ਅੰਮ੍ਰਿਤਸਰ 18 ਦਸੰਬਰ-
ਖੇਤੀਬਾੜੀ ਮੰਤਰੀ ਸ.ਗੁਰਮੀਤ ਸਿੰਘ ਖੁੱਡੀਆ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਰਾਜ ਵਿਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖੑਵੱਖ ਖੇਤੀਬਾੜੀ ਤੇ ਮਸ਼ੀਨਾਂ ਦੀ ਖਰੀਦ ਉੱਤੇ ਅਤੇ ਕਸਟਮ ਹਾਇਰਿੰਗ ਸੈਂਟਰਾਂ ਲਈ ਸਬਸਿਡੀ ਮੁਹੱਈਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਸ਼੍ਰੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲਾ ਪੱਧਰੀ ਕਾਰਜ਼ਕਾਰੀ ਕਮੇਟੀ ਦੀ ਹਾਜ਼ਰੀ ਵਿੱਚ ਡਰਾਅ ਕੱਡਿਆ ਗਿਆ।
ਡਾ.ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਸਰਕਾਰ ਵਲੋਂ “ਸਬੑਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਤਹਿਤ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ agrimachinerypb.com ਤੇ ਕੁੱਲ 430 ਜਰਨਲ ਕੈਟੀਗਰੀ ਦੇ ਵਿਅਕਤੀਗਤ ਕਿਸਾਨ, 28 ਐਸ। ਸੀ ਕੈਟਾਗਰੀ ਦੇ ਵਿਅਕੀਗਤ ਕਿਸਨ ਅਤੇ 97 ਕਸਟਮ ਹਾਇਰਿੰਗ ਸੈਂਟਰਾਂ ਵੱਲੋ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਵਿਭਾਗ ਵਲੋਂ ਪ੍ਰਾਪਤ ਵਿੱਤੀ ਟੀਚਿਆਂ ਦੇ ਅਨੁਸਾਰ ਡਰਾਅ ਕੱਡਦੇ ਹੋਏ ਪਹਿਲੇ ਚਰਨ ਵਿੱਚ 23 ਐਸ। ਸੀ ਕੈਟੀਗਰੀ ਦੇ ਵਿਅਕਤੀਗਤ ਕਿਸਾਨਾਂ ਦੇ 5 ਲੇਜਰ ਲੈਂਡ ਲੇਵਲਰ, 1 ਨਿਊਮੈਟਿਕ ਪਲਾਂਟਰ, 1 ਪੋਟੈਟੋ ਪਲਾਂਟਰ (ਅਰਧ ਆਟੋਮੇਟਿਕ), 13 ਰੋਟਾਵੇਟਰ, 1 ਰੋਟੋਕਲਟੀਵੇਟਰ, 1 ਸਟਰਾਅ ਰੀਪਰ, 1 ਪੀ।ਟੀ।ਓ। ਅੋਪਰੇਟਡ ਵੀਡਰ ਅਤੇ ਦੋ 25 ਲੱਖ ਅਤੇ 40 ਲੱਖ ਦੀ ਲਾਗਤ ਵਾਲੇ ਐਸ। ਸੀ ਕੈਟਾਗਰੀ ਦੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਪ੍ਰਵਾਨਗੀ ਜਾਰੀ ਕੀਤੀ ਗਈ। ਇਸ ਦੇ ਨਾਲ ਜਰਨਲ ਕੈਟਾਗਰੀ ਦੇ ਵਿਅਕਤੀਗਤ ਕਿਸਾਨਾਂ ਦੀਆਂ ਕੁੱਲ 23 ਮਸ਼ੀਨਾਂ ਜਿਸ ਵਿੱਚ 10 ਡੀ.ਐਸ.ਆਰ ਡਰਿੱਲ, 2 ਲੱਕੀ ਸੀਡ ਡਰਿੱਲ, 7 ਨਿਊਮੈਟਿਕ ਪਲਾਂਟਰ , 2 ਪੈਡੀ ਟਰਾਂਸਪਲਾਂਟਰ ਵਾਕ ਬਿਹਾਇੰਡ, 2 ਸੈਲਫ ਪ੍ਰੋਪੈਲਡ ਪੈਡੀ ਟਰਾਂਸਪਲਾਟਰ ਨੂੰ ਪ੍ਰਵਾਨਗੀ ਜਾਰੀ ਕੀਤੀ ਗਈ ।
ਖੇਤੀਬਾੜੀ ਇੰਜੀਨੀਅਰ ਨੇ ਦੱਸਿਆ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ 14 ਦਿਨ ਦੇ ਅੰਦਰ ਅੰਦਰ ਮਸ਼ੀਨਾਂ ਖਰੀਦਣ ਦਾ ਸਮਾਂ ਦਿੱਤਾ ਗਿਆ ਹੈ । ਵਾਧੂ ਸਕੀਮਾਂ ਸਬੰਧੀ ਜਾਣਕਾਰੀ ਲਈ ਕਿਸਾਨ ਆਂਨਲਾਇਨ ਪੋਰਟਲ, ਦਫਤਰ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਅੰਮ੍ਰਿਤਸਰ ਜਾਂ ਖੇਤੀਬਾੜੀ ਬਲਾਕ ਦਫਤਰਾਂ ਨਾਲ ਰਾਬਤਾ ਕਰ ਸਕਦੇ ਹਨ। ਮੀਟਿੰਗ ਦੌਰਾਨ ਸ਼੍ਰੀ ਸੰਨਦੀਪ ਮਲਹੋਤਰਾ ਜਿਲ੍ਹਾਂ ਪੰਚਾਇਤ ਵਿਕਾਸ ਅਫਸਰ, ਡਾ ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ।ਵੀ।ਕੇ।, ਸ਼੍ਰੀ ਜੁਗਰਾਜ ਸਿੰਘ, ਇੰਸਪੈਕਟਰ ਕੋੑਆਪਰੇਟਿਵ ਸੋਸਾਇਟੀ, ਸ਼ੀ ਉਮੰਗ ਮੈਨੀ, ਬੈਂਕ ਮੈਨੇਜਰ (ਪੀ.ਐਨ.ਬੀ.) ਅਗਾਂਹਵਾਧੂ ਕਿਸਾਨ ਸ਼੍ਰੀ ਸ਼ੁਬੇਗ ਸਿੰਘ ਪਿੰਡ ਮੱਲੂਨੰਗਲ ਬਲਾਕ ਹਰਸ਼ਾ ਛੀਨਾ, ਜੂਨੀਅਰ ਟੈਕਨੀਸ਼ੀਅਨ ਰਣਜੀਤ ਸਿੰਘ ਅਤੇ ਨਗੀਨਾ ਯਾਸਵ ਵੀ ਆਦਿ ਹਾਜ਼ਰ ਸਨ ।