Wednesday, January 15, 2025

ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਹੋਇਆ ਦਿਹਾਂਤ

Date:

Famous lyricist Chatar Singh Parwana passed away
ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਅੱਜ ਸਵੇਰੇ ਸੱਤ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ ਪੁਸ਼ਟੀ ਗੁਰਮੀਤ ਸਿੰਘ ਸੇਖੇ ( ਬੜੂੰਦੀ ) ਤੂੰਬੀ ਮੇਕਰ ਅਤੇ ਮਾਸਟਰ ਬਲਤੇਜ ਸਿੰਘ ਸਰਾਂ (ਪੱਖੋਵਾਲ) ਨੇ ਪਰਿਵਾਰਕ ਸੂਤਰਾਂ ਮੁਤਾਬਕ ਕੀਤੀ ਹੈ। ਜ਼ਿਕਰਯੋਗ ਹੈ ਕਿ ਉਹ ਇਸ ਵੇਲੇ ਆਪਣੇ ਸਪੁੱਤਰ ਕੋਲ ਬਾਰਨਹੜਾ ਪਿੰਡ ਵਿਖੇ ਰਹਿ ਰਹੇ ਸਨ। ਉਨ੍ਹਾਂ ਦੇ 2 ਪੁੱਤਰ ਅਤੇ 3 ਧੀਆਂ ਹਨ। 

ਉਨ੍ਹਾਂ ਨੇ ‘ਮਿੱਤਰਾਂ ਦੇ ਟਿਊਬਵੈੱਲ ‘ਤੇ ਲੀੜੇ’, ‘ਮਿੱਤਰਾਂ ਦਾ ਚੱਲਿਆ ਟਰੱਕ ਨੀ’, ‘ਦਮਾਦਮ ਮਸਤ ਕਲੰਦਰ’ ਆਦਿ ਬਹੁਤ ਸਾਰੇ ਮਸ਼ਹੂਰ ਗੀਤ ਲਿਖੇ ਹਨ।Famous lyricist Chatar Singh Parwana passed away

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਅਗਸਤ 2024)

ਦਰਸਲ “_ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਚਤਰ ਸਿੰਘ ਪਰਵਾਨਾ ਇਕ ਅਜਿਹਾ ਨਾਮ ਹੈ ਜਿੰਨਾ ਦੇ ਗੀਤ 1980 ਤੋਂ ਲੈਕੇ 2000 ਤੱਕ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸਨੇ ਨਾ ਗਏ ਹੋਣ
ਹਜਾਰਾਂ ਹੀ ਗਾਣੇ ਲਿਖ ਚੁੱਕੇ ਅਤੇ ਗਾਇਕੀ ਵਿਚ ਵੀ ਮੱਲਾਂ ਮਾਰਨ ਵਾਲੇ ਚਤਰ ਸਿੰਘ ਪਰਵਾਨਾ ਇੰਨੀ ਦਿਨੀ ਆਪਣੀ ਬੇਟੀ ਅਤੇ ਜਵਾਈ ਦੇ ਨਾਲ ਕਿਰਾਏ ਦੇ ਮਕਾਨ ਤੇ ਰਹਿ ਰਹੇ ਸੀ 80 ਸਾਲ ਤੋਂ ਵੱਧ ਦੀ ਉਮਰ ਦੇ ਵਿਚ ਅੱਜ ਹੀ ਪਰਵਾਨਾ ਨੂੰ ਆਪਣਾ ਇਕੱਲਾ -ਇਕੱਲਾ ਗੀਤ ਯਾਦ ਸੀ ‘ਤੇ ਕਿਹੜੇ ਗਾਇਕ ਨੇ ਓਨਾ ਦਾ ਕੇਹੜਾ ਗੀਤ ਗਾਇਆ ਇਹ ਵੀ ਓਨਾ ਨੂੰ ਯਾਦ ਸੀ
ਸਿਰਫ ਪੰਜਾਬੀ ਹੀ ਨਹੀਂ ਸਗੋਂ ਚਤਰ ਸਿੰਘ ਪਰਵਾਨਾ ਦੇ ਵੱਲੋ ਹਿੰਦੀ ਦੇ ਵੀ ਕਈ ਗੀਤ ਲਿਖੇ ਗਏ ਸੀ ਜੋ ਹਿੰਦੀ ਫ਼ਿਲਮਾਂ ਦੇ ਵਿਚ ਸੁਣਨ ਨੂੰ ਮਿਲੇ ਸੀFamous lyricist Chatar Singh Parwana passed away

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...