ਸਾਊਥ ਅਦਾਕਾਰਾ Trisha Krishnan ਨੇ AIADMK ਦੇ ਸਾਬਕਾ ਨੇਤਾ ਦੇ ਖ਼ਿਲਾਫ਼ ਦਰਜ ਕੀਤਾ ਮਾਣਹਾਨੀ ਦਾ ਕੇਸ

ਸਾਊਥ ਅਦਾਕਾਰਾ Trisha Krishnan ਨੇ AIADMK ਦੇ ਸਾਬਕਾ ਨੇਤਾ ਦੇ ਖ਼ਿਲਾਫ਼ ਦਰਜ ਕੀਤਾ ਮਾਣਹਾਨੀ ਦਾ ਕੇਸ

Entertainment World ਅਕਸ਼ੈ ਕੁਮਾਰ ਨਾਲ ਫ਼ਿਲਮ ਖੱਟਾ ਮੀਠਾ ਵਿੱਚ ਕੰਮ ਕਰ ਚੁੱਕੀ ਤ੍ਰਿਸ਼ਾ ਕ੍ਰਿਸ਼ਨਨ ਸਾਊਥ ਸਿਨੇਮਾ ਦੀ ਉਹ ਅਦਾਕਾਰਾ ਹੈ ਜੋ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਪਰਸਨਲ ਲਾਈਫ ਨੂੰ ਲੈ ਕੇ ਹਰ ਰੋਜ਼ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਏਆਈਏਡੀਐੱਮਕੇ ਪਾਰਟੀ ਦੇ ਸਾਬਕਾ ਨੇਤਾ ਏਵੀ ਰਾਜੂ ਦੇ ਕਾਰਨ ਲੀਓ ਫਿਲਮ ਅਦਾਕਾਰਾ ਦਾ ਨਾਂ ਲਗਾਤਾਰ […]

Entertainment World

ਅਕਸ਼ੈ ਕੁਮਾਰ ਨਾਲ ਫ਼ਿਲਮ ਖੱਟਾ ਮੀਠਾ ਵਿੱਚ ਕੰਮ ਕਰ ਚੁੱਕੀ ਤ੍ਰਿਸ਼ਾ ਕ੍ਰਿਸ਼ਨਨ ਸਾਊਥ ਸਿਨੇਮਾ ਦੀ ਉਹ ਅਦਾਕਾਰਾ ਹੈ ਜੋ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਪਰਸਨਲ ਲਾਈਫ ਨੂੰ ਲੈ ਕੇ ਹਰ ਰੋਜ਼ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਏਆਈਏਡੀਐੱਮਕੇ ਪਾਰਟੀ ਦੇ ਸਾਬਕਾ ਨੇਤਾ ਏਵੀ ਰਾਜੂ ਦੇ ਕਾਰਨ ਲੀਓ ਫਿਲਮ ਅਦਾਕਾਰਾ ਦਾ ਨਾਂ ਲਗਾਤਾਰ ਸੁਰਖੀਆਂ ‘ਚ ਹੈ, ਜਿਸ ਕਾਰਨ ਸਿਆਸਤਦਾਨ ਅਦਾਕਾਰਾ ਖਿਲਾਫ਼ ਗ਼ਲਤ ਬਿਆਨਬਾਜ਼ੀ ਕਰ ਰਹੇ ਹਨ। ਹੁਣ ਤ੍ਰਿਸ਼ਾ ਨੇ ਇਸ ਮਾਮਲੇ ਨੂੰ ਲੈ ਕੇ ਕਾਨੂੰਨੀ ਤਰੀਕਾ ਅਪਣਾਇਆ ਹੈ ਅਤੇ ਏਵੀ ਰਾਜੂ ‘ਤੇ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ। ਇਸ ਬਾਰੇ ਤ੍ਰਿਸ਼ਾ ਕ੍ਰਿਸ਼ਨਨ ਨੇ ਕਾਨੂੰਨੀ ਨੋਟਿਸ ਦੀ ਕਾਪੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਹਾਲ ਹੀ ਵਿੱਚ ਏਵੀ ਰਾਜੂ ਨੇ ਤ੍ਰਿਸ਼ਾ ਕ੍ਰਿਸ਼ਨਨ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ।

also read :- Love Birds ਨੇ ਲਏ ਪਿਆਰ ਦੇ 7 ਫੇਰੇ, ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਤੇ ਹੋਈਆਂ ਵਾਇਰਲ

ਜਿਸ ਵਿੱਚ ਉਨ੍ਹਾਂ ਨੇ ਕਿਹਾ- ਤ੍ਰਿਸ਼ਾ ਨੂੰ ਇੱਕ ਵਿਧਾਇਕ ਦੇ ਰਿਜ਼ੋਰਟ ਵਿੱਚ ਬੁਲਾਇਆ ਗਿਆ ਸੀ, ਜਿਸ ਲਈ ਉਸਨੂੰ ਇੱਕ ਖਾਸ ਰਕਮ ਵੀ ਦਿੱਤੀ ਗਈ ਸੀ। ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ ਅਤੇ ਤ੍ਰਿਸ਼ਾ ਕ੍ਰਿਸ਼ਨਨ ਨੇ ਇਸ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ ਅਜਿਹੇ ‘ਚ ਹੁਣ ਆਪਣੇ ਬਿਆਨ ਮੁਤਾਬਕ ਅਦਾਕਾਰਾ ਨੇ ਏਵੀ ਰਾਜੂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ। ਜਿਸ ਕਾਰਨ ਤ੍ਰਿਸ਼ਾ ਨੇ ਰਾਜਨੇਤਾ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਅਦਾਕਾਰਾ ਨੇ ਇਸ ਮਾਮਲੇ ਦੀ ਕਾਨੂੰਨੀ ਕਾਪੀ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਇਸ ਵਿੱਚ ਮੁਆਵਜ਼ੇ ਦੀ ਰਕਮ ਨੂੰ ਛੁਪਾਇਆ ਗਿਆ ਹੈ। ਇਸ ਤਰ੍ਹਾਂ ਤ੍ਰਿਸ਼ਾ ਨੇ ਏਵੀ ਰਾਜੂ ਦੇ ਖਿਲਾਫ਼ ਸਖਤ ਕਾਰਵਾਈ ਦੀ ਵਿਵਸਥਾ ਨੂੰ ਅਪਣਾਇਆ ਹੈ। ਇਸ ਮਾਮਲੇ ਤੋਂ ਬਾਅਦ ਅਜੇ ਰਾਜੂ ਦੀ ਪ੍ਰਤੀਕਿਰਿਆ ਆਉਣੀ ਬਾਕੀ ਹੈ।