ਸਲਮਾਨ ਖਾਨ ਦੇ ਫਾਰਮ ਹਾਊਸ ‘ਚ ਵੜੇ 2 ਲੋਕ,ਫਰਜ਼ੀ ਆਈਡੀ ਕਾਰਡ ਦੇ ਨਾਲ ਗ੍ਰਿਫ਼ਤਾਰ..

Farm house of Salman Khan

Farm house of Salman Khan

ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸਲਮਾਨ ਖਾਨ ਦੇ ਪਨਵੇਲ ਦੇ ਫਾਰਮ ਹਾਊਸ ‘ਤੇ ਦੋ ਸ਼ੱਕੀ ਲੋਕਾਂ ਨੇ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਦੋਹਾਂ ਸ਼ੱਕੀ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਲ ਹੀ ਦੋਹਾਂ ਦੀ ਆਈਡੀ ਵੀ ਫਰਜ਼ੀ ਦੱਸੀ ਜਾ ਰਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਨੌਜਵਾਨ ਫਾਜ਼ਿਲਕਾ ਦੇ ਰਹਿਣ ਵਾਲੇ ਹਨ।ਪੁਲਿਸ ਮੁਤਾਬਕ ਮੁਲਜ਼ਮਾਂ ਨੇ ਸਲਮਾਨ ਖਾਨ ਦੇ ਫਾਰਮ ਹਾਊਸ ਦੀਆਂ ਤਾਰਾਂ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।

ਪੁਲਿਸ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਮੁਲਜ਼ਮਾਂ ਨੇ ਸਲਮਾਨ ਖਾਨ ਦੇ ਪਨਵੇਲ ਦੇ ਫਾਰਮ ਹਾਊਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਉਸ ਦੌਰਾਨ ਅਦਾਕਾਰ ਉੱਥੇ ਮੌਜੂਦ ਨਹੀਂ ਸੀ। ਫਿਲਹਾਲ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਹਾਂ ਦੀਆਂ ਗਤੀਵਿਧੀਆਂ ਸ਼ੱਕੀ ਹਨ। ਪਰ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਖੁਦ ਨੂੰ ਸਲਮਾਨ ਦਾ ਫੈਨ ਦੱਸਿਆ ਹੈ। ਉੱਥੇ ਹੀ ਪੁਲਿਸ ਨੂੰ ਦੋਹਾਂ ਮੁਲਜ਼ਮਾਂ ਕੋਲੋਂ ਫਰਜ਼ੀ ID ਕਾਰਡ ਵੀ ਮਿਲੇ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

READ ALSO:ਰੋਜ਼ਾਨਾ ਖਾਣ ਵਾਲੇ ਇਹ 4 ਭੋਜਨ ਵਧਾ ਸਕਦੇ ਹਨ ਦਿਲ ਦੇ ਦੌਰੇ ਦਾ ਖਤਰਾ..

ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਜੇ ਕੁਮਾਰ ਗਿੱਲ ਤੇ ਗੁਰਸੇਵਕ ਵਜੋਂ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਲਮਾਨ ਖਾਨ ਦੇ ਫਾਰਮ ਹਾਊਸ ਵਿੱਚ ਵੜ੍ਹਨ ਦੇ ਉਨ੍ਹਾਂ ਦੇ ਮਨਸੂਬੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Farm house of Salman Khan

[wpadcenter_ad id='4448' align='none']