Farmer’s death on Shambhu border
ਪੰਜਾਬ ਦੇ ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਦੇਰ ਸ਼ਾਮ ਅਚਾਨਕ ਕਿਸਾਨ ਦੀ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਮੋਰਚੇ ’ਤੇ ਪੁੱਜੀ ਐਂਬੂਲੈਂਸ ਤੱਕ ਲਿਜਾਇਆ ਗਿਆ। ਐਂਬੂਲੈਂਸ ’ਚ ਮੌਜੂਦ ਡਾਕਟਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਤੇ ਪਰਿਵਾਰ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਕੌਰ ਸਿੰਘ ਪੁੱਤਰ ਸੁਖਦੇਵ (65) ਵਜੋਂ ਹੋਈ ਹੈ। ਉਹ ਘੋੜੇ ਨਵ ਬਲਾਕ ਲਹਿਰਾ ਜ਼ਿਲਾ ਸੰਗਰੂਰ ਦਾ ਰਹਿਣ ਵਾਲਾ ਸੀ।Farmer’s death on Shambhu border
also read :- ਇਸ ਮੌਸਮ ‘ਚ ਕੀ ਤੁਸੀਂ ‘ਗਲੇ ਤੇ ਛਾਤੀ ਦੀਆਂ ਸਮੱਸਿਆਵਾਂ’ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਤਰੀਕੇ
ਲਗਭਗ 10 ਦਿਨਾਂ ਤੋਂ ਉਹ ਇਸ ਮੋਰਚੇ ’ਤੇ ਕਿਸਾਨਾਂ ਦੇ ਨਾਲ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ’ਤੇ ਵਿਖਾਵਾ ਕਰ ਰਿਹਾ ਸੀ। ਸ਼ਾਮ ਦੇ ਸਮੇਂ ਉਸ ਨੂੰ ਸਾਹ ਲੈਣ ’ਚ ਔਖ ਹੋਣ ਲੱਗੀ ਅਤੇ ਉਨ੍ਹਾਂ ਨੇ ਆਪਣੀ ਛਾਤੀ ’ਚ ਦਰਦ ਦੀ ਸ਼ਿਕਾਇਤ ਕੀਤੀ। ਸਾਥੀ ਕਿਸਾਨ ਤੁਰੰਤ ਉਸ ਨੂੰ ਸ਼ੰਭੂ ਬਾਰਡਰ ’ਤੇ ਖੜੀ ਐਂਬੂਲੰਸ ’ਚ ਲੈ ਗਏ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ।Farmer’s death on Shambhu border