DSP ਗੁਰਸ਼ੇਰ ਸੰਧੂ ਨਾਲ ਜੁੜੇ DIG Enquiry ‘ਚ ਹੋਏ ਸਨਸਨੀਖੇਜ਼ ਖੁਲਾਸੇ

DSP Gursher Sandhu Enquiry

DSP Gursher Sandhu Enquiry

ਮੁਹਾਲੀ ਪੁਲਿਸ ਦੇ ਐਨਕਾਊਂਟਰ ਸਪੈਸ਼ਲਿਸਟ ਮੰਨੇ ਜਾਂਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਵਿਰੁੱਧ ਧੋਖਾਧੜੀ ਤੇ ਜਾਅਲਸਾਜ਼ੀ ਦੀ ਐਫ਼ਆਈਆਰ ਦਰਜ ਕੀਤੀ ਗਈ ਹੈ। ਡੀਐਸਪੀ ਵਿਰੁੱਧ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਭ੍ਰਿਸ਼ਟਾਚਾਰ ਐਕਟ ਦਾ ਕੇਸ ਵੀ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਡੀਐਸਪੀ ਗੁਰਸ਼ੇਰ ’ਤੇ ਵਿਵਾਦਤ ਜ਼ਮੀਨਾਂ ਸਸਤੇ ਭਾਅ ’ਤੇ ਖ਼੍ਰੀਦਣ ਅਤੇ ਫਿਰ ਮਹਿੰਗੇ ਭਾਅ ’ਤੇ ਵੇਚਣ ਅਤੇ ਅਪਣੇ ਹੀ ਜਾਣਕਾਰਾਂ ਰਾਹੀਂ ਝੂਠੀਆਂ ਸ਼ਿਕਾਇਤਾਂ ਦੇ ਕੇ ਲੋਕਾਂ ਤੋਂ ਨਾਜਾਇਜ਼ ਪੈਸੇ ਵਸੂਲਣ ਦਾ ਵੀ ਦੋਸ਼ ਹੈ। ਇਸ ਮਾਮਲੇ ਵਿਚ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਵਿਅਕਤੀ ਤੋਂ ਡੀਐਸਪੀ ਨੇ ਵੱਖ-ਵੱਖ ਲੋਕਾਂ ਵਿਰੁਧ ਕਥਿਤ ਤੌਰ ’ਤੇ ਝੂਠੀਆਂ ਸ਼ਿਕਾਇਤਾਂ ਕਰ ਕੇ ਉਨ੍ਹਾਂ ਤੋਂ ਨਾਜਾਇਜ਼ ਵਸੂਲੀ ਕਰਨ ਦੇ ਦੋਸ਼ ਲੱਗੇ ਹਨ , ਉਸੇ ਵਿਅਕਤੀ ਨੇ ਡੀਐਸਪੀ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸ਼ਿਕਾਇਤ ਦਾਇਰ ਕੀਤੀ ਸੀ।

ਜਿਸ ਤੋਂ ਬਾਅਦ ਇਸ ਪੂਰੇ ਗਊ ਕਾਰੋਬਾਰ ਦਾ ਪਰਦਾਫ਼ਾਸ਼ ਹੋਇਆ ਸੀ। ਸ਼ਿਕਾਇਤਕਰਤਾ ਬਲਜਿੰਦਰ ਸਿੰਘ ਉਰਫ਼ ਟਾਹਲਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨਾਲ ਬਹੁਤ ਚੰਗੇ ਸਬੰਧ ਸਨ। ਡੀਐਸਪੀ ਦੀਆਂ ਹਦਾਇਤਾਂ ’ਤੇ ਹੀ ਉਸ ਨੇ ਵੱਖ-ਵੱਖ ਵਿਅਕਤੀਆਂ ਵਿਰੁਧ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਉਣ ਦੇ ਵੀ ਦੋਸ਼ ਹਨ

ਬਾਅਦ ਵਿਚ SSP ਤੋਂ ਇਹ ਸ਼ਿਕਾਇਤਾ ਆਪਣੇ ਆਪ ਨੁੰ ਹੀ ਮਾਰਕ ਕਰਵਾ ਉਨ੍ਹਾਂ ਕੇਸਾਂ ਦੀ ਜਾਂਚ ਡੀਐਸਪੀ ਸੰਧੂ ਵੱਲੋ ਕੀਤੀ ਜਾਂਦੀ ਸਾੀ ਅਤੇ ਉਨ੍ਹਾਂ ਕੇਸਾਂ ਦੇ ਨਿਪਟਾਰੇ ਦੇ ਬਦਲੇ ਡੀਐਸਪੀ ਨੇ ਵਖੋ-ਵਖਰੀਆਂ ਧਿਰਾਂ ਤੋਂ ਲੱਖਾਂ ਕੋਰੜਾ ਰੁਪਏ ਦੀ ਵਸੂਲੀ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ ਇਥੇ ਵਰਨਣਯੋਗ ਹੈ ਕਿ ਬਲਜਿੰਦਰ ਸਿੰਘ ਉਰਫ਼ ਟਾਹਲਾ ਨੇ ਡੀਐਸਪੀ ਵਿਰੁਧ ਹਾਈ ਕੋਰਟ ਵਿਚ ਸ਼ਿਕਾਇਤ ਦਾਇਰ ਕੀਤੀ ਸੀ ਕਿ ਡੀਐਸਪੀ ਤੋਂ ਉਸ ਦੀ ਜਾਨ ਅਤੇ ਮਾਲ ਨੂੰ ਖ਼ਤਰਾ ਹੈ।

ਜਿਸ ਤੋਂ ਬਾਅਦ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਡੀਜੀਪੀ ਪੰਜਾਬ ਨੂੰ ਮਾਮਲੇ ਦੀ ਜਾਂਚ ਕਰਵਾ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਡੀਜੀਪੀ ਦੇ ਹੁਕਮਾਂ ’ਤੇ ਡੀਆਈਜੀ ਰੋਪੜ ਰੇਂਜ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਡੀਜੀਪੀ ਪੰਜਾਬ ਅੱਗੇ ਪੇਸ਼ ਕੀਤੀ ਗਈ। ਜਿਸ ਤੋਂ ਬਾਅਦ ਡੀਐਸਪੀ ਨੂੰ ਮੁਲਜ਼ਮ ਬਣਾ ਕੇ ਉਸ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ।

Read Also : ਸਰਸ ਮੇਲੇ ਵਿੱਚ ਆਗਰੇ ਦੀ ਸੰਗਮਰਮਰ ਦੀ ਦਸਤਕਾਰੀ ਬਣ ਰਹੀ ਹੈ ਵਿਸ਼ੇਸ਼ ਖਿੱਚ ਦਾ ਕੇਂਦਰ

ਡੀਐਸਪੀ ਗੁਰਸ਼ੇਰ ਸੰਧੂ ’ਤੇ ਵੀ ਵਿਵਾਦਤ ਜ਼ਮੀਨਾਂ ਸਸਤੇ ਭਾਅ ’ਤੇ ਖ਼੍ਰੀਦਣ ਅਤੇ ਬਾਅਦ ਵਿਚ ਮਹਿੰਗੇ ਭਾਅ ’ਤੇ ਵੇਚਣ ਦੇ ਦੋਸ਼ ਲੱਗੇ ਹਨ। ਜਿਸ ਤਹਿਤ ਇਹ ਖੁਲਾਸਾ ਹੋਇਆ ਹੈ ਕਿ ਇਸੇ ਤਰ੍ਹਾਂ ਸੈਕਟਰ-71 ਵਿਚ ਇਕ ਵਿਵਾਦਿਤ ਕੋਠੀ ਵੀ ਮੁਲਜ਼ਮਾਂ ਨੇ ਡੇਢ ਕਰੋੜ ਰੁਪਏ ਵਿਚ ਖ਼ਰੀਦੀ ਸੀ। ਜੋ ਤਿੰਨ ਦਿਨਾਂ ਬਾਅਦ 5.5 ਕਰੋੜ ਰੁਪਏ ’ਚ ਵਿਕ ਗਈ। ਇਸ ਮਾਮਲੇ ’ਚ ਸ਼ਿਕਾਇਤਕਰਤਾ ਬਲਜਿੰਦਰ ਸਿੰਘ ਨੇ ਵੀ ਪੁਲਿਸ ਨੂੰ ਦਸਿਆ ਕਿ ਉਸ ਨੇ ਡੀਐਸਪੀ ਵਲੋਂ 5 ਵੱਖ-ਵੱਖ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ, ਬਾਅਦ ’ਚ ਧਿਰਾਂ ਤੋਂ ਲੱਖਾਂ ਰੁਪਏ ਲੈ ਕੇ ਰਾਜ਼ੀਨਾਮਾ ਕਰ ਲਿਆ ਗਿਆ ਸੀ।

ਕਰੀਬ ਡੇਢ ਪੋਣੇ ਦੋ ਮਹੀਨੇ ਤੋਂ ਚੱਲੀ ਪੜਤਾਲ ਤੋਂ ਬਾਅਦ ਜਦੋਂ DIG ਰੋਪੜ ਰੇਂਜ ਦੇ ਵਲੋਂ DSP ਗੁਰਸ਼ਰਨ ਸਿੰਘ ਸੰਧੂ ਦੀਆਂ ਗਤੀਵਿਧੀਆਂ ਦੇ ਸੰਬੰਧ ਚ ਖੁਲਾਸੇ ਕੀਤੇ ਗਏ ਆਪਣੀ ਰਿਪੋਰਟ ਦੇ ਵਿਚ ਤਾ ਉਸਨੂੰ ਸੁਣ ਕੇ ਪੜ ਕੇ ਸਭ ਹੈਰਾਨ ਹੋ ਗਏ
ਜਾਣਕਾਰੀ ਦੇ ਮੁਤਾਬਿਕ ਫਿਰ ਇਸ ਮਾਮਲੇ ਚ ਇਕ FIR ਦਰਜ ਕੀਤੀ ਗਈ ਵੱਖ ਵੱਖ ਧਾਰਾਵਾਂ ਜਿਸ ਚ PREVENTION OF CORRUPTION ਐਕਟ ਸ਼ਾਮਿਲ ਹੈ
465,471, 419 IPC ਦੀਆਂ ਧਾਰਾਵਾਂ ਦੇ ਤਹਿਤ DSP ਗੁਰਸ਼ੇਰ ਸਿੰਘ ਸੰਧੂ ਦੇ ਖਿਲਾਫ ਇੱਕ FIR ਦਰਜ ਕੀਤੀ ਗਈ 15 ਅਕਤੂਬਰ ਨੂੰ ਤੇ ਇਸ FIR ਦਾ ਅਧਾਰ ਬਣੀ DIG ਰੇਂਜ ਦੀ ਰਿਪੋਰਟ ਸਾਫ ਦੱਸਦੀ ਹੈ ਕੇ DSP ਗੁਰਸ਼ੇਰ ਸੰਧੂ ਨੇ ਆਪਣੇ ਅਧਿਕਾਰਾਂ ਦਾ ਨਾਜਾਇਜ਼ ਫਾਇਦਾ ਕਿਵੇਂ ਚੁੱਕਿਆ , ਕਿਵੇਂ ਓਹਨਾ ਝੂਠੇ ਸ਼ਿਕਾਇਤਕਰਤਾ , ਜਿੰਨਾ ਦੇ ਵਿਚ ਜਿਆਦਾ ਕੇਸਾਂ ਦੇ ਵੀ ਸ਼ਿਕਾਇਤਕਰਤਾ ਇਸ ਕੇਸ ਦਾ ਪਟੀਸ਼ਨਰ ਜਾਂ ਹੁਣ ਗੁਰਸ਼ੇਰ ਸਿੰਘ ਸੰਧੂ ਦੇ ਖਿਲਾਫ ਹੁਣ ਸ਼ਿਕਾਇਤਕਰਤਾ ਬਣ ਚੁੱਕਿਆ ਬਲਜਿੰਦਰ ਸਿੰਘ ਉਰਫ਼ ਟਾਹਲਾ ਹੀ ਸੀ ਜਿਸਨੂੰ ਅੱਗੇ ਰੱਖ ਕੇ ਸ਼ਿਕਾਇਤਾਂ ਕਾਰਵਾਈਆਂ ਗਈਆਂ ,ਕਿਵੇਂ ਤਤਕਾਲੀ ਮੋਹਾਲੀ ਦੇ SSP ਤੋਂ ਇੰਨਾ ਇਨਕੁਆਰੀਸ ਨੂੰ ਖੁਦ ਕੋਲ ਮਾਰਕ ਕਰਵਾਉਣ ਦੇ ਵਿਚ DSP ਗੁਰਸ਼ੇਰ ਸਿੰਘ ਸੰਧੂ ਕਾਮਯਾਬ ਹੁੰਦਾ ਰਿਹਾ

