Earthquake in North India:
ਦਿੱਲੀ-ਐੱਨਸੀਆਰ ‘ਚ ਮੰਗਲਵਾਰ ਦੁਪਹਿਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਦੁਪਹਿਰ 2.53 ਵਜੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.6 ਸੀ। ਭੂਚਾਲ ਦਾ ਕੇਂਦਰ ਨੇਪਾਲ ਵਿੱਚ ਸੀ। ਉੱਥੇ ਦੋ ਵਾਰ ਭੂਚਾਲ ਆਏ। ਦੁਪਹਿਰ 2.25 ‘ਤੇ ਪਹਿਲਾ 4.6 ਤੀਬਰਤਾ ਦਾ ਅਤੇ ਦੂਜਾ ਦੁਪਹਿਰ 2.53 ‘ਤੇ 6.2 ਤੀਬਰਤਾ ਦਾ ਸੀ।
ਯੂਪੀ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਤੀਬਰਤਾ 5.5 ਮਾਪੀ ਗਈ ਹੈ।
ਇਹ ਵੀ ਪੜ੍ਹੋ: ਸਕਾਟਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰੇ ਜਾਣ ਤੋਂ ਰੋਕਿਆ
ਹਰਿਆਣਾ ‘ਚ ਮੰਗਲਵਾਰ ਨੂੰ ਦਿਨ ‘ਚ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਣੀਪਤ, ਰੋਹਤਕ, ਜੀਂਦ, ਰੇਵਾੜੀ ਅਤੇ ਚੰਡੀਗੜ੍ਹ ਆਦਿ ਵਿੱਚ ਦੁਪਹਿਰ 2:50 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਹਫੜਾ-ਦਫੜੀ ਮਚ ਗਈ। ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਤੋਂ ਪਹਿਲਾਂ ਅੱਜ ਸਵੇਰੇ ਸੋਨੀਪਤ ਵਿੱਚ 2.7 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। Earthquake in North India:
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਮੰਗਲਵਾਰ ਸਵੇਰੇ 11.06 ਸਕਿੰਟ ‘ਤੇ ਭੂਚਾਲ ਆਇਆ। ਭੂਚਾਲ ਦਾ ਕੇਂਦਰ ਸੋਨੀਪਤ ਦੱਸਿਆ ਜਾ ਰਿਹਾ ਹੈ। ਧਰਤੀ ਤੋਂ 8 ਕਿਲੋਮੀਟਰ ਹੇਠਾਂ ਮੂਵਮੈਂਟ ਰਿਕਾਰਡ ਕੀਤੀ ਗਈ ਹੈ। Earthquake in North India: