ਨਿਰਪੱਖ, ਬਿਨਾਂ ਕਿਸੇ ਦਬਾਅ ਅਤੇ ਸ਼ਾਂਤਮਈ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਏ ਚੋਣ ਅਮਲਾ—ਡਿਪਟੀ ਕਮਿਸ਼ਨਰ

ਫਾਜ਼ਿਲਕਾ, 26 ਮਈ
ਜ਼ਿਲ੍ਹਾ ਚੋਣ ਅਫਸਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਚੋਣ ਅਮਲੇ ਦੀ ਚੱਲ ਰਹੀ ਰਿਹਰਸਲ ਮੌਕੇ ਪਹੁੰਚ ਕੇ ਚੋਣ ਅਮਲੇ ਨੂੰ ਵੋਟਾਂ ਵਾਲੇ ਦਿਨ ਨਿਰਪੱਖ, ਬਿਨਾਂ ਕਿਸੇ ਦਬਾਅ ਅਤੇ ਸ਼ਾਂਤਮਈ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਦਿਸ਼ਾ—ਨਿਰਦੇਸ਼ ਜਾਰੀ ਕੀਤੇ।ਇਸ ਮੌਕੇ ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਉਣੀ ਚਾਹੀਦੀ, ਪੋਲਿੰਗ ਬੂਥਾਂ *ਤੇ ਹਰੇਕ ਲੋੜੀਂਦੀ ਸਹੂਲਤ ਯਕੀਨੀ ਬਣਾਈ ਜਾਵੇ।
ਜਿ਼ਲ੍ਹਾ ਚੋਣ ਅਫਸਰ ਨੇ ਕਿਹਾ ਕਿ ਵੋਟਿੰਗ ਪ੍ਰਕਿਰਿਆ ਨੂੰ ਸਫਲਤਾਪੂਰਵਕ ਬਣਾਉਣ ਲਈ ਚੋਣ ਅਮਲੇ ਨੂੰ ਮੁਕੰਮਲ ਸਿਖਲਾਈ ਦਿੱਤੀ ਗਈ ਹੈ ਤਾਂ ਜ਼ੋ ਕਿਸੇ ਵੀ ਕਰਮਚਾਰੀ ਨੂੰ ਵੋਟਾਂ ਵਾਲੇ ਦਿਨ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਸਿਖਲਾਈ ਮੌਕੇ ਚੋਣ ਅਮਲੇ ਨੂੰ ਚੋਣ ਦਾ ਕਿਤਾਬਚਾ ਵੀ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਪੋਲਿੰਗ ਪਾਰਟੀ ਵਿਚ ਇਕ ਪ੍ਰੋਜਾਈਡਿੰਗ ਅਫਸਰ, ਸਹਾਇਕ ਪ੍ਰੋਜਾਈਡਿੰਗ ਅਫਸਰ ਅਤੇ ਦੋ ਪੋਲਿੰਗ ਅਫਸਰ ਹੁੰਦੇ ਹਨ ਜਿਸ ਵੱਲੋਂ ਪੋਲਿੰਗ ਬੂਥ *ਤੇ ਚੋਣ ਡਿਉਟੀ ਨਿਭਾਈ ਜਾਂਦੀ ਹੈ। ਇਸ ਮੌਕੇ ਉਨ੍ਹਾਂ ਚੋਣ ਅਮਲੇ ਨੂੰ ਇਸ ਤਿਉਹਾਰ ਨੂੰ ਸਫਲ ਬਣਾਉਣ ਲਈ ਸ਼ੁਭਕਾਮਨਾਵਾਂ ਦਿਤੀਆਂ |
ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਚੋਣ ਕਮਿਸ਼ਨ ਵੱਲੋਂ 85 ਸਾਲ ਤੋਂ ਵੱਡੀ ਉਮਰ ਦੇ ਬਜੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰ ਤੋਂ ਹੀ ਵੋਟ ਪਾਉਣ ਦੀ ਸੁਵਿਧਾ ਦਿੱਤੀ ਹੈ|  ਇੰਨ੍ਹਾ ਦੋਨਾਂ ਵਰਗਾਂ ਦੀ ਪੋਸਟਲ ਬੈਲਟ ਨਾਲ ਘਰ ਤੋਂ ਵੋਟ ਪਵਾਉਣ ਦੀ ਪ੍ਰਕਿਆ ਸ਼ੁਰੂ ਹੋ ਗਈ ਜੋ ਕਿ 27 ਮਈ ਤੱਕ ਜਾਰੀ ਰਹੇਗੀ |
ਇਸ ਮੌਕੇ ਐਸ ਡੀ ਐਮ ਵਿਪਿਨ ਭੰਡਾਰੀ, ਕਾਰਜ ਸਾਧਕ ਅਫ਼ਸਰ ਮੰਗਤ ਕੁਮਾਰ, ਨਾਇਬ ਤਹਿਸੀਲਦਾਰ ਹਰਪ੍ਰੀਤ ਸਿੰਘ ਤੋਂ ਇਲਾਵਾ ਅਧਿਕਾਰੀ ਹਾਜਰ ਸਨ |

[wpadcenter_ad id='4448' align='none']