀਜ਼ਾਂ ਨੂੰ ਮੀਡੀਆ ਰੂਮ/ਪਬਲਿਕ ਕਮਿਊਨੀਕੇਸ਼ਨ ਰੂਮ ਵਿੱਚ ਜਮਾਂ ਕਰਵਾਉਣਾ ਪਵੇਗਾ।

Share post:

Subscribe

spot_imgspot_img

Popular

More like this
Related

ਡਿਪਟੀ ਕਮਿਸ਼ਨਰ ਨੇ ਲਿਆ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਜਾਇਜਾ

ਅੰਮ੍ਰਿਤਸਰ, 15 ਜਵਨਰੀ 2025 (   )- ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਗਣਤੰਤਰ ਦਿਵਸ ਮਨਾਉਣ ਲਈ ਗੁਰੂ...

ਡਿਪਟੀ ਕਮਿਸ਼ਨਰ ਵੱਲੋਂ ਬਰਲਟਨ ਪਾਰਕ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ

ਜਲੰਧਰ, 15 ਜਨਵਰੀ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ...

ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ

ਪਟਿਆਲਾ, 15 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...