ਚਿਹਰੇ ਦੀ ਖ਼ੂਬਸੂਰਤੀ ਲਈ ਘਰ ਵਿੱਚ ਹੀ ਤਿਆਰ ਕਰੋ ਫੇਸ ਸੀਰਮ , ਇਹ ਚਮੜੀ ਨੂੰ ਬਣਾ ਦੇਵੇਗਾ ਸੋਫਤ ਤੇ ਗਲੋਇੰਗ

Face Serum | ਚਿਹਰੇ ਦੀ ਖ਼ੂਬਸੂਰਤੀ ਲਈ ਘਰ ਵਿੱਚ ਹੀ ਤਿਆਰ ਕਰੋ ਫੇਸ ਸੀਰਮ , ਇਹ ਚਮੜੀ ਨੂੰ ਬਣਾ ਦੇਵੇਗਾ ਸੋਫਤ ਤੇ ਗਲੋਇੰਗ

Face Serum
Face Serum

Face Serum

ਅੱਜ-ਕੱਲ੍ਹ ਬਾਜ਼ਾਰ ‘ਚ ਸਕਿਨ ਕੇਅਰ ਦੇ ਕਈ ਉਤਪਾਦ ਉਪਲਬਧ ਹਨ, ਪਰ ਕਈ ਵਾਰ ਇਨ੍ਹਾਂ ਦੀ ਵਰਤੋਂ ਕਰਨ ਨਾਲ ਕਈ ਲੋਕਾਂ ਨੂੰ ਸਾਈਡ ਇਫੈਕਟਸ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੂਜੀ ਸਮੱਸਿਆ ਇਹ ਹੈ ਕਿ ਇਹ ਬਹੁਤ ਮਹਿੰਗੇ ਹੁੰਦੇ ਹਨ, ਜਿਨ੍ਹਾਂ ਨੂੰ ਅਫੋਰਡ ਕਰਨਾ ਹਰ ਕਿਸੇ ਦੇ ਵੱਸ ‘ਚ ਨਹੀਂ ਹੁੰਦਾ। ਅਜਿਹੇ ‘ਚ ਫੇਸ ਤੇ ਸੀਰਮ ਲਗਾਉਣਾ ਜ਼ਰੂਰੀ ਬਹੁਤ ਜ਼ਰੂਰੀ ਆਈ ਮਾਰਕੀਟ ਵਿੱਚ ਫੇਸ ਸੀਰਮ ਬਹੁਤ ਮਹਿੰਗੇ ਮਿਲਦੇ ਹਨ ਪਰ ਤੁਸੀਂ ਕੁਝ ਚੀਜ਼ਾਂ ਦੀ ਮਦਦ ਨਾਲ ਇਸਨੂੰ ਆਸਾਨੀ ਨਾਲ ਘਰ ‘ਚ ਹੀ ਬਣਾ ਸਕਦੇ ਹੋ।

  1. ਵਿਟਾਮਿਨ ਈ-1 ਕੈਪਸੂਲ
  2. ਵਿਟਾਮਿਨ ਸੀ – 2 ਕੈਪਸੂਲ
  3. ਗੁਲਾਬ ਜਲ – 2 ਚਮਚ
  4. ਗਲਿਸਰੀਨ – 1 ਚਮਚ
  5. ਐਲੋਵੇਰਾ ਜੈੱਲ- 1 ਚਮਚ

also read :- ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਵਿਗੜੀ ਸਿਹਤ , ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਹਨ ਦਾਖ਼ਲ

ਸਭ ਤੋਂ ਪਹਿਲਾਂ ਇਕ ਕਟੋਰੀ ਲਓ, ਇਸ ਵਿਚ ਐਲੋਵੇਰਾ ਜੈੱਲ ਤੇ ਗੁਲਾਬ ਜਲ ਪਾ ਕੇ ਮਿਕਸ ਕਰੋ। ਹੁਣ ਇਸ ਵਿਚ ਵਿਟਾਮਿਨ ਈ ਤੇ ਸੀ ਕੈਪਸੂਲ ਮਿਲਾਓ। ਇਸ ਤੋਂ ਬਾਅਦ ਇਸ ‘ਚ ਗਲਿਸਰੀਨ ਪਾਓ ਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤੋਂ ਬਾਅਦ ਤੁਹਾਡਾ ਵਿਟਾਮਿਨ ਈ ਅਤੇ ਸੀ ਫੇਸ ਸੀਰਮ ਤਿਆਰ ਹੋ ਜਾਵੇਗਾ। ਧਿਆਨ ਰਹੇ ਕਿ ਇਸ ਨੂੰ ਬਣਾਉਣ ਤੋਂ ਬਾਅਦ ਇਸ ਨੂੰ ਕੱਚ ਦੀ ਬੋਤਲ ‘ਚ ਰੱਖੋ ਅਤੇ ਫਰਿੱਜ ‘ਚ ਸਟੋਰ ਕਰੋ। ਕੱਚ ਦੀ ਬੋਤਲ ਕਾਲੇ ਜਾਂ ਗੂੜ੍ਹੇ ਰੰਗ ਦੀ ਹੋਵੇ ਤਾਂ ਬਿਹਤਰ ਹੈ, ਕਿਉਂਕਿ ਇਸ ਨਾਲ ਸੀਰਮ ਜਲਦੀ ਖਰਾਬ ਨਹੀਂ ਹੋਵੇਗਾ। ਤੁਸੀਂ ਇਸ ਸੀਰਮ ਨੂੰ ਆਪਣੀ ਰਾਤ ਦੇ ਸਮੇਂ ਦੀ ਚਮੜੀ ਦੀ ਦੇਖਭਾਲ ਦੇ ਰੁਟੀਨ ਵਿੱਚ ਸ਼ਾਮਲ ਕਰ ਸਕਦੇ ਹੋ। ਇਸ ਦੀ ਵਰਤੋਂ ਕਰਨ ਲਈ, ਪਹਿਲਾਂ ਆਪਣਾ ਚਿਹਰਾ ਧੋ ਲਓ। ਇਸ ਤੋਂ ਬਾਅਦ ਚਿਹਰੇ ‘ਤੇ ਟੋਨਰ ਦੀ ਵਰਤੋਂ ਕਰੋ ਜੋ ਤੁਹਾਡੀ ਚਮੜੀ ਦੇ pH ਨੂੰ ਸੰਤੁਲਿਤ ਕਰਨ ਦਾ ਕੰਮ ਕਰੇਗਾ। ਹੁਣ ਸੀਰਮ ਦੀਆਂ ਕੁਝ ਬੂੰਦਾਂ ਚਿਹਰੇ ‘ਤੇ ਲਗਾਓ ਅਤੇ ਉਂਗਲਾਂ ਦੀ ਮਦਦ ਨਾਲ ਫੈਲਾਓ। ਜਦੋਂ ਸੁੱਕ ਜਾਵੇ ਤਾਂ ਮਾਇਸਚਰਾਈਜ਼ਰ ਲਗਾਉਣਾ ਨਾ ਭੁੱਲੋ। ਧਿਆਨ ਰੱਖੋ, ਤੁਸੀਂ ਵਿਟਾਮਿਨ ਸੀ ਨੂੰ ਆਪਣੀ ਚਮੜੀ ਦੀ ਦੇਖਭਾਲ ਦਾ ਹਿੱਸਾ ਬਣਾ ਰਹੇ ਹੋ, ਇਸ ਲਈ ਦਿਨ ਵੇਲੇ ਸਨਸਕ੍ਰੀਨ ਲਗਾਉਣਾ ਨਾ ਭੁੱਲੋ।

Face Serum

[wpadcenter_ad id='4448' align='none']