ਜਿਮ ਵਿਚ ਵਰਕਆਊਟ ਕਰਦੇ ਸਮੇਂ ਪਿਆ ਦਿਲ ਦਾ ਦੌਰਾ; DSP ਦਿਲਪ੍ਰੀਤ ਸਿੰਘ ਦੀ ਮੌਤ

DSP Dilpreet Singh

DSP Dilpreet Singh

ਲੁਧਿਆਣਾ ਵਿਚ ਡੀਐਸਪੀ ਦਿਲਪ੍ਰੀਤ ਸਿੰਘ (50) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦਿਲਪ੍ਰੀਤ ਮਲੇਰਕੋਟਲਾ ਵਿਚ ਤਾਇਨਾਤ ਸੀ। ਇਨ੍ਹੀਂ ਦਿਨੀਂ ਉਹ ਖਨੌਰੀ ਬਾਰਡਰ ਉਤੇ ਸੇਵਾਵਾਂ ਦੇ ਰਹੇ ਸਨ। ਵੀਰਵਾਰ ਨੂੰ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਭਾਈ ਬਾਲਾ ਚੌਕ ਨੇੜੇ ਇਕ ਲਗਜ਼ਰੀ ਹੋਟਲ ਦੇ ਜਿੰਮ ‘ਚ ਕਸਰਤ ਕਰਦੇ ਸਮੇਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ।

ਲੁਧਿਆਣਾ ਵਾਸੀ ਦਿਲਪ੍ਰੀਤ ਸਿੰਘ ਲਗਾਤਾਰ ਜਿੰਮ ਜਾਂਦੇ ਸਨ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿਚ ਏਸੀਪੀ ਵਜੋਂ ਕੰਮ ਕਰ ਚੁੱਕੇ ਹਨ। ਸਾਥੀਆਂ ਮੁਤਾਬਕ ਦਿਲਪ੍ਰੀਤ ਅਪਣੀ ਸਿਹਤ ਨੂੰ ਲੈ ਕੇ ਕਾਫੀ ਸੁਚੇਤ ਸੀ। ਵੀਰਵਾਰ ਨੂੰ ਉਹ ਸ਼ਾਮ ਕਰੀਬ 4 ਵਜੇ ਜਿਮ ਪਹੁੰਚੇ। ਕਸਰਤ ਕਰਦੇ ਸਮੇਂ ਉਸ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਅਚਾਨਕ ਡਿੱਗ ਗਏ, ਉਨ੍ਹਾਂ ਦੇ ਗੰਨਮੈਨ ਨੇ ਜਿੰਮ ਦੇ ਹੋਰ ਮੈਂਬਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦਿਲਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ।

READ ALSO:ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵੱਡੀ ਰਾਹਤ, ਹਰਿਆਣਾ ਪੁਲਿਸ ਨੇ ਵਾਪਸ ਲਿਆ ਫੈਸਲਾ

ਰਾਸ਼ਟਰੀ ਪੱਧਰ ਦੇ ਤੈਰਾਕ ਦਿਲਪ੍ਰੀਤ ਸਿੰਘ 1992 ਵਿਚ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਵਜੋਂ ਪੁਲਿਸ ਫੋਰਸ ਵਿਚ ਭਰਤੀ ਹੋਏ ਸੀ। ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਸੇਵਾਵਾਂ ਨਿਭਾਈਆਂ ਅਤੇ ਬਾਅਦ ਵਿਚ ਸਹਾਇਕ ਪੁਲਿਸ ਸੁਪਰਡੈਂਟ ਵਜੋਂ ਤਰੱਕੀ ਦਿਤੀ ਗਈ। ਉਨ੍ਹਾਂ ਦੀ ਭੈਣ ਵੀ ਇਕ ਅੰਤਰਰਾਸ਼ਟਰੀ ਤੈਰਾਕ ਸੀ।

ਅਪਣੀ ਸੇਵਾ ਦੌਰਾਨ ਉਨ੍ਹਾਂ ਨੇ ਕਈ ਕੇਸਾਂ ਨੂੰ ਹੱਲ ਕੀਤਾ, ਸੱਭ ਤੋਂ ਮਹੱਤਵਪੂਰਨ ਸੀ ਜਦੋਂ ਉਨ੍ਹਾਂ ਦੀ ਅਗਵਾਈ ਵਾਲੀ ਇਕ ਪੁਲਿਸ ਟੀਮ ਨੇ ਇਕ ਬਰਖਾਸਤ ਸਿਪਾਹੀ ਦੀ ਗ੍ਰਿਫਤਾਰੀ ਦੇ ਨਾਲ ਇਕ ਫਰਜ਼ੀ ਫੌਜੀ ਨੌਕਰੀ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਇਸ ਗਰੋਹ ਨੇ ਕਈ ਨੌਜਵਾਨਾਂ ਨੂੰ ਫੌਜ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰੀ ਸੀ। ਦਿਲਪ੍ਰੀਤ ਨੇ ਅਪਣੀ ਟੀਮ ਨਾਲ ਮਿਲ ਕੇ ਇਕ ਸਥਾਨਕ ਜੌਹਰੀ ਅਤੇ ਉਸ ਦੀ ਪਤਨੀ ਦੇ ਦੋਹਰੇ ਕਤਲ ਕੇਸ ਨੂੰ ਵੀ ਸੁਲਝਾਇਆ ਸੀ।

DSP Dilpreet Singh

[wpadcenter_ad id='4448' align='none']