ਇਸ ਵੀਰਵਾਰ ਨਹੀਂ ਮਿਲ ਸਕਣਗੇ ਪਰਿਵਾਰ ਜੇਲ੍ਹ ਚ ਬੰਦ ਸਿੱਖਾਂ ਨੂੰ !

Family will not be able to meet

Family will not be able to meet ਐਨ.ਐਸ.ਏ ਤਹਿਤ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਉਨ੍ਹਾਂ ਦੇ ਪਰਿਵਾਰ ਇਸ ਵੀਰਵਾਰ ਅਸਾਮ ਜਾ ਕੇ ਦਿਬਰੂਗੜ ਜੇਲ੍ਹ ਵਿੱਚ ਨਹੀਂ ਮਿਲ ਸਕਣਗੇ। ਇਹ ਜਾਣਕਾਰੀ ਐਸਜੀਪੀਸੀ ਮੈਂਬਰ ਅਤੇ ਵਕੀਲ ਭਗਵੰਤ ਸਿੰਘ ਸਿਆਲਕਾ ਨੇ ਦਿੱਤੀ ਜੋ ਇਨ੍ਹਾਂ ਪਰਿਵਾਰਾਂ ਦੀ ਅਸਾਮ ਵਿੱਚ ਪੈਰਵਾਈ ਕਰ ਰਹੇ ਹਨ। ਦਰਅਸਲ ਐਸਜੀਪੀਸੀ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕੋਲੋਂ ਜੇਲ ਚ ਬੰਦ ਸਿੱਖਾਂ ਨੂੰ ਪਰਿਵਾਰਾਂ ਨਾਲ ਮਿਲਵਾਉਣ ਦੀ ਇਜਾਜ਼ਤ ਲਈ ਸੀ ਅਤੇ ਜੇਲ ਪ੍ਰਸ਼ਾਸ਼ਨ ਨੇ ਵੀਰਵਾਰ ਨੂੰ ਮਿਲਣ ਲਈ ਸਮਾਂ ਦੇ ਦਿੱਤਾ ਸੀ।

ਸਿਆਲਕਾ ਮੁਤਾਬਿਕ ਪ੍ਰਸ਼ਾਸ਼ਨ ਵੱਲੋਂ ਸਮਾਂ ਮਿਲਣ ਤੋਂ ਬਾਅਦ ਉਨ੍ਹਾਂ ਪਰਿਵਾਰਾਂ ਨਾਲ ਰਾਬਤਾ ਕਾਇਮ ਕੀਤਾ ਪਰ ਹਰ ਕਿਸੇ ਪਰਿਵਾਰ ਦੇ ਕਿਸੇ ਨਾ ਕਿਸੇ ਰੁਝੇਵੇਂ ਅਤੇ ਘੱਟ ਸਮਾਂ ਹੋਣ ਕਰਕੇ ਸਾਰੇ ਪਰਿਵਾਰਕ ਮੈਬਰਾਂ ਨੂੰ ਵੀਰਵਾਰ ਤੱਕ ਅਸਾਮ ਨਹੀਂ ਲਿਜਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇੰਨੇ ਘੱਟ ਸਮੇਂ ਵਿੱਚ ਸਾਰੇ ਪਰਿਵਾਰਾਂ ਨੂੰ ਇਕੱਠਾ ਕਰਕੇ ਲਿਜਾਣਾ ਸੰਭਵ ਨਹੀਂ ਹੈ। ਇਸ ਲਈ ਫਿਲਹਾਲ ਇਸ ਵੀਰਵਾਰ ਯਾਨੀ 20 ਅਪ੍ਰੈਲ ਨੂੰ ਹੋਣ ਵਾਲੀ ਮੁਲਾਕਾਤ ਨੂੰ ਟਾਲ ਦਿੱਤਾ ਗਿਆ ਹੈ ਅਤੇ ਜਲਦ ਅਗਲੇ ਸਮੇਂ ਦੀ ਉਡੀਕ ਕੀਤੀ ਜਾ ਰਹੀ ਹੈ।Family will not be able to meet

also read : – ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਕੀਤਾ ਜਾਰੀ

ਜਿੱਥੇ ਸਿਆਲਕਾ ਨੂੰ ਅਸਾਮ ਦੀ ਜੇਲ ਵਿੱਚ ਇਨ੍ਹਾਂ ਸਾਰੇ ਮੁਲਜ਼ਮਾਂ ਦੇ ਕੇਸ ਦੀ ਪੈਰਵਾਈ ਦੀ ਜਿੰਮੇਵਾਰੀ ਦਿੱਤੀ ਗਈ ਹੈ ਓਥੇ ਹੀ ਪੰਜਾਬ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਸਾਰੇ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨਾਲ ਰਾਬਤਾ ਕਾਇਮ ਕਰਨ ਲਈ ਇੱਕ ਸੱਬ ਕਮੇਟੀ ਗਠਿਤ ਕੀਤੀ ਗਈ ਹੈ ਜਿਸਦੀ ਅਗਵਾਈ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਜਸਬੀਰ ਸਿੰਘ ਰੋਡੇ ਕਰ ਰਹੇ ਹਨ।

ਹੁਣ ਇੰਤਜ਼ਾਰ ਹੈ ਕਿ ਪ੍ਰਸ਼ਾਸ਼ਨ ਵੱਲੋਂ ਅਗਲਾ ਸਮਾਂ ਕਦੋਂ ਤੱਕ ਦਿੱਤਾ ਜਾਂਦਾ ਹੈ ਅਤਵ ਕਦੋਂ ਇਹ ਸਾਰੇ ਪਰਿਵਾਰ ਅਸਾਮ ਲਈ ਰਵਾਨਾ ਹੋਣਗੇ। ਪੰਜਾਬ ਤੋਂ ਜੇਕਰ ਇਹ ਬੱਸ ਰਾਹੀਂ ਜਾਂਦੇ ਹਨ ਤਾਂ ਦਿਬਰੂਗੜ ਪਹੁੰਚਣ ਲਈ ਇਹਨਾਂ ਨੂੰ 2 ਤੋਂ ਦਿਨ ਲੱਗ ਸਕਦੇ ਹਨ।Family will not be able to meet

[wpadcenter_ad id='4448' align='none']