ਫ਼ਰੀਦਕੋਟ, 26 ਅਪ੍ਰੈਲ 2024
ਗਰਮੀ ਦੇ ਮੌਸਮ ਵਿੱਚ ਸਿਵਲ ਹਸਪਤਾਲ ਫਰੀਦਕੋਟ ਦੇ ਓਟ ਸੈਂਟਰ ਵਿੱਚ ਆਉਣ ਵਾਲੇ ਮਰੀਜਾਂ ਅਤੇ ਸਟਾਫ ਦੀ ਸਹੂਲਤ ਲਈ ਪਿੰਡ ਚਮੇਲੀ ਦੇ ਦਾਨੀ ਸੱਜਣ ਜਸਪਾਲ ਸਿੰਘ ਜੋ ਕਿ ਓਟ ਸੈਂਟਰ ਸਿਵਲ ਹਸਪਤਾਲ ਵਿਖੇ ਸਕਿਉਰਟੀ ਗਾਰਡ ਵਜੋਂ ਸੇਵਾਵਾਂ ਵੀ ਨਿਭਾ ਰਹੇ ਹਨ, ਨੇ ਵਾਟਰ ਡਿਸਪੈਂਸਰ ਮਸ਼ੀਨ ਦਾਨ ਕੀਤੀ ਹੈ।
ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰ ਪਾਲ ਸਿੰਘ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਡਾ. ਵਿਸ਼ਵਦੀਪ ਗੋਇਲ ਨੇ ਉਕਤ ਮਸ਼ੀਨ ਦਾਨ ਕਰਨ ਲਈ ਜਸਪਾਲ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਅਤੇ ਅਸੀਂ ਉਹਨਾਂ ਵੱਲੋਂ ਭਵਿੱਖ ਵਿੱਚ ਵੀ ਇਸੇ ਤਰਾਂ ਦੇ ਹੋਰ ਸਹਿਯੋਗ ਦੀ ਉਮੀਦ ਕਰਦੇ ਹਾਂ। ਇਸ ਮੌਕੇ ਮਰੀਜਾਂ ਦੀ ਸਹੂਲਤ ਲਈ ਇਸ ਮਸ਼ੀਨ ਦੀ ਸ਼ੁਰੂਆਤ ਡਾ. ਮਨਿੰਦਰ ਪਾਲ ਸਿੰਘ ਨੇ ਕੀਤੀ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਕੁਮਾਰ, ਡਾ. ਵਿਸ਼ਵਦੀਪ ਗੋਇਲ, ਡਾ. ਅੰਕੁਰ ਸਿੰਗਲਾ, ਡਾ. ਮਨਪ੍ਰੀਤ ਕੌਰ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਆਗਿਆ ਪਾਲ ਸਿੰਘ ਮੈਨੇਜਰ, ਖੁਸ਼ਪ੍ਰੀਤ ਕੌਰ ਸਾਈਕਾਲੋਜਿਸਟ, ਬਲਵਿੰਦਰ ਕੁਮਾਰ ਸਾਇਕੈਟ੍ਰਿਕ ਸੋਸ਼ਲ ਵਰਕਰ, ਮੋਨਿਕਾ ਚੌਧਰੀ ਕੌਂਸਲਰ, ਵਿਜੇ ਸੂਰੀ ਹਾਜਰ ਸਨ।