DSP Gursher Sandhu Enquiry

ਦਰਸਲ :- ਇਹ ਮਾਮਲਾ ਇਕ ਵੱਖਰੇ ਲੈਵਲ ਦੀ ਜਾਂਚ ਮੰਗਦਾ ਹੈ ਕਿਉਕਿ ਮੋਹਾਲੀ ਦਾ SSP ਕਈ ਅਜਿਹੀਆਂ ਇੰਕੁਆਰੀਆਂ ਜਿਸਦੇ ਵਿਚ ਸਾਫ ਤੋਰ ਤੇ ਇਕ ਮੁਫ਼ਾਦ ਸੀ। . ਤੇ ਓਨਾ ਮਾਮਲਿਆਂ ਦੀਆਂ ਇੰਕੁਆਰੀਆਂ ਨੂੰ DSP ਗੁਰਸ਼ੇਰ ਸਿੰਘ ਸੰਧੂ ਨੂੰ ਭੇਜਿਆ ਜਾਂਦਾ ਰਿਹਾ

ਦਰਸਲ DSP ਗੁਰਸ਼ੇਰ ਸਿੰਘ ਸੰਧੂ ਅਤੇ ਬਲਜਿੰਦਰ ਸਿੰਘ ਟਾਹਲੇ ਦੀ ਪੁਰਾਣੀ ਜਾਣ ਪਹਿਚਾਣ ਸੀ ਜਾਂ ਕਹਿ ਲਿਆਏ ਕੇ ਚੰਗੇ ਦੋਸਤ ਮੰਨੇ ਜਾਂਦੇ ਨੇ
ਬਹੁਤ ਨੇੜਤਾ ਸੀ ਇੰਨਾ ਦੀ ਆਪਸ ‘ਚ ਬਲਜਿੰਦਰ ਸਿੰਘ ਟਾਹਲੇ ਦੇ ਨਾਮ ਤੇ ਕਾਗਜਾਂ ਦੇ ਉਪਰ ਸ਼ਿਕਯਤਾਂ ਲਿਖਵਾਈਆਂ ਜਾਂਦੀਆਂ ਤਾਂ ਓਹਨਾ ਸ਼ਿਕਯਤਾਂ ਨੂੰ SSP oofic ਮੋਹਾਲੀ ਭੇਜ ਦਿੱਤਾ ਜਾਂਦਾ ਸੀ ,ਜਿਸ ਤੋਂ ਬਾਅਦ ਇਸਨੂੰ ਇਤਫ਼ਾਕ ਕਹੀਏ , ਇਸਦੇ ਪਿੱਛੇ ,ਕੋਈ ਹੋਰ ਗੱਲਬਾਤ ਸੀ ਉਹ ਸਾਰੀਆਂ ਦੀਆਂ ਸਾਰੀਆਂ ਸ਼ਿਕਯਤਾਂ ਦੀ ਇਨਕੁਆਰੀ DSP ਗੁਰਸ਼ੇਰ ਸੰਧੂ ਕੋਲੇ ਆ ਜਾਂਦੀ ਜਿਸ ਤੋਂ ਬਾਅਦ ਬਲਜਿੰਦਰ ਟਾਹਲੇ ਦਾ ਰੋਲ ਖਤਮ ਹੋ ਜਾਂਦਾ ਤੇ ਜਿਹੜੇ ਵੀ ਲੋਕਾਂ ਦੇ ਖਿਲਾਫ ਸ਼ਿਕਯਤਾਂ ਦਿੱਤੀਆਂ ਜਾਂਦੀਆਂ ਸਨ ਓਨਾ ਮਾਮਲਿਆਂ ਨੂੰ ਹੈਂਡਲ ਕਰਦਾ ਸੀ DSP ਗੁਰਸ਼ੇਰ ਸੰਧੂ ਸਾਰੀਆਂ ਧਿਰਾਂ ਨੂੰ ਸੱਦਿਆ ਜਾਂਦਾ ਸੀ ਬਹੁਤ ਸਾਰੇ ਮਾਮਲਿਆਂ ਚ ਜਾਂ ਸੁਲਾਹ ਕਰਵਾ ਦਿੱਤੀ ਜਾਂਦੀ ਸੀ ਜਾਂ ਫਿਰ ਸ਼ਿਕਯਾਤਕਾਰਤਾ ਯਾਨੀਕਿ ਬਲਜਿੰਦਰ ਸਿੰਘ ਟਾਹਲਾ ਦੇ ਨਾ ਪੇਸ਼ ਹੋਣ ਕਾਰਨ ਇੰਨਾ ਮਾਮਲਿਆਂ ਦੀਆਂ ਇੰਕੁਆਰੀਆਂ ਨੂੰ ਫਾਈਲ ਕਰ ਦਿੱਤਾ ਜਾਂਦਾ ਸੀ

ਯਾਨੀਕਿ ਇੰਨਾ ਮਾਮਲਿਆਂ ਨੂੰ ਠੰਡੇ ਬਸਤੇ ਦੇ ਵਿਚ ਪਾ ਦਿੱਤਾ ਜਾਂਦਾ ਸੀ ਰਿਪੋਰਟ ਦੇ ਮੁਤਾਬਿਕ ਇਹ ਇਕ ਬਹੁਤ ਵੱਡਾ ਮਕਸਦ ਸੀ ਹੁਣ ਫ਼ਰਜ਼ੀ ਸ਼ਿਕਾਇਤਕਰਤਾ ਅਤੇ ਸ਼ਿਕਾਇਤਾਂ ਦੇ ਅਧਾਰ ਤੇ ਹੋ ਰਹੀ ਸੀ ਧੰਦਲੇਬਾਜੀ ਦਾ ਪਹਿਲਾ ਵੱਡਾ ਮਾਮਲਾ ਸੀ ,ਮੋਹਾਲੀ ਜਿਲੇ ਦੇ ਹੀ ਇਕ 10 ਮਰਲੇ ਪਲਾਟ ਦਾ ਜਿਸਨੂੰ ਅਸ਼ੋਕ ਕੁਮਾਰ ਅਤੇ ਸਰਮੋ ਦੇਵੀ ਨਾਮ ਦੇ ਦੋ ਲੋਕਾਂ ਵਲੋਂ ਖਰੀਦਿਆ ਗਿਆ ਲੇਕਿਨ ਜਿਸ ਵਿਅਕਤੀ ਕੋਲੋਂ ਖਰੀਦਿਆ ਗਿਆ ਉਸਦਾ ਨਾਮ ਸੀ ਦੀਪਕ ਕੁਮਾਰ

ਬਲਜਿੰਦਰ ਸਿੰਘ ਟਹਲ ਖੁਦ ਦੀਪਕ ਕੁਮਾਰ ਦੀ ਪਾਵਰ ਓਫ ਓਟੋਨੀ ਬਣ ਕੇ ਦਾਅਵਾ ਕਰਦਾ ਰਿਹਾ ਕੇ ਮੈਂ ਦੀਪਕ ਕੁਮਾਰ ਦੀ ਪਾਵਰ ਓਫ ਓਟੋਨੀ ਆ ਮੈਨੂੰ ਅਖਤਿਆਰ ਹੈਗੇ ਨੇ ਇਸ ਜਗਾ ਨੂੰ ਵੇਚਣ ਸੰਬੰਧੀ ਲੇਕਿਨ ਮੇਰੇ ਨਾਲ ਧੋਖੇ ਬਾਜੀ ਹੋਇ ਹੈ ਅਸ਼ੋਕ ਅਤੇ ਸਰਮੋ ਦੇਵੀ ਨੇ ਮੇਰੇ ਕੋਲੋਂ ਪਲਾਟ ਹਥਿਆ ਲਿਆ ਹੈ ਇਸ ਤਰੀਕੇ ਦੀ ਸ਼ਿਕਯਾਤ ਦਿਵਾਈ ਜਾਂਦੀ ਹੈ ਉਹ ਸ਼ਿਕਾਇਤ SSP ਆਫ਼ਿਸ ਤੋਂ ਮਾਰਕ ਹੋਕੇ ਗੁਰਸ਼ੇਰ ਸੰਧੂ ਕੋਲ ਆ ਜਾਂਦੀ ਹੈ ਜਿਸਤੋ ਬਾਅਦ ਇਸ ਮਾਮਲੇ ਚ ਇਕ ਬਹੁਤ ਵੱਡਾ ਮੋਟਾ ਲੈਣ ਦੇਣ ਹੋਇਆ ਇਹ ਜਾਂਚ ਦੇ ਵਿਚ ਵੱਡਾ ਖੁਲਾਸਾ ਹੋਇਆ ਹੈਅਜਿਹੇ ਕਈ ਸਾਰੇ ਹੋਰ ਵੀ ਮਾਮਲੇ ਨੇ ਜਿੰਨਾ ਚ ਬਲਜਿੰਦਰ ਸਿੰਘ ਟਾਹਲਾ ਅਤੇ DSP ਗੁਰਸ਼ੇਰ ਸਿੰਘ ਨਾਮ ਨਿਕਲਦਾ ਹੈ ‘ਤੇ ਸ਼ਿਕਾਇਤ ਕਰਤਾ ਜਿਆਦਾਤਾਰ ਮਾਮਲਿਆਂ ਦੇ ਵਿਚ ਬਲਜਿੰਦਰ ਸਿੰਘ ਟਾਹਲਾ ਹੀ ਬਣਿਆ ਰਿਹਾ

Read Also ; ਚੰਡੀਗੜ੍ਹ ‘ਚ 4000 ਘਰਾਂ ‘ਤੇ ਸੋਲਰ ਪੈਨਲ ਲਗਾਉਣ ਦੇ ਹੁਕਮ , ਯੂਟੀ ਨੇ ਦਿੱਤਾ 2 ਮਹੀਨੇ ਦਾ ਸ

