ਫਾਜ਼ਿਲਕਾ 16 ਅਗਸਤ :
ਸਿਹਤ ਵਿਭਾਗ ਵਿਚ ਸ਼ਲਾਘਾਯੋਗ ਵਿਭਾਗੀ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਦੀ ਹੋਂਸਲਾ ਅਫਜਾਈ ਕਰਨ ਲਈ ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਅੱਜ ਸਿਵਲ ਸਰਜਨ ਦਫਤਰ ਵਿਖੇ ਅਧਿਕਾਰੀਆਂ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਿਵਲ ਹਸਪਤਾਲ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਗੋਇਲ, ਡੀਆਈਓ (ਵਾਧੂ ਚਾਰਜ) ਡਾ. ਐਡੀਸਨ ਐਰਿਕ, ਡੀਪੀਐਮ ਰਾਜੇਸ਼ ਕੁਮਾਰ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕੱਕੜ ਨੇ ਦੱਸਿਆ ਕਿ ਅਜਾਦੀ ਦਿਹਾੜੇ ਮੌਕੇ ਜਿਥੇ ਦੇਸ਼ ਭਰ ਵਿਚ ਵੱਖ ਵੱਖ ਪ੍ਰੋਗਰਾਮ ਕਰਕੇ ਦੇਸ਼ ਭਰ ਵਿਚ ਖੁਸ਼ੀਆਂ ਮਨਾਈਆਂ ਗਈਆਂ, ਉਥੇ ਹੀ ਦੇਸ਼ ਭਰ ਵਿਚ ਵੱਖ ਵੱਖ ਵਿਭਾਗਾਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਵਧੀਆ ਤੇ ਸ਼ਲਾਘਾਯੋਗ ਕੰਮ ਕਰਨ ਖਾਤਰ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸੇ ਤਹਿਤ ਫਾਜ਼ਿਲਕਾ ਜਿਲ੍ਹੇ ਵਿੱਚ ਸਿਹਤ ਵਿਭਾਗ ਅਧੀਨ ਸ਼ਲਾਘਾਯੋਗ ਕੰਮ ਕਰਨ ਵਾਲੇ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਿਵਲ ਸਰਜਨ ਡਾ. ਕੱਕੜ ਨੇ ਦੱਸਿਆ ਕਿ ਇਨ੍ਹਾਂ ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਵਿੱਚ ਮੈਡੀਕਲ ਅਫਸਰ ਡਾ. ਰੁਪਾਲੀ ਮਹਾਜਨ, ਡਾ. ਭੁਪੇਨ ਸਿਸੋਧੀਆ, ਬਲੱਡ ਬੈੰਕ ਜਿਲ੍ਹਾ ਫਾਜ਼ਿਲਕਾ ਦੀ ਸਮੂਹ ਟੀਮ, ਫਾਰਮੇਸੀ ਅਫਸਰ ਰਿਧਮ, ਐਮਐਲਟੀ ਸੁਰਿੰਦਰ ਕੁਮਾਰ, ਸੁਰਜੀਤ ਕੌਰ, ਸੀਐਚਓ ਜਗਦੀਸ਼ ਕੌਰ, ਕਲਰਕ ਨਿਸ਼ਾਂਤ ਬਜਾਜ ਤੇ ਈਸ਼ਰ ਸਿੰਘ, ਏਐਨਐਮ ਪਰਮਜੀਤ ਕੌਰ, ਆਸ਼ਾ ਵਰਕਰ ਗੁਰਮੇਲ ਕੌਰ, ਕੰਪਿਊਟਰ ਅਪਰੇਟਰ ਰਾਜੇਸ਼ ਕੁਮਾਰ, ਵੀਸੀਸੀਐਮ ਖੁਸ਼ਵੰਤ ਸਿੰਘ, ਸਟੈਨੋ ਰੋਹਿਤ ਕੁਮਾਰ, ਸਟਾਫ ਨਰਸ ਮੰਜੂ ਤੇ ਡਰਾਈਵਰ ਗੁਰਬਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਸਨਮਾਨਿਤ ਹੋਣ ਵਾਲੇ ਸਮੂਹ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਭਵਿੱਖ ਲਈ ਹੋਰ ਮਿਹਨਤ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਬਾਕੀ ਅਧਿਕਾਰੀਆਂ ਕਰਮਚਾਰੀਆਂ ਨੂੰ ਵੀ ਕਿਹਾ ਕਿ ਉਨ੍ਹਾਂ ਲਈ ਸਮੂਹ ਅਧਿਕਾਰੀ ਕਰਮਚਾਰੀ ਸਨਮਾਨ ਦੇ ਹੱਕਦਾਰ ਹਨ ਕਿ ਉਹ ਆਪਣੀਆਂ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹਨ, ਉਹ ਹੋਰ ਵੀ ਮਿਹਨਤ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਤਾਂਕਿ ਭਵਿੱਖ ਵਿਚ ਉਹ ਵੀ ਸਨਮਾਨਿਤ ਕੀਤੇ ਜਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਈਈ ਹਰਮੀਤ ਸਿੰਘ, ਬੀਸੀਸੀ ਸੁਖਦੇਵ ਸਿੰਘ ਤੋਂ ਇਲਾਵਾ ਵੱਖ ਵੱਖ ਬਲਾਕਾਂ ਤੋਂ ਆਏ ਅਧਿਕਾਰੀ ਕਰਮਚਾਰੀ ਹਾਜਰ ਸਨ।
ਜਿਲ੍ਹੇ ‘ਚ ਕੰਮ ਕਰਦਾ ਹਰ ਕਰਮਚਾਰੀ ਸਨਮਾਨ ਦਾ ਹੱਕਦਾਰ : ਸਿਵਲ ਸਰਜਨ ਫਾਜ਼ਿਲਕਾ
Date: