ਸਮੂਹ ਸੈਕਟਰ ਅਫਸਰਾਂ ਨੂੰ ਚੋਣਾਂ ਸਬੰਧੀ ਦਿੱਤੀ ਸਿਖਲਾਈ

ਬਠਿੰਡਾ, 20 : ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਤੇ ਸਹਾਇਕ ਰਿਟਰਨਿੰਗ ਅਫਸਰ-09-ਫਰੀਦਕੋਟ ਲੋਕ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਸ਼੍ਰੀ ਕੰਵਰਜੀਤ ਸਿੰਘ ਵੱਲੋਂ ਆਪਣੇ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਚੋਣ ਹਲਕੇ ਦੇ ਸਮੂਹ ਸੈਕਟਰ ਅਫਸਰਾਂ ਨੂੰ ਈ.ਵੀ.ਐਮ. ਕਮਿਸ਼ਨਿੰਗ, 12-ਡੀ ਪੋਲਿੰਗ ਅਤੇ ਵੈਬ ਕਾਸਟਿੰਗ ਬਾਰੇ ਵਿਸਥਾਰ ਸਹਿਤ ਟਰੇਨਿੰਗ ਦਿੱਤੀ ਗਈ।

ਇਸ ਤੋ ਇਲਾਵਾ ਸ਼੍ਰੀ ਕੰਵਰਜੀਤ ਸਿੰਘ ਨੇ ਹੀਟ ਵੇਵ ਮੈਨੇਜਮੈਂਟ, ਪੋਲਿੰਗ ਪਾਰਟੀਆਂ ਦੇ ਰਹਿਣ ਅਤੇ ਖਾਣੇ, ਅਬਜਰਵਰ ਮੀਟਿੰਗ, ਪੋਲਿੰਗ ਸਟਾਫ ਦੀ ਹਾਜ਼ਰੀ, ਫਾਰਮ ਨੰਬਰ 12/12ਏ, ਸਵੀਪ ਪੀ.ਪੀ.ਟੀ. ਸੈਕਟਰਵਾਈਜ, ਵਲਨਰੇਬਲ ਬੂਥ ਐਕਟਵਿਟੀ ਰਿਪੋਰਟ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।    

ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ 1-ਕਮ-ਤਹਿਸੀਲਦਾਰ, ਰਾਮਪੁਰਾ ਫੂਲ ਸ਼੍ਰੀ ਬਲਵਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫਸਰ-2-ਕਮ-ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਫੂਲ ਸ਼੍ਰੀ ਮਹਿਕਮੀਤ ਸਿੰਘ ਸਮੂਹ ਮਾਸਟਰ ਟ੍ਰੇਨਰਜ਼ ਅਤੇ ਸਮੂਹ ਸੈਕਟਰ ਅਫਸਰ ਹਾਜ਼ਰ ਸਨ।

[wpadcenter_ad id='4448' align='none']