Earthquake News
ਮੱਧ ਅਮਰੀਕਾ ਦੇ ਗੁਆਟੇਮਾਲਾ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਗੁਆਟੇਮਾਲਾ ਦੀ ਭੂਚਾਲ ਵਿਗਿਆਨ ਏਜੰਸੀ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਗੁਆਟੇਮਾਲਾ ਦੇ ਦੱਖਣੀ ਪ੍ਰਸ਼ਾਂਤ ਤੱਟ ‘ਤੇ 6.0 ਤੀਬਰਤਾ ਦਾ ਭੂਚਾਲ ਆਇਆ।
Escuintla ਖੇਤਰ ‘ਚ ਆਇਆ 6.0 ਤੀਬਰਤਾ ਦਾ ਭੂਚਾਲ
ਨਿਊਜ਼ ਏਜੰਸੀ ਰਾਇਟਰਜ਼ ਨੇ ਭੂਚਾਲ ਵਿਗਿਆਨ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਐਸਕੁਇੰਟਲਾ ਖੇਤਰ ਵਿੱਚ 6.0 ਤੀਬਰਤਾ ਦਾ ਭੂਚਾਲ ਆਇਆ। ਗੁਆਂਢੀ ਦੇਸ਼ ਅਲ ਸਲਵਾਡੋਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਭੂਚਾਲ ਕਾਰਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।
ਇਮਾਰਤਾਂ ਨੂੰ ਪੁਹੰਚਿਆਂ ਨੁਕਸਾਨ
ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਗੁਆਟੇਮਾਲਾ ਦੇ ਦੱਖਣੀ ਪ੍ਰਸ਼ਾਂਤ ਤੱਟ ‘ਤੇ 6.0 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੀ ਤੀਬਰਤਾ ਵਧਣ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਦੇ ਨਾਲ ਹੀ ਇਮਾਰਤਾਂ ਨੂੰ ਨੁਕਸਾਨ ਹੋਣ ਦੀ ਸ਼ੁਰੂਆਤੀ ਰਿਪੋਰਟਾਂ ਸਾਹਮਣੇ ਆਈਆਂ ਹਨ।
ਗੁਆਟੇਮਾਲਾ ਦੀ ਐਮਰਜੈਂਸੀ ਸੇਵਾਵਾਂ ਏਜੰਸੀ ਕੋਨਰਾਡ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਦੇ ਉੱਤਰ-ਪੱਛਮ ਵਿੱਚ ਸੈਨ ਪਾਬਲੋ ਸ਼ਹਿਰ ਵਿੱਚ ਇੱਕ ਚਰਚ ਦਾ ਅਗਲਾ ਹਿੱਸਾ ਢਹਿ ਗਿਆ ਸੀ।
ਅੱਧੀ ਰਾਤ ਨੂੰ ਆਇਆ ਭੂਚਾਲ
ਅਲ ਸਲਵਾਡੋਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਜ਼ਬਰਦਸਤ ਸੀ। ਅੱਧੀ ਰਾਤ ਨੂੰ ਆਏ ਭੂਚਾਲ ਕਾਰਨ ਜ਼ਖਮੀ ਹੋਣ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਉਹ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।
READ ALSO: ‘AAP ਦੇ 7 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ‘ਚ ਭਾਜਪਾ, 25 ਕਰੋੜ ਦਾ ਦਿੱਤਾ ਆਫਰ’; ਕੇਜਰੀਵਾਲ ਦਾ ਵੱਡਾ ਦੋਸ਼
ਭੂਚਾਲ ਦਾ ਕੇਂਦਰ 119 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਨੇ ਭੂਚਾਲ ਦੀ ਤੀਬਰਤਾ 6.1 ਮਾਪੀ। ਉਨ੍ਹਾਂ ਕਿਹਾ ਕਿ ਭੂਚਾਲ ਦਾ ਕੇਂਦਰ 119 ਕਿਲੋਮੀਟਰ (73.9 ਮੀਲ) ਦੀ ਡੂੰਘਾਈ ‘ਤੇ ਸੀ।
Earthquake News