ਇਮਰਾਨ ਖ਼ਾਨ ਨੂੰ ਖ਼ਤਰਨਾਕ ਅਪਰਾਧੀਆਂ ਵਾਲੀ ਸੀ ਗਰੇਡ ਅਟਕ ਜੇਲ੍ਹ ਭੇਜਿਆ

ਇਸਲਾਮਾਬਾਦ

07 ਅਗਸਤ 2023

ਪਲਵਿੰਦਰ ਸਿੰਘ ਘੁੰਮਣ(ਸਪਾਦਕ ਨਿਰਪੱਖ ਪੋਸਟ)

EX PM Imran Khan ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸ਼ਨੀਵਾਰ ਨੂੰ ਅਡਿਆਲਾ ਸੈਂਟਰਲ ਜੇਲ ਦੀ ਬਜਾਏ ਅਟਕ ਜੇਲ, ਜੋ ਕਿ ਸੀ ਗ੍ਰੇਡ ਹੈ ਅਤੇ ਘੱਟੋ-ਘੱਟ ਸਹੂਲਤਾਂ ਵਾਲੀ ਹੈ, ਵਿਚ ਭੇਜ ਦਿੱਤਾ ਗਿਆ। ਇਸ ਵਿੱਚ ਖ਼ੌਫ਼ਜ਼ਦਾ ਕੈਦੀ ਰੱਖੇ ਜਾਂਦੇ ਹਨ। ਸਿਆਸੀ ਕੈਦੀਆਂ ਨੂੰ ਏ ਗ੍ਰੇਡ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਟਕ ਦੇ ਕਿਲ੍ਹੇ ਵਿੱਚ ਰੱਖਿਆ ਗਿਆ ਸੀ, ਇਹ ਗੱਲ ਵੱਖਰੀ ਹੈ।

ਤੋਸ਼ਾਖਾਨਾ ਮਾਮਲੇ ਵਿੱਚ ਇਮਰਾਨ ਖ਼ਾਨ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਉਣ ਤੋਂ ਬਾਅਦ ਅਦਾਲਤ ਨੇ ਇਸਲਾਮਾਬਾਦ ਪੁਲੀਸ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਡਿਆਲਾ ਜੇਲ੍ਹ ਲਿਜਾਣ ਲਈ ਕਿਹਾ ਸੀ ਪਰ ਪੰਜਾਬ ਪੁਲੀਸ ਉਸ ਨੂੰ ਅਟਕ ਜੇਲ੍ਹ ਲੈ ਗਈ। ਲਾਹੌਰ ਪੁਲਿਸ ਨੂੰ ਪਹਿਲਾਂ ਹੀ ਚੌਕਸ ਰਹਿਣ ਲਈ ਕਿਹਾ ਗਿਆ ਸੀ, ਜੋ ਉਨ੍ਹਾਂ ਨੂੰ ਜ਼ਮਾਨ ਪਾਰਕ ਸਥਿਤ ਉਨ੍ਹਾਂ ਦੇ ਘਰੋਂ ਲੈ ਗਏ।

ਇਹ ਵੀ ਪੜ੍ਹੋਂ: ਸਿੱਖ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਪੰਜਾਬੀ ਪੁਸਤਕ ਲਾਹੌਰ ਵਿੱਚ ਲਾਂਚ ਕੀਤੀ

ਇਮਰਾਨ ਖਾਨ ਦਾ ਮੈਡੀਕਲ ਕਰਵਾਉਣ ਦੀ ਬਜਾਏ ਪੁਲਸ ਸਿੱਧਾ ਜੇਲ ਲੈ ਗਈ ਅਤੇ ਵਕੀਲਾਂ ਨੂੰ ਮਿਲਣ ਤੱਕ ਵੀ ਨਹੀਂ ਦਿੱਤੀ। ਇਹ ਫੈਸਲਾ ਉਨ੍ਹਾਂ ਲਈ ਵੱਡਾ ਝਟਕਾ ਹੈ, ਕਿਉਂਕਿ ਉਹ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨਹੀਂ ਲੜ ਸਕਣਗੇy। ਇੱਥੋਂ ਤੱਕ ਕਿ ਹੁਣ ਇਮਰਾਨ ਖ਼ਾਨ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦਾ ਮੁਖੀ ਵੀ ਨਹੀਂ ਰਹਿ ਸਕਣਗੇ।

ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਵਿੱਚ ਸਿਰਫ਼ ਦੋ ਜੇਲ੍ਹਾਂ ਹਨ ਜਿੱਥੇ ਕੈਦੀਆਂ ਲਈ ‘ਏ’ ਸ਼੍ਰੇਣੀ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦੋ ਜੇਲ੍ਹਾਂ ਵਿੱਚ ਬਹਾਵਲਪੁਰ ਜੇਲ੍ਹ ‘ਤੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਸ਼ਾਮਲ ਹਨ।

67 ਏਕੜ ਵਿੱਚ ਫੈਲੀ ਅਟਕ ਜੇਲ੍ਹ ਨੂੰ ਅੰਗਰੇਜ਼ ਸ਼ਾਸਕਾਂ ਨੇ 1905-06 ਵਿੱਚ ਬਣਾਇਆ ਸੀ। ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਅਟਕ ਜੇਲ੍ਹ ਵਿੱਚ ਇਮਰਾਨ ਖ਼ਾਨ ਲਈ ਇੱਕ VVIP ਸੈੱਲ ਬਣਾਇਆ ਗਿਆ ਹੈ, ਪਰ ਇਸ ਵਿੱਚ AC ਨਹੀਂ ਹੈ, ਸਿਰਫ਼ ਇੱਕ ਪੱਖਾ ਹੈ। ਬੈੱਡ ਅਤੇ ਅਟੈਚਡ ਵਾਸ਼ਰੂਮ। EX PM Imran Khan

ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਵਾਰ ਪਾਕਿਸਤਾਨ ‘ਚ ਕਿਤੇ ਵੀ ਕੋਈ ਖਾਸ ਵਿਰੋਧ ਨਜ਼ਰ ਨਹੀਂ ਆ ਰਿਹਾ ਹੈ। ਕਰਾਚੀ ‘ਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦੇ 19 ਸਮਰਥਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੰਜਾਬ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਇਹਤਿਆਤ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਈ ਵਿੱਚ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਪੂਰੇ ਪਾਕਿਸਤਾਨ ਵਿਚ ਅਸ਼ਾਂਤੀ ਫੈਲ ਗਈ ਸੀ। ਅਤੇ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ ਗਏ ਸਨ। ਇਮਰਾਨ ਖਾਨ ਦੇ ਸਮਰਥਕਾਂ ਨੇ ਦੇਸ਼ ‘ਚ ਵੱਡੇ ਪੱਧਰ ‘ਤੇ ਹਿੰਸਾ ਕੀਤੀ ਸੀ। ਖ਼ਾਨ ‘ਤੇ ਅੱਤਵਾਦ, ਈਸ਼ਨਿੰਦਾ ਅਤੇ ਭ੍ਰਿਸ਼ਟਾਚਾਰ ਦੇ 140 ਤੋਂ ਵੱਧ ਮਾਮਲੇ ਦਰਜ ਕੀਤੇ ਸਨ।EX PM Imran Khan

[wpadcenter_ad id='4448' align='none']