ਜਨਮ ਦਿਨ ਮੌਕੇ ਪੁੱਤ ਨੂੰ ਯਾਦ ਭਾਵੁਕ ਹੋਏ ਮਾਤਾ ਚਰਨ ਕੌਰ

Emotional mother Charan Kaur

Emotional mother Charan Kaur

ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਦੀ ਯਾਦ ਵਿਚ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ “ਸ਼ੁੱਭ ਪੁੱਤ ਅੱਜ ਮੇਰਾ ਜਨਮਦਿਨ ਹੈ ਪਰ ਮੇਰਾ ਮੁੜ ਜਨਮ ਤਾਂ ਉਸੇ ਦਿਨ ਤੁਹਾਡੇ ਨਿੱਕੇ ਵੀਰ ਦਾ ਦੀਦਾਰ ਕਰ ਹੋ ਗਿਆ ਸੀ। ਬੇਟਾ ਤੁਹਾਡਾ ਖਿਆਲ ਬੇਸ਼ੱਕ ਹਮੇਸ਼ਾ ਮੇਰੀਆਂ ਅੱਖਾਂ ਨਮ ਕਰ ਦਿੰਦਾ। ਪਰ ਅੱਜ ਦੋ ਸਾਲ ਦਾ ਤੁਹਾਡਾ ਵਿਛੋੜਾ ਮੈਨੂੰ ਦੋਹਰਾ ਹੋ ਕੇ ਨਿੱਕੇ ਸ਼ੁੱਭ ਦੇ ਰੂਪ ‘ਚ ਪ੍ਰਾਪਤ ਹੋਇਆ, ਤੇ ਪੁੱਤ ਵਾਹਿਗੁਰੂ ਦੀ ਇਸ ਰਹਿਮਤ ਨੇ ਮੇਰਾ ਜਨਮ ਸਫ਼ਲ ਕੀਤਾ। ਪੁੱਤ ਮੈਨੂੰ ਮੇਰੇ ਦੋਵੇਂ ਪੁੱਤਰਾਂ ‘ਤੇ ਮਾਣ ਹੈ।”Emotional mother Charan Kaur

ਇਸ ਤੋਂ ਪਹਿਲਾਂ ਮਰਹੂਮ ਗਾਇਕ ਦੇ ਬਾਪੂ ਬਲਕੌਰ ਸਿੰਘ ਨੇ ਪਤਨੀ ਚਰਨ ਕੌਰ ਦੇ ਬਰਥਡੇ ‘ਤੇ ਕੇਕ ਕੱਟਦਿਆਂ ਦੀ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ‘ਚ ਚਰਨ ਕੌਰ ਆਪਣੇ ਨੰਨ੍ਹੇ ਪੁੱਤਰ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਬਾਪੂ ਬਲਕੌਰ ਨੇ ਕੈਪਸ਼ਨ ‘ਚ ਲਿਖਿਆ, ”ਜ਼ਿੰਦਗੀ ਦੇ ਹਰੇਕ ਉਤਾਰ ਚੜ੍ਹਾਅ ‘ਚ ਮੇਰੇ ਤੋਂ ਪਹਿਲਾਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਤੇ ਹਰ ਡਗਮਗਾਉਂਦੇ ਰਸਤੇ ‘ਤੇ ਮੇਰਾ ਦੋਸਤ ਮੇਰੀ ਮਾਂ ਤੇ ਇਕ ਨੇਕ ਸਾਥੀ ਬਣ ਮੇਰੇ ਨਾਲ ਰਹਿਣ ਲਈ ਤੁਹਾਡਾ ਧੰਨਵਾਦ। ਮੈਂ ਆਪ ਨੂੰ ਜਨਮਦਿਨ ਦੀ ਵਧਾਈ ਦਿੰਦੇ ਇਹੀ ਅਰਦਾਸ ਕਰਦਾ ਹਾਂ ਕਿ ਤੁਹਾਡੀ ਤੰਦਰੁਸਤੀ ਹਮੇਸ਼ਾ ਬਰਕਰਾਰ ਰਹੇ ਤੇ ਤੁਹਾਡੀ ਮੁਸਕਾਨ ਹਮੇਸ਼ਾ ਤੁਹਾਡੇ ਚਿਹਰੇ ‘ਤੇ ਬਣੀ ਰਹੇ। ਵਾਹਿੁਗੁਰੂ ਅੰਗ ਸੰਗ ਸਹਾਈ ਰਹਿਣ 😊🙏🏻❤️🎉#justiceforsidhumoosewala।”

also read ;- ਮਿਡ-ਡੇ-ਮੀਲ ਤੇ ਆਸ਼ਾ ਵਰਕਰਾਂ ਨੂੰ ਮਿਲੇਗਾ 200 ਰੁਪਏ ਪ੍ਰਤੀ ਦਿਨ ਮਾਣ ਭੱਤਾ

ਦੱਸ ਦੇਈਏ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸੇ ਸਾਲ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ‘ਚ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਆਈ. ਵੀ. ਐੱਫ. ਰਾਹੀਂ ਬੱਚੇ ਨੂੰ ਜਨਮ ਦਿੱਤਾ ਗਿਆ। Emotional mother Charan Kaur

[wpadcenter_ad id='4448' align='none']