ਭੁੱਲ ਕੇ ਵੀ ਖਾਲੀ ਪੇਟ ਨਾ ਖਾਣਾ ਇਹ 4 ਚੀਜ਼ਾਂ, ਹੋ ਜਾਣਗੀਆਂ ਗੈਸ ਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ 

Date:

ਕੁੱਝ ਅਜਿਹੇ ਖਾਦ ਪਦਾਰਥ ਹਨ ਜਿਨ੍ਹਾਂ ਦਾ ਖਾਲੀ ਪੇਟ ਸੇਵਨ ਕਰਨ ਨਾਲ ਪੇਟ ਦਰਦ ਦੇ ਨਾਲ ਕਈ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਇਸ ਲਈ ਹੁੰਦਾ ਹੈ ਕਿਉਂਕਿ ਕੁੱਝ ਭੋਜਨ ਦੂਜਿਆਂ ਨਾਲੋਂ ਹਜ਼ਮ ਹੋਣ ਵਿੱਚ ਜ਼ਿਆਦਾ ਸਮਾ ਲੈਂਦੇ ਹਨ।

Do not eat these 4 things on an empty stomach Health tips: ਪੇਟ ਦੀ ਸਿਹਤ ਸਾਡੀ ਸਮੁੱਚੀ ਤੰਦਰੁਸਤੀ ਲਈ ਮਹੱਤਵਪੂਰਨ ਹੈ। ਪਾਚਨ ਪ੍ਰਣਾਲੀ ਵਿੱਚ ਭੋਜਨ ਨੂੰ ਅੰਤੜੀ ਵਿੱਚ ਤੋੜਿਆ ਜਾਂਦਾ ਹੈ ਤੇ ਇਸ ਨਾਲ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਮਦਦ ਮਿਲਦੀ ਹੈ। ਅੰਤੜੀ ਵਿੱਚ ਚੰਗੇ ਬੈਕਟੀਰੀਆ ਦੀ ਕਮੀ ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਵਰਗੀਆਂ ਪਾਚਨ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਨੂੰ ਆਪਣੇ ਖਾਣੀ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ।

ਤੁਹਾਨੂੰ ਦਸ ਦੇਈਏ ਕਿ ਕੁੱਝ ਅਜਿਹੇ ਖਾਦ ਪਦਾਰਥ ਹਨ ਜਿਨ੍ਹਾਂ ਦਾ ਖਾਲੀ ਪੇਟ ਸੇਵਨ ਕਰਨ ਨਾਲ ਪੇਟ ਦਰਦ ਦੇ ਨਾਲ ਕਈ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਇਸ ਲਈ ਹੁੰਦਾ ਹੈ ਕਿਉਂਕਿ ਕੁੱਝ ਭੋਜਨ ਦੂਜਿਆਂ ਨਾਲੋਂ ਹਜ਼ਮ ਹੋਣ ਵਿੱਚ ਜ਼ਿਆਦਾ ਸਮਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਭੋਜਨ ਪਦਾਰਥਾਂ ਬਾਰੇ ਦੱਸਾਂਗੇ ਜੋ ਤੁਹਾਨੂੰ ਖਾਲੀ ਪੇਟ ਨਹੀਂ ਖਾਣੇ ਚਾਹੀਦੇ…Do not eat these 4 things on an empty stomach

ਸੇਬ: ਸੇਬ ਫਾਈਬਰ ਦਾ ਇੱਕ ਵਧੀਆ ਸਰੋਤ ਹਨ, ਪਰ ਇਹ ਕੁੱਝ ਲੋਕਾਂ ਵਿੱਚ ਪੇਟ ਫੁੱਲਣ ਅਤੇ ਪੇਟ ਦਰਦ ਦਾ ਕਾਰਨ ਬਣ ਸਕਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਅੰਤੜੀ ਵਾਧੂ ਫਾਈਬਰ ਨੂੰ ਬਰਦਾਸ਼ਤ ਕਰਨ ਵਿੱਚ ਅਸਮਰਥ ਹੁੰਦੀ ਹੈ। ਇਸ ਸਥਿਤੀ ਨੂੰ ਫਰੂਟੋਜ਼ ਮੈਲਾਬਸੋਰਪਸ਼ਨ ਕਿਹਾ ਜਾਂਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਸੇਬ ਨਹੀਂ ਖਾਣਾ ਚਾਹੀਦਾ।

ਕੱਚੀਆਂ ਸਬਜ਼ੀਆਂ : ਕੱਚੀਆਂ ਸਬਜ਼ੀਆਂ ਜਿਵੇਂ ਕਿ ਖੀਰਾ ਅਤੇ ਟਮਾਟਰ ਵਿੱਚ ਸੈਲੂਲੋਜ਼ ਹੁੰਦਾ ਹੈ ਜਿਸ ਨੂੰ ਪਚਾਉਣ ਲਈ ਸਾਡੀਆਂ ਅੰਤੜੀਆਂ ਵਿੱਚ ਐਨਜ਼ਾਈਮ ਦੀ ਘਾਟ ਕਾਰਨ ਸਾਡੀ ਅੰਤੜੀ ਵਿਚਲੇ ਚੰਗੇ ਬੈਕਟੀਰੀਆ ਇਨ੍ਹਾਂ ਨੂੰ ਹਜ਼ਮ ਕਰਨ ਦਾ ਕੰਮ ਕਰਦੇ ਹਨ। ਨਤੀਜੇ ਵਜੋਂ ਸਾਡੀਆਂ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਦੀ ਘਾਟ ਹੋ ਜਾਂਦੀ ਹੈ। ਇਸ ਕਾਰਨ ਕੱਚੀਆਂ ਸਬਜ਼ੀਆਂ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਪੇਟ ਵਿੱਚ ਦਰਦ, ਗੈਸ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ।Do not eat these 4 things on an empty stomach

ਇਨੂਲਿਨ ਪਾਊਡਰ : ਇਨੂਲਿਨ ਪਾਊਡਰ ਨੂੰ ਅਕਸਰ ਹਾਈ-ਫਾਈਬਰ ਭੋਜਨ ਵਜੋਂ ਵੇਚਿਆ ਜਾਂਦਾ ਹੈ। ਇਹ ਇੱਕ ਕਿਸਮ ਦਾ ਫਰੂਟੂਲੀਗੋਸੈਕਰਾਈਡ ਹੈ ਜੋ ਪੇਟ ਵਿੱਚ ਹਜ਼ਮ ਕਰਨਾ ਔਖਾ ਹੁੰਦਾ ਹੈ। ਸਾਡੀਆਂ ਅੰਤੜੀਆਂ ਇਨੂਲਿਨ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ, ਜਿਸ ਨਾਲ ਪੇਟ ਦਰਦ ਅਤੇ ਬੇਆਰਾਮੀ ਹੋ ਸਕਦੀ ਹੈ।

ਸਵੀਟਨਰ : ਸਵੀਟਨਰ, ਇਸ ਨੂੰ ਅਕਸਰ ਸ਼ੂਗਰ ਦੇ ਰੋਗੀਆਂ ਵੱਲੋਂ ਸ਼ੂਗਰ ਦੇ ਬਦਲ ਵਜੋਂ ਵਰਤਿਆ ਜਾਂਦਾ ਹੈ। ਪਰ ਖਾਲੀ ਪੇਟ ਇਨ੍ਹਾਂ ਦਾ ਸੇਵਨ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਸਵੀਟਨਰ ਵਿੱਚ ਪੌਲੀਓਲਸ ਨਾਂ ਦਾ ਇੱਕ ਰਸਾਇਣ ਮੌਜੂਦ ਹੁੰਦਾ ਹੈ, ਜਿਸ ਨੂੰ ਕੁੱਝ ਲੋਕਾਂ ਦੀਆਂ ਅੰਤੜੀਆਂ ਬਰਦਾਸ਼ਤ ਨਹੀਂ ਕਰ ਪਾਉਂਦੀਆਂ, ਜਿਸ ਨਾਲ ਪੇਟ ਫੁੱਲਣਾ ਅਤੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸਵੀਟਨਰ ਨੂੰ ਸੰਜਮ ਵਿੱਚ ਵਰਤਣ ਤੇ ਖਾਲੀ ਪੇਟ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...