ਜਿਲਾ ਉਦਯੋਗ ਕੇਂਦਰ ਫ਼ਰੀਦਕੋਟ ਨੇ ਜੈਤੋ ਵਿਖੇ ਰੋਜ਼ਗਾਰ ਨਾਲ ਸਬੰਧਤ ਜਾਗਰੂਕਤਾ ਕੈਂਪ ਦਾ ਕੀਤਾ ਆਯੋਜਨ

ਫਰੀਦਕੋਟ 08 ਮਾਰਚ 2024

ਜਨਰਲ ਮੈਨੇਜਰ ਜਿਲਾ ਉਦਯੋਗ ਕੇਂਦਰ ਫ਼ਰੀਦਕੋਟ ਵੱਲੋਂ ਜੈਤੋ ਵਿਖੇ ਬੁਣਕਰ ਸੇਵਾ ਕੇਂਦਰ ਪਾਣੀਪਤ ਦੁਆਰਾ ਚਲਾਏ ਜਾ ਰਹੇ 45 ਦਿਨਾਂ ਬੁਣਕਰ ਸਿਖਲਾਈ ਕੈਂਪ ਜਿਸ ਵਿਚ  ਸਿਖਲਾਈ ਲੈ ਰਹੇ ਬੁਣਕਰਾਂ ਨੂੰ ਉਤਸ਼ਾਹਿਤ  ਕਰਨ  ਅਤੇ ਸਰਕਾਰ ਵੱਲੋਂ ਸਵੈਂ ਰੋਜ਼ਗਾਰ ਨਾਲ ਸਬੰਧਤ ਚਲਾਈਆਂ ਜਾ ਰਹੀਆਂ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸ੍ਰੀ ਦਮਨਪ੍ਰੀਤ ਸਿੰਘ ਸੋਢੀ ਫੰਕਸ਼ਨਲ ਮੈਨੇਜਰ ਜਿਲਾ ਉਦਯੋਗ ਕੇਂਦਰ ਫ਼ਰੀਦਕੋਟ ਨੇ ਸਰਕਾਰ ਵੱਲੋਂ ਸਵੈਂ ਰੋਜ਼ਗਾਰ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਪੀ.ਐਮ.ਐਫ.ਐਮ.ਈ  ਅਤੇ ਪੀ.ਐਮ.ਈ.ਜੀ.ਪੀ  ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।

 ਇਸ ਮੌਕੇ ਐਲ.ਡੀ.ਐਮ ਫ਼ਰੀਦਕੋਟ ਸ੍ਰੀ ਜਸਪ੍ਰੀਤ ਸਿੰਘ ਨੇ ਵੀਵਰ ਮੁਦਰਾ ਸਕੀਮ ਬਾਰੇ ਜਾਣਕਾਰੀ ਦਿੱਤੀ । ਇਸ ਦੌਰਾਨ ਉਨ੍ਹਾਂ ਦੱਸਿਆਂ ਕਿ ਬੁਣਕਰ ਵੱਲੋਂ ਆਪਣਾ ਬੁਣਾਈ ਦਾ ਕੰਮ ਸ਼ੁਰੂ ਲਈ ਸਰਕਾਰ ਵੱਲੋਂ 2 ਲੱਖ ਰੁਪਏ ਦਾ ਲੋਨ 7 ਪ੍ਰਤੀਸ਼ਤ ਵਿਆਜ ਦਰ ਤੇ ਦਿੱਤਾ ਜਾਵੇਗਾ। ਇਸ ਦੇ ਨਾਲ ਕਰਜ਼ ਦੀ ਰਕਮ ਦਾ 20 ਪ੍ਰਤੀਸ਼ਤ ਅਤੇ ਅਧਿਕਤਮ 20000 ਰੁਪਏ ਦੀ ਮਾਰਜਨ ਮਨੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬੈਂਕ ਅਧਿਕਾਰੀਆਂ ਵੱਲੋਂ ਪੀ. ਐਮ. ਵਿਸ਼ਵਕਰਮਾਂ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਹਨਾਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਜ਼ਿਲ੍ਹਾ ਉਦਯੋਗ ਕੇਂਦਰ ਫ਼ਰੀਦਕੋਟ ਦੇ ਕੰਟੈਕਟ ਨੰਬਰ 9888880556 ਤੇ ਸੰਪਰਕ ਕੀਤਾ ਜਾ ਸਕਦਾ ਹੈ।

[wpadcenter_ad id='4448' align='none']