ਸ੍ਰੀ ਮੁਕਤਸਰ ਸਾਹਿਬ, 12 ਜੂਨ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਸ੍ਰੀ ਰਾਜ ਕੁਮਾਰ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ -ਸਾਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਅੱਜ ਡਾ. ਗਗਨਦੀਪ ਕੌਰ, ਸਿਵਲ ਜੱਜ (ਸੀ.ਡ.)/ਸੀ.ਜੇ.ਐੱਮ.-ਸਾਹਿਤ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਵੱਖ-ਵੱਖ ਥਾਵਾਂ ’ਤੇ ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ।
ਇਹ ਸੈਮੀਨਾਰ ਮਿਸ. ਲਵਪ੍ਰੀਤ ਕੌਰ ਅਸਿਸੈਂਟਸ, ਲੈਬਰ ਕਮਿਸ਼ਨਰ, ਡਾ. ਸ਼ਿਵਾਨੀ ਨਾਗਪਾਲ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਸਹਿਯੋਗ ਨਾਲ ਲਗਾਏ ਗਏ। ਇਸ ਮੌਕੇ ਖਾਲਸਾ ਐਲੀਮੈਂਟਰੀ ਸਕੂਲ ਅਬੋਹਰ ਰੋਡ, ਲੇਬਰ ਚੌਂਕ ਅਤੇ ਵੱਖ-ਵੱਖ ਇੱਟਾਂ ਵਾਲੇ ਭੱਠਿਆ ਉੱਪਰ ਕੰਮ ਕਰ ਰਹੇ ਬੱਚਿਆ ਤੋਂ ਬਾਲ ਮਜ਼ਦੂਰੀ ਦਾ ਕੰਮ ਨਾ ਕਰਨ ਸਬੰਧੀ ਉਹਨਾਂ ਦੇ ਮਾਤਾ-ਪਿਤਾ ਨੂੰ ਬੱਚਿਆ ਦੇ ਕਾਨੂੰਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਜੇਕਰ ਕੋਈ ਵੀ 18 ਸਾਲ ਤੋਂ ਘੱਟ ਬੱਚੇ ਤੋਂ ਕੋਈ ਗੈਰ-ਕਾਨੂੰਨੀ ਕੰਮ ਕਰਵਾਉਂਦਾ ਹੈ ਤਾ ਉਸਨੂੰ ਸਜਾ ਹੋ ਸਕਦੀ ਹੈ, ਕਿਉਂਕਿ ਬੱਚਿਆਂ ਤੋਂ ਕੋਈ ਵੀ ਜੋਖਮ ਭਰਿਆ ਕੰਮ ਨਹੀਂ ਕਰਵਾਇਆ ਜਾ ਸਕਦਾ ਅਤੇ ਇਹ ਬਾਲ ਮਜ਼ਦੂਰੀ ਐਕਟ ਦੀ ਉਲਘੰਣਾ ਹੈ। ਉਹਨਾਂ ਵੱਲੋ ਬਾਲ ਮਜ਼ਦੂਰੀ ਐਕਟ ਅਤੇ POCSO Act ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਇਸ ਮੌਕੇ ਪ੍ਰਚਾਰ ਸਮਗਰੀ ਵੀ ਵੰਡੀ ਗਈ।
ਇਸ ਮੌਕੇ ਡਾ. ਗਗਨਦੀਪ ਕੌਰ, ਸਿਵਲ ਜੱਜ (ਸੀ.ਡ.)/ਸੀ.ਜੇ.ਐੱਮ.-ਸਾਹਿਤ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਬੱਚਿਆ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆ ਤੋਂ ਬਾਲ ਮਜ਼ਦੂਰੀ ਨਾ ਕਰਵਾਉਣ ਬਲਕਿ ਉਹਨਾਂ ਨੂੰ ਸਕੂਲ ਵਿੱਚ ਪੜ੍ਹਨ ਲਈ ਭੇਜਣ ਤਾਂ ਜੋ ਉਹਨਾਂ ਦੀ ਜ਼ਿੰਦਗੀ ਬਣ ਸਕੇ ਅਤੇ ਉਹ ਪੜ੍ਹ-ਲਿਖ ਕੇ ਕਿਸੇ ਉੱਚੇ ਅਹੁਦੇ ’ਤੇ ਜਾਂ ਚੰਗੀ ਕੰਪਨੀ ਵਿੱਚ ਨੌਕਰੀ ਕਰ ਸਕਣ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 15100 ’ਤੇ ਜਾਂ ਸਿੱਧੇ ਤੌਰ ਤੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।