ਰੋਜ਼ਗਾਰ ਮੇਲਾ 13 ਜੂਨ ਨੂੰ

ਐੱਸ.ਏ.ਐੱਸ.ਨਗਰ, 11  ਜੂਨ :

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸ.ਏ.ਐੱਸ ਨਗਰ ਵੱਲੋਂ ਐਚ.ਡੀ.ਐਫ.ਸੀ, ਪਰੋਟਾਕ ਸਲਿਊਸ਼ਨਜ਼, ਪੀ.ਵੀ.ਆਰ, ਪੀਓਮਾ, ਐਸ.ਬੀ.ਆਈ. ਕਰੈਡਿਟ ਕਾਰਡ/ਹੋਮ ਲੋਨ, ਬਜਾਜ ਇੰਸ਼ੋਰੈਂਸ, ਗੌਦਰੇਜ, ਆਈ.ਸੀ.ਆਈ.ਸੀ.ਆਈ ਬੈਂਕ, ਇੰਡਸ ਬੈਂਕ, ਕਰੋਮਾ, ਡੀਮਾਰਟ, ਲੈਨਜ਼ ਕਾਰਟ, ਸਿਮਫਨੀ, ਹਰਮੀਟੇਜ਼, ਐਟਸ, ਐਸ.ਆਈ.ਐਸ. ਸਕਿਉਰਟੀਜ਼ ਦੇ ਸਹਿਯੋਗ ਨਾਲ ਜ਼ਿਲ੍ਹਾ
ਐੱਸ.ਏ.ਐੱਸ ਨਗਰ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਮੇਲਾ 13 ਜੂਨ ਨੂੰ ਚੰਡੀਗੜ੍ਹ ਵਿੱਦਿਆ ਜੋਤੀ ਐਜੂਵਰਸਿਟੀ, ਵੀ.ਪੀ.ਓ. ਗੋਲੂਮਾਜਰਾ ਨੇੜੇ ਦੱਪਰ ਟੋਲ ਪਲਾਜ਼ਾ ਵਿਖੇ ਲਗਾਇਆ ਜਾ ਰਿਹਾ ਹੈ।

ਇਸ ਰੋਜ਼ਗਾਰ ਮੇਲੇ ਵਿੱਚ ਬਾਰ੍ਹਵੀਂ, ਬੀ.ਏ.,ਬੀ.ਕਾਮ.,ਬੀ.ਬੀ.ਏ., ਐੱਮ.ਕਾਮ., ਬੀ.ਸੀ.ਏ., ਬੀ. ਐੱਸ.ਸੀ.ਆਈ.ਟੀ.ਆਈ., ਆਈ.ਆਈ.ਟੀ.ਆਈ. ਹੋਟਲ ਮੈਨੇਜਮੈਂਟ ਉਮੀਦਵਾਰ ਸਵੇਰੇ 9.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਆਪਣੇ ਦਸਤਾਵੇਜ਼ ਲੈ ਕੇ ਪਹੁੰਚਣ।

ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੇਵਲ 18 ਤੋਂ 30 ਸਾਲ ਤੱਕ ਦੇ ਤਜਰਬੇਕਾਰ ਉਮੀਦਵਾਰ ਸ਼ਾਮਿਲ ਹੋ ਸਕਦੇ ਹਨ। ਇਸ ਲਈ ਇਛੁੱਕ ਪ੍ਰਾਰਥੀ ਆਪਣਾ ਰਜ਼ਿਊਮੇ/ਜ਼ਰੂਰੀ ਦਸਤਾਵੇਜ਼ ਲੈ ਕੇ ਚੰਡੀਗੜ੍ਹ
ਵਿੱਦਿਆ ਜੋਤੀ ਐਜੂਵਰਸਿਟੀ, ਵੀ.ਪੀ.ਓ. ਗੋਲੂਮਾਜਰਾ, ਅੰਬਾਲਾ ਹਾਈਵੇਅ, ਡੇਰਾਬੱਸੀ ਨੇੜੇ ਦੱਪਰ ਟੋਲ ਪਲਾਜ਼ਾ ਵਿਖੇ ਪਹੁੰਚਣ।

ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਕਮਰਾ ਨੰ.461, ਤੀਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਸੈਕਟਰ-76 ਐੱਸ.ਏ.ਐੱਸ. ਨਗਰ ਨਾਲ ਤਾਲਮੇਲ ਕਰ ਸਕਦੇ ਹਨ ਅਤੇ ਆਪਣੇ ਰਜ਼ਿਊਮੇ  ਦਫ਼ਤਰ ਦੀ ਈ-ਮੇਲ ਆਈ ਡੀ – dbeeplacementssasnagar@gmail.com ‘ਤੇ ਭੇਜ ਸਕਦੇ ਹਨ।

ਰੋਜ਼ਗਾਰ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਡੀ.ਬੀ.ਈ.ਈ ਦੇ ਸੋਸ਼ਲ ਮੀਡੀਆ ਅਕਾਊਂਟ  ਫੇਸਬੁੱਕ ਅਕਾਊਂਟ: DegtoSAS ਅਤੇ ਇੰਨਸਟਾਗ੍ਰਾਮ ਆਈ. ਡੀ :Dbeesasnagar.
ਫਾਲੋ ਕੀਤੇ ਜਾ ਸਕਦੇ ਹਨ।

[wpadcenter_ad id='4448' align='none']