Every difficulty becomes easy when with Father….
🥺🥺 ਮਨ ਵੀ ਭਰ ਆਇਆ ਕੱਲੀਆਂ ਅੱਖਾਂ ਹੀ ਨਹੀਂ ਰੋਈਆਂ 🥺🥺
🥺🥺 ਤੇਰੇ ਜਾਣ ਪਿੱਛੋਂ ਬਾਪੂ ਕਿਸੇ ਨਾਲ ਦਿਲ ਦੀਆਂ ਗੱਲਾਂ ਹੀ ਨਹੀਂ ਹੋਈਆਂ 🥺🥺
ਪਿਓ ਲਿਖਣ ‘ਚ ਸਿਰਫ ਦੋ ਅੱਖਰਾਂ ਦਾ ਸੁਮੇਲ ਹੈ ਪਰ ਇਸ ਸ਼ਬਦ ਅੰਦਰ ਸਾਰੀ ਦੁਨੀਆ ਵੱਸਦੀ ਹੈ ਕਿਉਕਿ ਸਾਰੀ ਉਮਰ ਸਾਡੇ ਹਰ ਮੁਸ਼ਕਿਲ ਸਮੇਂ ਦੇ ਵਿੱਚ ਬਿਨਾ ਕਿਸੇ ਮਤਲਬ ਤੋਂ ਢਾਲ਼ ਬਣ ਕੇ ਖੜਨ ਵਾਲਾ ਸਿਰਫ ਪਿਤਾ ਹੀ ਹੁੰਦਾ ਹੈ ਜਿਸਦਾ ਦੇਣਾ ਅਸੀਂ ਚਾਹ ਕੇ ਵੀ ਨਹੀਂ ਦੇ ਸਕਦੇ
ਅਕਸਰ ਕਿਹਾ ਜਾਂਦਾ ਹੈ ਕੇ ਪਿਤਾ ਦਾ ਸੁਭਾਅ ਘਰ ‘ਚ ਸਭ ਤੋਂ ਗਰਮ ਹੁੰਦਾ ਹੈ ਹਰ ਗੱਲ ਤੇ ਗੁੱਸਾ ਕਰਨਾ ਛੇਤੀ ਹੀ ਖਿੱਜ ਜਾਂਦੇ ਨੇ ਸਾਨੂੰ ਡਾਂਟ ਵੀ ਦਿੰਦੇ ਨੇ ਇਸ ਲਈ ਅਸੀਂ ਕਈ ਵਾਰ ਪਿਤਾ ਨਾਲੋਂ ਜਿਆਦਾ ਆਪਣੀ ਮਾਂ ਨੂੰ ਪਿਆਰ ਕਰਦੇ ਹਾਂ ਸੋਚਦੇ ਹਾਂ ਕੇ ਪਾਪਾ ਤਾਂ ਗੁੱਸਾ ਹੀ ਕਰਦੇ ਰਹਿੰਦੇ ਨੇ !
ਪਰ ਕਦੇ ਅਸੀਂ ਇਹ ਕਿਉ ਨੀ ਸੋਚਿਆ ਕੇ ਸਾਰੇ ਜੱਗ ਨੂੰ ਰੋਸ਼ਨ ਕਰਨ ਵਾਲਾ ਸੂਰਜ ਹਮੇਸ਼ਾ ਗਰਮ ਕਿਉਂ ਰਹਿੰਦਾ ਹੈ ? ਕਿਉਕਿ ਜੇ ਸੂਰਜ ਠੰਡਾ ਰਹਿਣ ਲੱਗ ਜਾਵੇ ਤਾਂ ਸਾਰੇ ਜੱਗ ਚ ਹਨੇਰਾ ਹੋ ਜਾਵੇਗਾ ਉਸੇ ਤਰਾਂ ਜਦੋ ਤਕ ਪਿਤਾ ਦਾ ਸੁਭਾਅ ਗਰਮ ਹੈ ਅਸੀਂ ਜ਼ਿੰਦਗੀ ਚ ਖੁਸ਼ੀਆਂ ਮਾਣਦੇ ਰਹਾਂਗੇ ਕਿਉਕਿ ਪਿਤਾ ਸੁਭਾਅ ਦਾ ਗਰਮ ਹੋ ਸਕਦਾ ਹੈ ਪਰ ਦਿਲ ਦਾ ਮਾੜਾ ਕਦੇ ਵੀ ਨਹੀਂ
ਸਾਡੇ ਪਿਤਾ ਨੇ ਸਾਰੀ ਉਮਰ ਆਪਣੀ ਟੁੱਟੀ ਚੱਪਲ, ਪਾਟਿਆ ਕੁੜਤਾ ‘ਤੇ ਆਪਣੀਆਂ ਖੁਸ਼ੀਆਂ ਨੂੰ ਦਿਲ ਅੰਦਰ ਲੁਕੋ ਕੇ ਕੱਟ ਲਈ ਹੁੰਦੀ ਹੈ ਪਰ ਕਦੇ ਸਾਡੇ ਸੁਪਨਿਆਂ ਨੂੰ ਟੁੱਟਣ ਨਹੀਂ ਦਿੱਤਾ ਹੁੰਦਾ
ਕਿਊ ?
ਕਿਉਕਿ ਪਿਓ ਇੱਕ ਅਜਿਹਾ ਸਖਸ਼ ਹੈ ਇਸ ਦੁਨੀਆ ‘ਚ ਜਿਸਨੇ ਸਾਡੇ ਚੰਗੇ ਮਾੜੇ ਸਮੇ ‘ਚ ਸਾਨੂੰ ਹਿੱਕ ਨਾਲ ਲਾਇਆ ਹੁੰਦਾ ਹੈ
ਆਪ ਸਾਈਕਲ ‘ਤੇ ਜ਼ਿੰਦਗੀ ਕੱਟ ਕੇ ਸਾਨੂੰ ਗੱਡੀਆਂ ਜੋਗਾ ਕੀਤਾ ਹੁੰਦਾ ਹੈ Every difficulty becomes easy when with Father….
✍️✍️✍️✍️
Reet Kaur @For all fathers