ਹਰ ਔਰਤ ਦਾ ਇੱਕ ਪਾਸਟ ਹੁੰਦਾ ਹੈ

Every woman has a past.

ਕੁਝ ਨੂੰ ਬਿਸਤਰੇ ‘ਤੇ ਪਿਆਰ ਦੇ ਪਲਾਂ ਵਿੱਚ ਫੋਟੋਆਂ ਖਿੱਚ ਕੇ ਜਾਂ ਵੀਡੀਓ ਬਣਾ ਕੇ ਆਪਣੇ ਸਾਬਕਾ ਬੁਆਏਫਰੈਂਡ ਦੁਆਰਾ ਬਲੈਕਮੇਲ ਕੀਤਾ ਗਿਆ.

Every woman has a past. ਕਈਆਂ ਔਰਤਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ।
ਕਈਆਂ ਦੇ ਮਾਪੇ ਕੁੱਟ-ਮਾਰ ਕਰਦੇ ਸਨ ਸਨ.
ਕੁਝ ਨੂੰ ਕਿਸ਼ੋਰ ਅਵਸਥਾ ਵਿੱਚ ਡਾਕਟਰੀ ਸਮੱਸਿਆਵਾਂ ਸਨ. ਕਈਆਂ ਦਾ ਆਪਣੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਬਚਪਨ ਵਿੱਚ ਸਰੀਰਕ ਸ਼ੋਸ਼ਣ ਕੀਤਾ ਗਿਆ।
ਕਈਆਂ ਨੂੰ ਕੀਤਾ ਇਸ਼ਕ ਰਾਸ ਨਾ ਆਇਆ .
ਕੁਝ ਪਿਆਰ ਦੇ ਨਾਮ ‘ਤੇ ਸੈਕਸ ਜਾਂ ਧੱਕੇ ਲਈ ਮਜਬੂਰ ਹੋਈਆਂ ਸਨ।
ਕੁਝ ਨੇ ਨਸ਼ਾ ਕੀਤਾ. ਕੁਝ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਜਿਸ ਵਿੱਚੋ ਕੁਝ ਦੱਸਿਆ ਤੇ ਬਹੁਤਾ ਸਮਾਜ ਕਰਕੇ ਚੁੱਪ ਰਹਿਣਾ ਪਿਆ।
ਕੁਝ ਨੂੰ ਬਿਸਤਰੇ ‘ਤੇ ਪਿਆਰ ਦੇ ਪਲਾਂ ਵਿੱਚ ਫੋਟੋਆਂ ਖਿੱਚ ਕੇ ਜਾਂ ਵੀਡੀਓ ਬਣਾ ਕੇ ਆਪਣੇ ਸਾਬਕਾ ਬੁਆਏਫਰੈਂਡ ਦੁਆਰਾ ਬਲੈਕਮੇਲ ਕੀਤਾ ਗਿਆ.
ਕੁਝ ਗਾਲ੍ਹਾਂ ਤੇ ਕੁੱਟ ਮਾਰ ਵਾਲੇ ਰਿਸ਼ਤੇ ਵਿਚ ਸਨ. ਕਈਆਂ ਨੂੰ ਮਾਹਵਾਰੀ ਦੀ ਸਮੱਸਿਆ ਸੀ.Every woman has a past.
ਕਈਆਂ ਦਾ ਟੁੱਟਿਆ ਹੋਇਆ
ਪਰਿਵਾਰ ਸੀ। ਕਈਆਂ ਦਾ ਤਲਾਕ ਹੋ ਗਿਆ।
ਕਈਆਂ ਨੂੰ ਮੋਟਾਪੇ ਦੀ ਸਮੱਸਿਆ ਸੀ .
ਕਈਆਂ ਦੇ ਪੈਸੇ ਪੱਖੋਂ ਤੰਗੀ ਸੀ .
ਕਈਆਂ ਨੂੰ ਨਸ਼ੇ ਜਾਂ ਸ਼ਰਾਬ ਦੀ ਲਤ ਸੀ।
ਕਈਆਂ ਨੇ ਖੁਦਕੁਸ਼ੀਆਂ ਦੀਆਂ ਕੁਝ ਅਸਫਲ ਕੋਸ਼ਿਸ਼ਾਂ ਕੀਤੀਆਂ ।#HarjotDiKalam
