ਪੰਜਾਬ ਸਣੇ ਦੇਸ਼ ਦੇ 6 ਸੂਬਿਆਂ ‘ਚ ਬਾਰਸ਼ ਤੇ ਧੂੜ ਭਰੀ ਹਨੇਰੀ ਦਾ ਅਲਰਟ

Dust storm alert

ਦੇਸ਼ ਦੇ ਕਈ ਰਾਜਾਂ ਵਿਚ ਇਨ੍ਹੀਂ ਦਿਨੀਂ ਧੂੜ ਭਰੀ ਹਨੇਰੀ ਅਤੇ ਹਲਕੀ ਬਾਰਿਸ਼ ਦਾ ਦੌਰ ਚੱਲ ਰਿਹਾ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਦੇ ਮੈਦਾਨੀ ਇਲਾਕਿਆਂ ਵਿੱਚ ਪ੍ਰੀ-ਮਾਨਸੂਨ ਸਰਗਰਮੀ ਜਾਰੀ ਹੈ। ਪਿਛਲੇ ਮੰਗਲਵਾਰ ਤੋਂ ਕਈ ਰਾਜਾਂ ਵਿਚ ਧੂੜ ਭਰੀ ਹਨੇਰੀ ਚੱਲ ਰਹੀ ਹੈ। ਮੌਸਮ ਦੀਆਂ ਇਹ ਗਤੀਵਿਧੀਆਂ ਅੱਜ ਵੀ ਜਾਰੀ ਰਹਿ ਸਕਦੀਆਂ ਹਨ।Dust storm alert

ਸਕਾਈਮੇਟ ਵੇਦਰ ਦੀ ਰਿਪੋਰਟ ਅਨੁਸਾਰ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਅੰਬਾਲਾ, ਕਰਨਾਲ, ਸਿਰਸਾ, ਰੋਹਤਕ, ਗੰਗਾਨਗਰ, ਹਨੂੰਮਾਨਗੜ੍ਹ, ਅਨੂਪਗੜ੍ਹ ਸਮੇਤ ਕਈ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਦੇ ਨਾਲ ਧੂੜ ਭਰੀ ਹਨੇਰੀ ਆ ਸਕਦੀ ਹੈ। ਹਾਲਾਂਕਿ ਇਸ ਤੋਂ ਬਾਅਦ ਇਹ ਗਤੀਵਿਧੀ ਅੱਧ ਵਿਚਾਲੇ ਹੀ ਰੁਕ ਜਾਵੇਗੀ।Dust storm alert

also read :- CM ਮਾਨ ਨੇ ਪੰਜਾਬ ਪੁਲਸ ਲਈ ਕਰ ਦਿੱਤੇ ਵੱਡੇ ਐਲਾਨ !

ਦਿੱਲੀ-ਐਨਸੀਆਰ, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਮੰਗਲਵਾਰ ਤੋਂ ਧੂੜ ਭਰੀ ਹਨੇਰੀ ਅਤੇ ਦਰਮਿਆਨੀ ਬਾਰਿਸ਼ ਜਾਰੀ ਹੈ। ਬੀਤੀ ਰਾਤ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ। ਇਸ ਦੇ ਨਾਲ ਹੀ ਅੱਜ ਸਵੇਰੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ।ਫਿਲਹਾਲ ਮੌਸਮ ਵਿਭਾਗ ਨੇ ਦੋ ਦਿਨਾਂ ਲਈ ਅਲਰਟ ਜਾਰੀ ਕੀਤਾ ਹੈ। ਤੇਜ਼ ਹਵਾ ਅਤੇ ਬੂੰਦਾਬਾਂਦੀ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਅਤੇ ਕੱਲ੍ਹ ਵੀ ਮੀਂਹ ਪੈ ਸਕਦਾ ਹੈ। ਅੱਜ ਸਵੇਰ ਤੋਂ ਹੀ ਅਸਮਾਨ ਵਿੱਚ ਸੰਘਣੇ ਬੱਦਲ ਛਾਏ ਹੋਏ ਹਨ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਹਾਲਾਂਕਿ 20 ਅਤੇ 21 ਨੂੰ ਫਿਰ ਤੋਂ ਆਸਮਾਨ ਸਾਫ ਹੋ ਸਕਦਾ ਹੈ। ਪਰ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੀਂਹ ਅਤੇ ਤੇਜ਼ ਹਵਾਵਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਮੌਸਮ ਵਿਗਿਆਨੀਆਂ ਨੇ ਦੱਸਿਆ ਹੈ ਕਿ 21 ਮਈ ਦੀ ਰਾਤ ਤੋਂ ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋ ਰਹੀ ਹੈ।Dust storm alert

[wpadcenter_ad id='4448' align='none']