ਅੰਮ੍ਰਿਤਸਰ 5 ਦਸੰਬਰ 2023—-
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਣਸ਼ਾਮ ਥੋਰੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਸਵੀਪ ਨੋਡਲ ਅਫ਼ਸਰ-ਕਮ- ਜਿਲ੍ਹਾ ਸਿਖਿਆ ਅਫਸਰ (ਸੈ.ਮਿ) ਸੁਸ਼ੀਲ ਕੁਮਾਰ ਤੁਲੀ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਭਾਰਤ ਚੋਣ ਕਮਸ਼ਿਨ ਵਲੋਂ ਯੋਗਤਾ ਮਿਤੀ 1 ਜਨਵਰੀ 2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸੰਬੰਧੀ ਗਤੀਵਧਿੀਆਂ ਦੀ ਲੜੀ ਵਜੋਂ ਜਿਲ੍ਹਾ ਪੱਧਰੀ ਲੇਖ ਅਤੇ ਕੁਵਿਜ਼ ਮੁਕਾਬਲੇ ਸਕੂਲ ਆਫ਼ ਐਮੀਨੈਂਸ, ਮਾਲ ਰੋਡ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਆਿਂ ਵਿੱਚ ਬਲਾਕ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਮਾਲ ਰੋਡ ਅੰਮ੍ਰਿਤਸਰ ਸ਼੍ਰੀਮਤੀ ਮਨਦੀਪ ਕੌਰ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਹਰ ਸਮਾਜ ਦੇ ਹਰ ਵਰਗ ਦੀ ਅਹਮਿ ਭੂਮਕਿਾ ਹੈ। ਉਹਨਾਂ ਦੱਸਆਿ ਕਿ ਵੋਟ ਵਿਅਕਤੀ ਦਾ ਸੰਵਿਧਾਨਿਕ ਅਧਿਕਾਰ ਹੈ। ਇਸ ਲਈ 18 ਸਾਲ ਦੇ ਹਰ ਨੋਜਵਾਨ ਨੂੰ ਆਪਣੀ ਵੋਟ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਨਵੇ ਵੋਟਰਾਂ ਨੂੰ ਰਜਸਿਟਰ ਕਰਨ ਲਈ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁੰਹਿਮ ਦੇ ਚੰਗੇ ਸਿੱਟੇ ਵੇਖਣ ਨੂੰ ਮਿਲ ਰਹੇ ਹਨ ਅਤੇ ਯੋਗ ਨੌਜਵਾਨਾ ਵਿੱਚ ਵੋਟ ਬਣਾਉਣ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਵੇ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਜਿਲ੍ਹਾ ਪੱਧਰ ਦੇ ਲੇਖ ਮੁਕਾਬਲੇ ਵਿੱਚ ਪਲਕ ਕੁਮਾਰੀ ਨੇ ਪਹਿਲਾ,ਵਿਜੇ ਕੁਮਾਰ ਨੇ ਦੂਜਾ ਅਤੇ ਅਸ਼ਮੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਕੁਵਿਜ਼ ਮੁਕਾਬਲੇ ਵਿੱਚ ਕ੍ਰਤਿਕਾ ਅਤੇ ਕਨਨ ਦੀ ਟੀਮ ਨੇ ਪਹਿਲੀ ਅਤੇ ਅਰਜੁਨ ਸਿੰਘ ਅਤੇ ਵੰਸ਼ਪ੍ਰੀਤ ਸਿੰਘ ਦੀ ਟੀਮ ਨੇ ਦੂਜੀ ਪੁਜ਼ੀਸ਼ਨ ਹਾਸਲਿ ਕੀਤੀ। ਇਸ ਮੌਕੇ ਜਿਲ੍ਹਾ ਸਵੀਪ ਟੀਮ ਮੈਂਬਰ ਮੈਡਮ ਆਦਰਸ਼ ਸ਼ਰਮਾ,ਮੈਡਮ ਮਨਦੀਪ ਬੱਲ, ਡਾ. ਪਲਵਿੰਦਰ ਕੌਰ,ਪਰਮ ਆਫ਼ਤਾਬ ਸਿੰਘ, ਅਲਕਾ ਦੇਵੀ ਸ਼ਰਮਾ ਅਤੇ ਮੈਡਮ ਬਿੰਦੂ ਵੀ ਹਾਜ਼ਰ ਸਨ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।