ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੇ ਘਰ ਇਸ ਮਹੀਨੇ ਆਵੇਗੀ ਖੁਸ਼ਖ਼ਬਰੀ

Dr. Gurpreet Kaur Delivery

Dr. Gurpreet Kaur Delivery

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਇਸ ਮਹੀਨੇ ਖੁਸ਼ੀਆਂ ਆਉਣ ਵਾਲੀਆਂ ਹਨ। ਮੁੱਖ ਮੰਤਰੀ ਨੇ ਗਣਤੰਤਰ ਦਿਵਸ ਮੌਕੇ ਸੰਬੋਧਨ ਦੌਰਾਨ ਦਸਿਆ ਸੀ ਕਿ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਗਰਭਵਤੀ ਹਨ ਅਤੇ ਮਾਰਚ ਵਿਚ ਉਨ੍ਹਾਂ ਦੇ ਘਰ ਮਹਿਮਾਨ ਆਉਣ ਵਾਲਾ ਹੈ।

ਮੁੱਖ ਮੰਤਰੀ ਨੇ ਕਿਹਾ ਸੀ, “ਮੇਰੇ ਘਰ ਵੀ ਖੁਸ਼ੀ ਆਉਣ ਵਾਲੀ ਹੈ ਅਤੇ ਮੇਰੀ ਪਤਨੀ ਸੱਤਵੇਂ ਮਹੀਨੇ ਦੀ ਗਰਭਵਤੀ ਹੈ। ਲੜਕਾ ਹੋਵੇ ਜਾਂ ਲੜਕੀ ਅਸੀਂ ਟੈਸਟ ਨਹੀਂ ਕਰਵਾਇਆ ਹੈ, ਬਸ ਬੱਚਾ ਤੰਦਰੁਸਤ ਹੋਣਾ ਚਾਹੀਦਾ ਹੈ”।

READ ALSO: ਪੰਜਾਬ ਸੀਐਮ ਹਾਊਸ ਨੇੜੇ ਮਿਲੀ ਲਾਸ਼, ਕਤਲ ਹੋਣ ਦਾ ਸ਼ੱਕ!

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦਾ ਜੁਲਾਈ 2023 ਵਿਚ ਵਿਆਹ ਹੋਇਆ ਸੀ। ਇਹ ਮੁੱਖ ਮੰਤਰੀ ਦਾ ਦੂਜਾ ਵਿਆਹ ਸੀ, ਪਹਿਲੇ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਜੋ ਕਿ ਵਿਦੇਸ਼ ਵਿਚ ਰਹਿੰਦੇ ਹਨ।

Dr. Gurpreet Kaur Delivery

[wpadcenter_ad id='4448' align='none']