ਧਾਰਮਿਕ ਸੰਸਥਾਵਾਂ ਦੀ ਵਰਤੋਂ ਤੋਂ ਚੋਣ ਕਮਿਸ਼ਨ ਨੇ ਵਰਜਿਆ

ਫਾਜ਼ਿਲਕਾ, 13 ਮਈ
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ: ਸੇਨੂ ਦੁੱਗਲ ਆਈਏਐਸ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜਰ ਕਿਹਾ ਹੈ ਕਿ ਚੋਣ ਪ੍ਰਚਾਰ ਵਿਚ ਧਾਰਮਿਕ ਸੰਸਥਾਵਾਂ ਦੀ ਵਰਤੋਂ ਦੀ ਮਨਾਹੀ ਹੈ।ਉਨ੍ਹਾਂ ਨੇ ਸਮੂਹ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜਾਬਤੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸ਼ਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਜਾਬਤਾ ਪੂਜਾ ਦੇ ਸਥਾਨਾਂ (ਧਾਰਮਿਕ ਸਥਾਨਾਂ) ਦੀ ਵਰਤੋਂ ਕਿਸੇ ਵੀ ਤਰਾਂ ਦੇ ਇਲੈਕਸ਼ਨ ਪ੍ਰੋਪੇਗੰਡਾ ਕਰਨ ਤੋਂ ਰੋਕਦਾ ਹੈ। ਇਸੇ ਤਰਾਂ -ਦੀ ਰੀਲਿਜੀਅਸ ਇੰਸਟੀਚਿਊਸ਼ਨਜ (ਪ੍ਰੀਵੈਸ਼ਨ ਆਫ ਮਿਸਯੂਜ) ਐਕਟ 1988, ਦੀ ਧਾਰਾ 3, 5 ਅਤੇ 6 ਧਾਰਮਿਕ ਸੰਸਥਾਵਾਂ ਜਾਂ ਉਨ੍ਹਾਂ ਦੇ ਫੰਡ ਦੀ ਕਿਸੇ ਵੀ ਸਿਆਸੀ ਵਿਚਾਰ ਦੇ ਪ੍ਰੋਮੋਸ਼ਨ ਜਾਂ ਸਿਆਸੀ ਗਤੀਵਿਧੀ ਲਈ ਜਾਂ ਕਿਸੇ ਸਿਆਸੀ ਪਾਰਟੀ ਦੇ ਹਿੱਤ ਵਿਚ ਵਰਤਨ ਦੀ ਮਨਾਹੀ ਕਰਦੀ ਹੈ।ਇਸ ਲਈ 5 ਸਾਲ ਤੱਕ ਦੀ ਸਜਾ ਅਤੇ ਜੁਰਮਾਨਾ ਹੋ ਸਕਦੇ ਹਨ।
ਉਨ੍ਹਾਂ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਇਸ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਹੈ।

[wpadcenter_ad id='4448' align='none']