ਫਾਜਿਲਕਾ ਪੁਲਿਸ ਵੱਲੋ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲਗਾਤਾਰ ਕੀਤੇ ਜਾ ਰਹੇ ਹਨ ਉਪਰਾਲੇ

ਅਬੋਹਰ 11 ਦਸੰਬਰਮਾਨਯੋਗ ਸ੍ਰੀ ਮਨਜੀਤ ਸਿੰਘ ਢੇਸੀ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਾਜਿਲਕਾ, ਸ੍ਰੀ ਮਨਜੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਇੰਨ.) ਦੇ ਦਿਸ਼ਾ ਨਿਰਦੇਸ਼ ਹੇਠ, ਸ਼੍ਰੀ ਅਰੁਣ ਮੁੰਡਨ ਪੀ.ਪੀ.ਐਸ ਉਪ ਕਪਤਾਨ ਪੁਲਿਸ ਸ.ਡ. ਅਬੋਹਰ (ਸ਼ਹਿਰੀ) ਦੇ ਨਿਰਦੇਸ਼ਾ ਅਨੁਸਾਰ ਇੰਸ. ਸੁਨੀਲ ਕੁਮਾਰ, ਮੁੱਖ ਅਫਸਰ ਵੱਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। 10-12-2023 ਨੂੰ ਇੱਕ ਐਮਐਲਆਰ ਨੰਬਰੀ ਕੇਡੀ/231/ਸੀਐਚਏਬੀਐਚ/2023 ਮੌਸੁਲ ਥਾਣਾ ਹੋਈ ਸੀ ਜਿਸ ਸਬੰਧੀ ਮਜਰੂਬ ਇਮਤਿਆਜ ਅਹਿਮਦ ਡਾਰ ਪੁੱਤਰ ਗੁਲਾਮ ਮੁਹਮੰਦ ਡਾਰ ਵਾਸੀ ਨੇੜੇ ਮਸਜਿਦ ਸ਼ਰੀਫ ਮਾਲਾਪੁਰ ਜਿਲ੍ਹਾ ਅਨੰਤਨਾਗ ਕਸ਼ਮੀਰ ਹਾਲ ਆਬਦ ਫਾਜਿਲਕਾ-ਗੰਗਾਨਗਰ ਬਾਇਪਾਸ ਨੇੜੇ ਰੇਲਵੇ ਫਾਟਕ ਅਬੋਹਰ ਨੇ ਬਿਆਨ ਕੀਤਾ ਕਿ ਇੰਦਰਜੀਤ ਸਿੰਘ ਮਾਲਕ ਉੱਪਲ ਟਰਾਂਸਪੋਰਟ ਨੇ ਉਸਨੂੰ ਟਰਾਂਸਪੋਰਟ ਬੰਦ ਕਰਨ ਲਈ ਕਿਹਾ ਸੀ ਜਿਸ ਦੀ ਰੰਜਿਸ਼ ਕਰਕੇ ਕੱਲ 4-5 ਨਾਮਲੂਮ ਵਿਅਕਤੀ ਵੱਲੋਂ ਉਸ ਪਰ ਹਮਲਾ ਕਰਵਾ ਕੇ ਸੱਟਾਂ ਮਾਰੀਆਂ ਹਨ।ਜਿਸ ਸਬੰਧੀ ਮੁੱਕਦਮਾ ਨੰਬਰ 235 ਮਿਤੀ 10-12-2023 ਅ/ਧ 324,34,120-ਬੀ ਭ.ਦ ਥਾਣਾ ਸਿਟੀ 1 ਅਬੋਹਰ ਦਰਜ ਰਜਿਸਟਰ ਕਰ ਲਿਆ ਗਿਆ। ਸਾਰੇ ਤੱਥਾਂ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ, ਜਿਸ ਸਬੰਧੀ ਜਲਦ ਹੀ ਖੁਲਾਸਾ ਕੀਤਾ ਜਾਵੇਗਾ।

[wpadcenter_ad id='4448' align='none']