ਡਾ.ਸੁਸ਼ੀਲ ਮਿੱਤਲ ਨੇ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ

ਫ਼ਿਰੋਜ਼ਪੁਰ, 1 ਮਾਰਚ 2024:

            ਡਾ. ਸੁਸ਼ੀਲ ਮਿੱਤਲ ਨੇ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲ ਲਿਆ ਹੈ। ਪੰਜਾਬ ਸਰਕਾਰ ਵਲੋਂ ਡਾ. ਸੁਸ਼ੀਲ ਮਿੱਤਲ ਨੂੰ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਵਾਈਸ ਚਾਂਸਲਰ ਦਾ ਵਾਧੂ ਭਾਰ ਸੌਂਪਿਆ ਗਿਆ। ਯੂਨੀਵਰਸਿਟੀ ਸਟਾਫ਼ ਵਲੋਂ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਹਾਰਦਿਕ ਸਵਾਗਤ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਇਸ ਫੈਸਲੇ ’ਤੇ ਖੁਸ਼ੀ ਜਾਹਰ ਕੀਤੀ।

            ਇਸ ਮੌਕੇ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਸਟਾਫ਼ ਦੀਆਂ ਪਿੱਛਲੇ ਲਗਪਗ ਅੱਠ ਮਹੀਨਿਆਂ ਦੀਆਂ ਤਨਖਾਹਾਂ ਸਰਕਾਰ ਤੋਂ ਜਾਰੀ ਕਰਵਾਉਣ ਲਈ ਵਾਅਦਾ ਕਰਦਿਆਂ ਉਨ੍ਹਾਂ ਨੂੰ ਕਲਮ ਛੋੜ ਹੜਤਾਲ ਵਾਪਿਸ ਲੈਣ ਤੇ ਆਪਣੇ ਕੰਮਾਂ ’ਤੇ ਪਰਤਨ ਲਈ ਕਿਹਾ। ਸਟਾਫ਼ ਵੱਲੋਂ ਵੀ ਇਸ ਸੰਬੰਧੀ ਹਾਮੀ ਭਰਦਿਆਂ ਆਪਣੀ ਕਲਮ ਛੋੜ ਹੜਤਾਲ ਸਥਗਿਤ ਕਰ ਦਿੱਤੀ ਹੈ।

            ਗੌਰਤਲਬ ਹੈ ਕਿ ਡਾ. ਸ਼ੁਸ਼ੀਲ ਮਿੱਤਲ ਨਵੰਬਰ 2021 ਤੋਂ ਐਸ.ਬੀ.ਐਸ. ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਦੇ ਵਾਈਸ-ਚਾਂਸਲਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 1989  ਤੋਂ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਵੀ ਸੇਵਾ ਕੀਤੀ ਅਤੇ ਡਿਪਟੀ ਡਾਇਰੈਕਟਰ, ਖੋਜ ਅਤੇ ਸਪਾਂਸਰਡ ਪ੍ਰੋਜੈਕਟਾਂ ਦੇ ਡੀਨ ਅਤੇ ਸਕੂਲ ਆਫ਼ ਕੈਮਿਸਟਰੀ ਦੇ ਮੁਖੀ ਵਰਗੇ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ।

[wpadcenter_ad id='4448' align='none']