ਤੇ ਜਦੋਂ ਬਲਜਿੰਦਰ ਸਿੰਘ ਟਾਹਲਾ ਨੂੰ ਪਤਾ ਲੱਗ ਗਿਆ ਕੇ ਉਸਨੂੰ ਹਾਸਤਖਸ਼ਰਾਂ ਨੂੰ ਗ਼ਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਗੁਰਸ਼ੇਰ ਸਿੰਘ ਸੰਧੂ ਜੋ ਕਿ ਉਸਦਾ ਪੁਰਾਣੀ ਨੇੜਲਾ ਸਾਥੀ ਵੀ ਹੈ ਸ਼ਿਕਯਤਾਂ ਉਸ ਕੋਲੋਂ ਦਵਾਈਆਂ ਜਾਂਦੀਆਂ ਨੇ ਭਾਈਬੰਦੀ ਦੇ ਵਿਚ ਬਲਜਿੰਦਰ ਸਿੰਘ ਦੇ ਵਲੋਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਨੇ ,ਲੇਕਿਨ ਇੰਨਾ ਦਾ ਬਾਅਦ ਚ ਦੁਰਉਪਯੋਗ ਕਰ ਰਿਹਾ ਹੈ ਆਪਣੇ ਅਧਿਕਾਰਾਂ ਦੀ ਗ਼ਲਤ ਵਰਤੋਂ ਕਰਕੇ ਇੰਨਾ ਮਾਮਲਿਆਂ ਚ ਮੋਤੀ ਕਮਾਈ dsp ਗੁਰਸ਼ੇਰ ਸੰਧੂ ਕਰ ਹੋ ਸਕਦਾ ਹੈ

ਇੰਨਾ ਗੱਲ ਦੇ ਦਿਮਾਗ ਚ ਆਉਂਦਿਆਂ ਹੀ ਬਲਜਿੰਦਰ ਸਿੰਘ ਪਹੁਚ ਜਾਂਦਾ ਹੈ ਮੋਹਾਲੀ SSP ਦੇ ਦਫਤਰ , ਪੰਜਾਬ ਦੇ ਵਿਜੀਲੈਂਸ ਬਿਊਰੋ ਅਤੇ DGP ਆਫ਼ਿਸ ਜਿਥੇ ਗੁਰਸ਼ੇਰ ਸੰਧੁ ਦੇ ਖਿਲਾਫ ਸ਼ਿਕਯਤਾਂ ਦਿੱਤੀਆਂ ਜਾਂਦੀਆਂ ਨੇ ਤਕਰੀਬਨ ਸਵਾ ਤੋਂ ਡੇਢ ਸਾਲ ਤਕ ਉਹ ਸ਼ਿਕਯਾਤਬਾਜੀ ਕਰਦਾ ਰਹਿੰਦਾ ਹੈ ਪਾਰ ਨਾ ਤਾਂ ਪੰਜਾਬ ਪੁਲਿਸ ਨੇ ਉਸਦੀ ਸੁਣੀ ਨਾ ਵਿਜੀਲੈਂਸ ਬਿਊਰੋ ਨੇ ਸੁਣੀ ਤੇ ਨਾ ਹੀ ਉਸਦੀ ਸੁਣਵਾਈ ਹੁੰਦੀ ਹੈ ਮੋਹਾਲੀ ਦੇ ਸਸਪੀ ਕੋਲੇ ਪਰ ਜਦੋ ਇਸ ਮਾਮਲੇ ਦੀ ਇਨਕੁਆਰੀ DIG ਲੇਵਲ ਤੇ ਹੋਈ ਤਾਂ ਬਹੁਤ ਵੱਡੇ ਖੁਲਾਸੇ ਜਿਸਦਾ ਜਿਕਰ ਅਸੀਂ ਪਹਿਲਾ ਵੀ ਕਰ ਚੁੱਕੇ ਹਾਂ ਕੇ dsp ਗੁਰਸ਼ੇਰ ਸੰਧੀ ਦੇ ਆਪਣੇ ਪਰਿਵਾਰ ਦਾ ਫਾਇਦਾ ਚੁੱਕਦੇ ਹੋਏ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਗਈ ਹੈ

DSP Gursher Sandhu Enquiry

[wpadcenter_ad id='4448' align='none']