ਸਿੱਖਿਆ ਵਿਭਾਗ ਵਲੋਂ ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

 ਮੁਕਤਸਰ ਸਾਹਿਬ, 30 ਅਪ੍ਰੈਲ:
ਚੋਣ ਕਮਿਸ਼ਨਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਪੰਜਾਬ ਨੈਸ਼ਨਲ ਬੈਂਕ ਅਬੋਹਰ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਵੀਪ ਟੀਮ ਇੰਚਾਰਜ ਸ੍ਰੀ ਸ਼ਮਿੰਦਰ ਬੱਤਰਾ , ਸ੍ਰੀ ਸੰਜੀਵ ਕੁਮਾਰ,ਸ਼੍ਰੀ ਗੁਰਦੇਵ ਸਿੰਘ , ਸ੍ਰੀ ਧੀਰਜ ਕੁਮਾਰ, ਸ੍ਰੀ ਪਰਵੀਨ ਕੁਮਾਰ ਸ਼ਰਮਾ ਅਤੇ ਸ੍ਰੀ ਸੰਨੀ ਮਿੱਤਲ ਵੱਲੋਂ ਲੋਕ ਸਭਾ ਚੋਣਾਂ 2024 ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਵੋਟਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
                             ਇਸ ਸਮੇਂ ਬੈਂਕ ਮੈਨੇਜਰ ਸ੍ਰੀ ਰਕੇਸ਼ ਕੁਮਾਰ ਜੀ, ਸ਼੍ਰੀ ਜਸਕਰਨ ਸਿੰਘ ਜੀ, ਸ੍ਰੀ ਆਰ ਪੀ ਸ਼ਰਮਾ ਜੀ, ਸ਼੍ਰੀ ਆਸ਼ੀਸ਼ ਕੁਮਾਰ ਜੀ, ਸ਼੍ਰੀ ਰਵੀ ਕੁਮਾਰ ਜੀ ,ਮੈਡਮ ਗੁਰਪ੍ਰੀਤ ਕੌਰ ਜੀ ਤੇ ਮੈਡਮ ਰਮਨਦੀਪ ਕੌਰ ਜੀ ਹਾਜ਼ਰ ਸਨ ਇਸ ਦੇ ਨਾਲ ਨਾਲ ਬੈਂਕ ਵਿੱਚ ਆਏ ਹੋਏ ਖਾਤਾ ਧਾਰਕਾਂ ਨੂੰ ਵੀ ਵੋਟਾਂ ਸਬੰਧੀ ਪ੍ਰੇਰਿਤ ਕੀਤਾ ਗਿਆ।
 ਇਸੇ ਤਰ੍ਹਾਂ ਹੀ ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆ ਨੂੰ ਵੀ ਵੋਟਰ ਦੀ ਮਹੱਤਤਾਂ ਸਬੰਧੀ ਜਾਗਰੂਕ ਕੀਤਾ ਗਿਆ।

[wpadcenter_ad id='4448' align='none']