ਜਿਲ੍ਹਾ ਸਿਹਤ ਵਿਭਾਗ ਫਾਜਿਲਕਾ ਵੱਲੋਂ ਗਲੋਬਲ ਹੈਂਡ ਵਾਸ਼ਿੰਗ ਦਿਵਸ ਮਨਾਇਆ ਗਿਆ ਅਤੇ ਜਾਗਰੂਕਤਾ ਪੰਫਲੈਂਟ ਰਲੀਜ਼ ਕੀਤਾ

ਫਾਜ਼ਿਲਕਾ, 16 ਅਕਤੂਬਰ

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾਂ ਦਿਰਦੇਸ਼ਾਂ ਅਨੁਸਾਰ ਡਾ ਐਰਿਕ ਅਤੇ ਡਾ ਕਵਿਤਾ ਸਿੰਘ ਦੀ ਯੋਗ ਅਗਵਾਈ ਵਿੱਚ ਅੱਜ ਜਿਲ੍ਹੇ ਫਾਜਿਲਕਾ ਦੀਆਂ ਸਿਹਤ ਸੰਸਥਾਵਾਂ ਵਿੱਚ ਗਲੋਬਲ ਹੈਂਡਵਾਸ਼ਿਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਦੇ ਸਬੰਧ ਵਿੱਚ ਡਾ ਕਵਿਤਾ ਸਿੰਘ ਨੇ ਦਫ਼ਤਰ ਸਿਵਲ ਸਰਜਨ ਵਿਖੇ ਜਾਗਰੂਕਤਾ ਪੈਂਫਲਿਟ ਵੀ ਰਲੀਜ਼ ਕੀਤਾ। ਉਹਨਾਂ ਦੱਸਿਆ ਕਿ ਸਿਹਤ ਸਟਾਫ਼ ਵੱਲੋਂ ਵੱਖ ਵੱਖ ਥਾਵਾਂ ਤੇ ਹੱਥ ਧੋਣ ਦੀ ਪ੍ਰਕ੍ਰਿਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਡਾ ਕਵਿਤਾ ਸਿੰਘ ਨੇ ਦੱਸਿਆ ਕਿ ਹਰੇਕ ਸਾਲ ਗਲੋਬਲ ਵਿਸ਼ਵ ਹੈਂਡ ਵਾਸ਼ਿੰਗ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਇਸ ਦਿਨ ਦਾ ਥੀਮ ਹੈ @ ਹੱਥਾਂ ਨੂੰ ਸਾਫ਼ ਰੱਖਣਾ ਹੁਣ ਵੀ ਕਿਊਂ ਜਰੂਰੀ ਹੈ@ ਹੈ। ਇਹ ਥੀਮ ਪ੍ਰਕੋਪ ਅਤੇ ਮਹਾਂਮਾਰੀ ਨੂੰ ਰੋਕਣ ਲਈ ਸਾਫ਼ ਹੱਥਾਂ ਦੀ ਮਹੱਤਤਾ ਨੁੰ ਉਜਾਗਰ ਕਰਦਾ ਹੈ। ਇਹ ਦਿਨ ਹੱਥ ਧੋਣ ਨੂੰ ਉਤਸ਼ਾਹਿਤ ਕਰਦਾ ਹੈ, ਜੋ ਸਮੁੱਚੇ ਸਿਹਤ ਨਤੀਜਿਆਂ ਨੁੰ ਬਿਹਤਰ ਬਨਾਉਣ ਅਤੇ ਬੋਲੋੜੀਆਂ ਮੌਤਾਂ ਨੂੰ ਘਟਾਉਣ ਵਿੱਚ ਮੱਦਦ ਕਰਦਾ ਹੈ।

ਉਹਨਾਂ ਕਿਹਾ ਕਿ ਬਹੁਤੇ ਲੋਕ ਖਾਣਾ ਖਾਣ ਤੋਂ ਅਤੇ ਖਾਣਾ ਪਰੋਸਣ ਤੋਂ ਪਹਿਲਾਂ ਅਤੇ ਸ਼ੌਚ ਜਾਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਨਹੀਂ ਧੋਂਦੇ, ਜਿਸ ਕਰਕੇ ਸਾਡੇ ਅੰਦਰ ਬਹੁਤ ਸਾਰੇ ਜਰਮ ਚਲੇ ਜਾਂਦੇ ਹਨ ਅਤੇ ਅਸੀਂ ਬਿਮਾਰੀਆਂ ਦੀ ਗ੍ਰਹਿਸਤ ਵਿੱਚ ਆ ਜਾਂਦੇ ਹਾਂ, ਜਿਸ ਕਰਕੇ ਸਾਡਾ ਸਮੇਂ, ਸਿਹਤ ਅਤੇ ਆਰਥਿਕ ਤੌਰ ਤੇ ਬਹੁਤ ਨੁਕਸਾਨ ਹੁੰਦਾ ਹੈ। ਇਸ ਲਈ ਸਾਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਦੱਸੇ ਅਨੁਸਾਰ 6 ਸਟੈਪਵਾਈਜ਼ 20 ਸੈਕਿੰਡ ਤੱਕ ਹੱਥ ਚੰਗੀ ਤਰ੍ਹਾ ਸਾਬੁਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ। ਖਾਸ ਕਰਕੇ ਖਾਣਾ ਪਰੋਸਣ ਤੋਂ ਪਹਿਲਾਂ, ਖਾਣਾ ਖਾਣ ਤੋਂ ਪਹਿਲਾਂ ਅਤੇ ਸ਼ੌਚ ਜਾਣ ਤੋਂ ਬਾਅਦ ਤਾਂ ਜ਼ੋ ਅਸੀਂ ਆਪਣੇ ਆਪ, ਪਰਿਵਾਰ ਨੂੰ ਅਤੇ ਸਮਾਜ ਨੂੰ ਬਿਮਾਰੀਆਂ ਤੋਂ ਬਚਾ ਸਕੀਏ। ਇਸ ਸਮੇਂ ਦਫ਼ਤਰ ਵਿਖੇ ਪ੍ਰੈਕਟੀਕਲ ਹੱਥ ਧੋਣ ਦੀ ਪ੍ਰਕ੍ਰਿਆ ਕਰਕੇ ਜਾਣਕਾਰੀ ਦਿੱਤੀ ਗਈ।

ਇਸ ਸਮੇਂ ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਮੈਲੋਜਿਸਟ, ਸੰਜੀਵ ਕੁਮਾਰ, ਵਿਨੋਦ ਖੁਰਾਣਾ ਦਿਵੇਸ਼ ਕੁਮਾਰ ਹਰਮੀਤ ਸਿੰਘ, ਰੋਹਿਤ ਕੁਮਾਰ, ਅਤਿੰਦਰ ਸਿੰਘ ਹਾਜ਼ਰ ਸਨ।

[wpadcenter_ad id='4448' align='none']