ਸੀ.ਆਰ.ਐਮ ਸਕੀਮ ਅਧੀਨ ਅਪਲਾਈ ਹੋਏ ਸੀ.ਐਚ.ਸੀ ਦੀ ਚੋਣ ਕਰਨ ਲਈ ਕੱਲ੍ਹ ਕੱਢਿਆ ਜਾਵੇਗਾ ਡਰਾਅ:- ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 06 ਅਗਸਤ

ਸੀ.ਆਰ.ਐਮ ਸਕੀਮ ਸਾਲ 2024-25 ਅਧੀਨ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਵੱਲੋਂ ਸੀ.ਐਚ.ਸੀ ਸਥਾਪਿਤ ਕਰਨ ਲਈ ਖੇਤੀ ਮਸ਼ੀਨਰੀ ਉਪਦਾਨ ’ਤੇ ਲੈਣ ਲਈ ਆਨਲਾਈਨ ਦਰਖਾਸਤਾਂ ਅਪਲਾਈ ਕੀਤੀਆਂ ਗਈਆ ਸਨ। ਇਹਨਾਂ ਅਪਲਾਈ ਹੋਈਆਂ ਦਰਖਾਸਤਾਂ ਦਾ ਕੱਲ੍ਹ 07 ਅਗਸਤ ਨੂੰ ਕੰਪਿਊਟਰਾਈਜ਼ਡ ਸਿਸਟਮ ਰਾਂਹੀ ਜ਼ਿਲ੍ਹਾ ਪੱਧਰ ਕਾਰਜਕਾਰੀ ਕਮੇਟੀ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸਮੂਹ ਕਮੇਟੀ ਮੈਬਰਾਂ ਦੀ ਮੌਜੂਦਗੀ ਵਿੱਚ ਕੰਪਿਊਟਰਾਈਜ਼ਡ ਰੈਡੇਮਾਈਜੇਸ਼ਨ ਸਿਸਟਮ ਰਾਹੀਂ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਿਆ ਜਾਵੇਗਾ ਅਤੇ ਇਸ ਡਰਾਅ ਸਿਸਟਮ ਨੂੰ ਹੋਰ ਪਾਰਦਰਸ਼ੀ ਢੰਗ ਨਾਲ ਕੱਢਣ ਲਈ ਜ਼ਿਲ੍ਹੇ ਦੇ ਤਿੰਨ ਕਿਸਾਨਾਂ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ, ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈ.ਏ.ਐਸ ਨੇ ਦਿੱਤੀ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਡਾ. ਗੁਰਨਾਮ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪ੍ਰਾਪਤ ਹੋਈਆਂ ਦਰਖਾਸਤਾਂ ਨੂੰ ਬਲਾਕ ਖੇਤੀਬਾੜੀ ਅਫਸਰ ਦੀ ਆਈ.ਡੀ ਵਿੱਚੋਂ ਵਿਊ ਐਂਡ ਵੈਰੀਫਾਈ ਕਰਨ ਉਪਰੰਤ ਯੋਗ ਦਰਖਾਸਤਾਂ ਦਾ ਕੰਪਿਊਟਰਾਈਜਡ ਰੈਡੇਮਾਈਜੇਸ਼ਨ ਸਿਸਟਮ ਰਾਹੀ ਡਰਾਅ ਕੱਢਿਆ ਜਾਵੇਗਾ। ਡਰਾਅ ਕੱਢਣ ਉਪਰੰਤ ਚੁਣੇ ਗਏ ਕਿਸਾਨਾਂ ਨੂੰ ਸੈਕਸ਼ਨ ਪੱਤਰ ਜਾਰੀ ਕਰ ਦਿੱਤੇ ਜਾਣਗੇ। ਇਹ ਸੈਕਸ਼ਨ ਪੱਤਰ ਕਿਸਾਨ ਆਪਣੀ ਪੋਰਟਲ ’ਤੇ ਬਣੀ ਆਈ.ਡੀ ਵਿੱਚੋ ਹੀ ਡਾਊਨਲੋਡ ਕਰ ਸਕਣਗੇ।

ਉਨ੍ਹਾਂ ਵੱਲੋਂ ਅੱਗੇ ਦੱਸਿਆ ਗਿਆ ਕਿ ਇਹਨਾ ਮਸ਼ੀਨਾਂ ਦੀ ਖਰੀਦ ਸਕੀਮ ਦੀ ਗਾਈਡਲਾਈਨਜ਼ ਅਨੁਸਾਰ ਬੈਂਕ ਪਾਸੋਂ ਲੋਨ ਕਰਵਾ ਕੇ ਕਰੇਡਿਟ ਲਿੰਕਡ ਬੈਕ ਐਂਡਿਡ ਵਿੱਤੀ ਸਹਾਇਤਾ (Credit Linked back ended financial assistance) ਰਾਹੀਂ ਕੀਤੀ ਜਾਣੀ ਹੈ। ਕਿਸਾਨ ਵੱਲੋਂ ਮਸ਼ੀਨਾਂ ਦੀ ਖਰੀਦ ਸਿਰਫ ਲੋਨ ਲੈਕੇ ਹੀ ਕੀਤੀ ਜਾਵੇਗੀ।

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਇਸ ਸਬੰਧੀ ਕਿਸਾਨਂ ਨੂੰ ਅਪੀਲ ਕੀਤੀ ਗਈ ਕਿ ਸੈਂਕਸ਼ਨ ਮਸ਼ੀਨਾਂ ਦੀ ਜਲਦ ਤੋਂ ਜਲਦ ਖਰੀਦ ਕਰ ਲਈ ਜਾਵੇ ਅਤੇ ਇਹਨਾ ਮਸ਼ੀਨਾਂ ਦੀ ਵੱਧ ਤੋ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਅੱਗ ਲੱਗਣ ਦੀ ਘਟਨਾਵਾ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਦਫ਼ਤਰ ਮੁੱਖ ਖੇਤੀ ਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

[wpadcenter_ad id='4448' align='none']