ਜੇ ਤੁਸੀਂ ਇਕ ਅਜਿਹੀ ਔਰਤ ਨੂੰ ਮਿਲੋਂ ,ਜਿਹੜੀ ਇਨ੍ਹਾਂ ਵਿੱਚੋਂ ਕਿਸੇ ਦੌਰ ਵਿਚੋਂ ਲੰਘੀ ਸੀ ਪਰ ਉਸਨੇ ਪਹਿਲਾਂ ਹੀ ਆਪਣੇ ਹੰਝੂ ਪੂੰਝ ਰੱਖੇ ਹੋਣ , ਆਪਣੇ ਵਾਲਾਂ ਨੂੰ ਬੰਨ੍ਹ ਲਿਆ ਹੋਵੇ , ਆਪਣੇ ਦੁੱਖਾਂ ਨੂੰ ਸਮਾਈਲ ਨਾਲ ਨਕਾਰ ਦਿੱਤਾ ਹੋਵੇ , ਉੱਚੀ ਅਤੇ ਮਜ਼ਬੂਤ ਖੜ੍ਹੀ ਹੋਵੇ , ਆਪਣੇ ਭਵਿੱਖ ਵੱਲ ਤੁਰਨ ਲੱਗੀ ਹੋਵੇ ਕਿਉਂਕਿ ਉਸ ਕੋਲ ਅਜੇ ਵੀ ਕੁਝ ਉਮੀਦ ਬਚੀ ਹੈ ਉਸ ਨੇ ਉਸ ਪਿਆਰ ਦੇ ਸੰਕਲਪ ਨੂੰ ਨਹੀਂ ਛੱਡਿਆ ਜੋ ਅਜੇ ਵੀ ਇਸ ਸੰਸਾਰ ਵਿਚ ਮੌਜੂਦ ਹੈ, ਉਸ ਨੂੰ ਉਸ ਦੇ ਅਤੀਤ ਨਾਲ ਡਰਾਵੋ ਨਾ . ਉਸਦਾ ਹੋਂਸਲਾ ਨਾ ਤੋੜੋ .. ਉਸ ਨਾਲ ਘਟੀਆ ਵਿਹਾਰ ਨਾ ਕਰੋ . ਉਸ ਲਈ ਰਾਹ ਦਿਓ ਅਤੇ ਉਸਦੇ ਨਾਲ ਚੱਲੋ. ਉਸ ਦੇ ਹੱਥ ਫੜ ਕੇ ਥੋੜੀ ਦੇਰ ਲਈ ਤੁਰ ਸਕੋਂ ਤਾਂ ਤੁਰੋ . ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸਦੀ ਰੂਹ ਕਿੰਨੀ ਮਿੱਠੀ ਹੈ ਅਤੇ ਉਸ ਦੀਆਂ ਉਮੀਦਾਂ ਕਿੰਨੀਆਂ ਮਜ਼ਬੂਤ ਹਨ! ਤੁਸੀਂ ਹੈਰਾਨ ਹੋਵੋਗੇ ਕਿ ਉਸਦੀ ਸਾਰੀ ਸ਼ਕਤੀ ਖਤਮ ਹੋਣ ਤੋਂ ਬਾਅਦ ਉਹ ਆਪਣੇ ਆਪ ਨੂੰ ਕਿਵੇਂ ਸੰਭਾਲਦੀ ਹੈ. (ਹਰਜੋਤ )Every woman has a past.
ਉਸ ਨੂੰ ਲੱਭਣ ਲਈ ਕੀਤੇ ਬਾਹਰ ਜਾਣ ਦੀ ਲੋੜ ਨਹੀਂ। ਉਹ ਤੁਹਾਡੀ ਆਪਣੀ ਦੋਸਤ, ਤੁਹਾਡੀ ਆਪਣੀ ਭੈਣ, ਤੁਹਾਡੀ ਆਪਣੀ ਪ੍ਰੇਮਿਕਾ, ਤੁਹਾਡੀ ਆਪਣੀ ਪਤਨੀ, ਹੋ ਸਕਦੀ ਹੈ ਤੁਹਾਡੀ ਆਪਣੀ ਮਾਂ ਵੀ ਹੋ ਸਕਦੀ ਹੈ. ਉਸ ਦੇ ਅਤੀਤ ਦੇ ਅਧਾਰ ਤੇ ਉਸਦੇ ਚਰਿੱਤਰ ਦਾ ਫੈਸਲਾ ਨਾ ਕਰੋ। . ਉਸ ਨੂੰ ਸ਼ਾਂਤਮਈ ਤੇ ਚੰਗੇਰੇ ਭਵਿੱਖ ਦੀ ਦਾਤ ਦੇਣ ਚ ਮਦਦ ਕਰੋ ਜਿਸਦੀ ਉਹ ਹੱਕਦਾਰ ਹੈ. ਉਸ ਦੇ ਹੱਥ ਦੁਨੀਆਂ ਉਸਦੇ ਪ੍ਰਤੀ ਭੈੜੇ ਵਿਹਾਰ ਦੇ ਵਿਰੁੱਧ ਫੜੋ,
ਉਸ ਨੂੰ ਉਹ ਪਿਆਰ ਦਿਓ ਜਿਸਲਈ ਉਹ ਹਮੇਸ਼ਾਂ ਤਰਸ ਰਹੀ ਸੀ.

( ਇੱਕ ਅੰਗਰੇਜ਼ੀ ਪੋਸਟ ਦਾ ਅਨੁਵਾਦ ) ਹੋਰ ਪੋਸਟਾਂ ਲਈ Harjot Di Kalam ਨੂੰ ਫੋਲੋ ਕਰੋ

[wpadcenter_ad id='4448' align='none']