ਰਾਤ ਨੂੰ ਪਾਣੀ ਪੀਣਾ ਫ਼ਾਇਦੇਮੰਦ ਹੈ ਜਾਂ ਨੁਕਸਾਨਦਾਇਕ? ਜਾਣੋ ਸਿਹਤ ਲਈ ਕੀ ਹੈ ਬਿਹਤਰ

Drink water at night or not

 Drink water at night or not

ਸਾਡੇ ਸਰੀਰ ਦਾ ਜ਼ਿਆਦਾਤਰ ਹਿੱਸਾ ਪਾਣੀ ਨਾਲ ਬਣਿਆ ਹੈ, ਇਹੀ ਕਾਰਨ ਹੈ ਕਿ ਇਸ ਨੂੰ ਸਹੀ ਮਾਤਰਾ ਅਤੇ ਨਿਯਮਿਤ ਅੰਤਰਾਲ ਨਾਲ ਪੀਣਾ ਸਿਹਤ ਲਈ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡੀ ਬਾਡੀ ਡਿਹਾਈਡ੍ਰੇਟ ਹੋ ਜਾਵੇਗੀ ਅਤੇ ਦੂਜੀਆਂ ਕਈ ਪਰੇਸ਼ਾਨੀਆਂ ਪੈਦਾ ਹੋਣਗੀਆਂ। ਹੈਲਦੀ ਐਡਲਡ ਨੂੰ ਦਿਨ ‘ਚ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ। ਹਾਲਾਂਕਿ ਸਾਰਿਆਂ ਦੇ ਦਿਲ ‘ਚ ਇਹ ਸਵਾਲ ਬਣਿਆ ਰਹਿੰਦਾ ਹੈ ਕਿ ਰਾਤ ਨੂੰ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ ਅਤੇ ਜੇਕਰ ਹਾਂ ਤਾਂ ਆਖ਼ਿਰ ਕਿੰਨਾ?

ਰਾਤ ਨੂੰ ਪਾਣੀ ਪੀਣਾ ਜਾਂ ਨਹੀਂ ?
ਮਾਹਰਾਂ ਦਾ ਮੰਨਣਾ ਹੈ ਕਿ ਰਾਤ ਸਮੇਂ ਸੌਣ ਤੋਂ ਪਹਿਲਾਂ ਪਾਣੀ ਪੀਣਾ ਜ਼ਰੂਰੀ ਹੈ, ਜਿਸ ਨਾਲ ਖਾਣਾ ਪਚਣ ‘ਚ ਆਸਾਨੀ ਹੁੰਦੀ ਹੈ। ਇਸ ਤੋਂ ਇਲਾਵਾ ਪਾਣੀ ਕਾਰਨ ਵਿਟਾਮਿਨ ਅਤੇ ਮਿਨਰਲਸ ਵੀ ਸਰੀਰ ‘ਚ ਸ਼ਾਮਲ ਹੁੰਦੇ ਹਨ। ਪਾਣੀ ਪੀਣ ਨਾਲ ਮੈਟਾਬੋਲੀਜ਼ਮ ਦਰੁੱਸਤ ਰਹਿੰਦਾ ਹੈ ਅਤੇ ਟਾਕਿਸਨ ਅਤੇ ਵੈਸਟ ਪ੍ਰੋਡਕਟ ਬਾਹਰ ਨਿਕਲਣ ‘ਚ ਪਰੇਸ਼ਾਨੀ ਨਹੀਂ ਹੁੰਦੀ। 

ਪਾਣੀ ਪੀਣ ਦੇ ਫ਼ਾਇਦੇ
ਜਿਹੜੇ ਲੋਕ ਪਾਣੀ ਘੱਟ ਪੀਂਦੇ ਹਨ ਤਾਂ ਉਨ੍ਹਾਂ ਦੇ ਸਰੀਰ ‘ਚ ਕਈ ਪਰੇਸ਼ਾਨੀਆਂ ਪੈਦਾ ਹੁੰਦੀਆਂ ਹਨ ਕਿਉਂਕਿ ਉਹ ਡਿਟਾਕਸੀਕੇਟ ਨਹੀਂ ਕਰਾਉਂਦੇ। ਬਿਹਤਰ ਹੈ ਕਿ ਤੁਸੀਂ ਦਿਨ ‘ਚ ਜ਼ਿਆਦਾ ਪਾਣੀ ਪੀਓ ਅਤੇ ਰਾਤ ਨੂੰ ਸੌਣ ਤੋਂ ਕੁਝ ਘੰਟੇ ਪਹਿਲਾਂ ਪਾਣੀ ਪੀਓ। ਜੇਕਰ ਤੁਸੀਂ ਸੌਂਦੇ ਸਮੇਂ ਜ਼ਿਆਦਾ ਪਾਣੀ ਪੀਓਗੇ ਤਾਂ ਤੁਹਾਨੂੰ ਨੀਂਦ ਪੂਰੀ ਕਰਨ ‘ਚ ਪਰੇਸ਼ਾਨੀ ਹੋ ਸਕਦੀ ਹੈ।Drink water at night or not

ਇਹ ਲੋਕ ਜ਼ਿਆਦਾ ਪਾਣੀ ਪੀਣ ਤੋਂ ਬਚਣ
ਸ਼ੂਗਰ ਦੇ ਮਰੀਜ਼ ਅਤੇ ਦਿਲ ਦੀ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਰਾਤ ਨੂੰ ਜ਼ਿਆਦਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਜੇਕਰ ਅਜਿਹੇ ਲੋਕ ਰਾਤ ਨੂੰ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਉਨ੍ਹਾਂ ਨੂੰ ਵਾਰ-ਵਾਰ ਟਾਇਲਟ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੇ ਸੀਪਲ ਸਾਈਕਲ ਪੂਰੀ ਤਰ੍ਹਾਂ ਨਾਲ ਡਿਸਟਰਬ ਹੋ ਜਾਂਦੀ ਹੈ ਅਤੇ ਉਹ 8 ਘੰਟੇ ਦੀ ਜ਼ਰੂਰੀ ਨੀਂਦ ਪੂਰੀ ਨਹੀਂ ਕਰ ਪਾਉਂਦੇ। 

also read :- ਭਿਆਨਕ ਗਰਮੀ ਦੇ ਚੱਲਦਿਆਂ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਸਖ਼ਤ ਫ਼ੈਸਲਾ, ਜਾਰੀ ਕੀਤੀ ਐਡਵਾਈਜ਼ਰੀ

ਰਾਤ ਨੂੰ ਇੰਝ ਪੀਓ ਪਾਣੀ
ਜ਼ਿਆਦਾ ਪਾਣੀ ਪੀਣ ਦੀ ਥਾਂ ਨਿੰਬੂ ਪਾਣੀ, ਗ੍ਰੀਨ ਟੀ, ਹਰਬਲ ਟੀ ਅਤੇ ਹੋਰ ਹੈਲਦੀ ਡਰਿੰਕਸ ਪੀ ਸਕਦੇ ਹੋ। ਜੇਕਰ ਸਾਦਾ ਪਾਣੀ ਜ਼ਿਆਦਾ ਪੀ ਲਓਗੇ ਤਾਂ ਰਾਤ ਨੂੰ ਵਾਰ-ਵਾਰ ਪੇਸ਼ਾਬ ਲਈ ਉਠਣਾ ਪਵੇਗਾ ਅਤੇ ਨੀਂਦ ‘ਚ ਅੜਚਨ ਪਵੇਗੀ, ਬਿਹਤਰ ਹੈ ਕਿ ਰਾਤ ਨੂੰ ਤੁਸੀਂ ਇਕ ਜਾਂ 2 ਗਲਾਸ ਪਾਣੀ ਹੀ ਪੀਓ, ਜੋ ਸਿਹਤ ਲਈ ਫ਼ਾਇਦੇਮੰਦ ਹੈ। 

ਰਾਤ ਨੂੰ ਪਾਣੀ ਪੀਣਾ ਕਿਉਂ ਹੈ ਜ਼ਰੂਰੀ
ਰਾਤ ‘ਚ ਖਾਣੇ ਤੋਂ ਬਾਅਦ ਪਾਣੀ ਪੀਣ ਨਾਲ ਸਰੀਰ ਕੁਦਰਤੀ ਤਰੀਕੇ ਨਾਲ ਸਾਫ਼ ਹੋ ਜਾਂਦਾ ਹੈ ਤੇ ਟਾਕਿਸਨ ਮੈਟੇਰੀਅਲ ਨੂੰ ਬਾਹਰ ਕੱਢਦੇ ਹੋਏ ਡਾਈਜੇਸ਼ਨ ‘ਚ ਮਦਦ ਕਰਦਾ ਹੈ, ਜਿਸ ਨੂੰ ਐਸਿਡਿਟੀ ਜਾਂ ਗੈਸ ਦੀ ਪਰੇਸ਼ਾਨੀ ਹੈ ਤਾਂ ਉਨ੍ਹਾਂ ਨੂੰ ਰਾਤ ਨੂੰ ਜ਼ਰੂਰ ਪਾਣੀ ਪੀਣਾ ਚਾਹੀਦਾ ਹੈ। ਸਰਦੀ ਅਤੇ ਜ਼ੁਕਾਮ ਦੇ ਮਰੀਜ਼ਾਂ ਲਈ ਹਲਕਾ ਗਰਮ ਪਾਣੀ ਰਾਮਬਾਣ ਇਲਾਜ ਹੈ।   Drink water at night or not

[wpadcenter_ad id='4448' align='none']