ਕਿਸਾਨ ਰਵਾਇਤੀ ਫਸਲਾਂ ਤੋਂ ਹੱਟ ਕੇ ਆਮਦਨ ਵਧਾਉਣ ਲਈ ਛੋਟੇ ਛੋਟੇ ਧੰਦੇ ਅਪਣਾਉਣ – ਡਿਪਟੀ ਡਾਇਰੈਕਟਰ ਡੇਅਰ

ਅੰਮ੍ਰਿਤਸਰ 7 ਫਰਵਰੀ 2024–

ਕਿਸਾਨਾਂ ਨੂੰ ਰਵਾਇਤੀ ਫਸਲਾਂ ਤੋਂ ਹੱਟ ਕੇ ਆਪਣੀ ਆਮਦਨ ਨੂੰ ਵਧਾਉਣ ਲਈ ਛੋਟੇ-ਛੋਟੇ ਧੰਦਿਆਂ ਨੂੰ ਜਰੂਰ ਅਪਨਾਉਣਾ ਚਾਹੀਦਾ ਹੈ ਤਾਂ ਜੋ ਆਪਣੀਆਂ ਰੋਜਾਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਖੇਤੀ ਦੇ ਨਾਲ ਨਾਲ ਡੇਅਰੀ ਫਾਰਮਿੰਗ ਦਾ ਧੰਦਾ ਅਪਣਾਉਣਾ ਚਾਹੀਦਾ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਵਰਿਆਮ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸਅੰਮ੍ਰਿਤਸਰ ਵਲੋਂ ਪੰਜਾਬ ਡੇਅਰੀ ਵਿਕਾਸ ਵਿਭਾਗ ਵਲੋਂ ਅੱਜ ਨੈਸ਼ਨਲ ਲਾਈਵਸਟੋਕ ਮਿਸ਼ਨ ਅਧੀਨ ਜਿਲ੍ਹਾ ਪੱਧਰੀ ਸੈਮੀਨਾਰ ਸੋਨੀ ਪੈਲੇਸ ਨੇੜੇ ਪੁਰਾਣਾ ਰੇਲਵੇ ਫਾਟਕਵੇਰਕਾ ਵਿਖੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਸ: ਵਰਿਆਮ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਮੀਨਾਰ ਵਿੱਚ 400 ਤੋਂ ਵੱਧ ਕਿਸਾਨਾਂ ਨੂੰ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਥੇ ਉਨਾਂ ਵਲੋਂ ਇਹ ਵੀ ਦਸਿਆ ਗਿਆ ਹੈ ਕਿ ਡੇਅਰੀ ਫਾਰਮਿੰਗ ਦਾ ਧੰਦਾ ਅਪਨਾਉਣ ਲਈ ਦੋ ਹਫਤੇ ਅਤੇ ਚਾਰ ਹਫਤੇ ਦੀ ਵਿਭਾਗ ਵਲੋਂ ਸਿਖਲਾਈ ਕਰਵਾਈ ਜਾਂਦੀ ਹੈ ਜਿਸ ਉਪੰਰਤ ਫਾਰਮਰ ਆਪਣਾ ਡੇਅਰੀ ਦਾ ਕਿੱਤਾ ਸ਼ੁਰੂ ਕਰ ਸਕਦੇ ਹਨ ਜਿਸ ਨਾਲ ਬੇਰੁਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਮਿਲੇਗਾ।ਡਿਪਟੀ ਡਾਇਰੈਕਟਰ ਨੇ ਆਏ ਹੋਏ ਕਿਸਾਨ ਵੀਰਾਂ ਨੂੰ ਇਸ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ  2 ਦਧਾਰੂ ਤੋ 20 ਦਧਾਰੂ ਪਸ਼ੂਆਂ ਤੱਕ 25% ਜਨਰਲ  ਅਤੇ 33% ਅ.ਜਾਤੀ ਨੂੰ ਸਬਸਿਡੀ ਮੁਹੱਇਆ ਕਰਵਾਈ ਜਾਵੇਗੀ ਅਤੇ ਨਾਲ ਹੀ ਐਨ.ਐਲ.ਐਮ ਸਕੀਮ ਅਧੀਨ ਟੀ.ਐਮ.ਆਰ ਵੈਗਣ ਤੇ ਸਾਈਲੇਜ ਬੇਲਰ ਤੇ  50% ਸਬਸਿਡੀ ਦਾ ਲਾਭ ਦਿੱਤਾ ਜਾਵੇਗਾ ਅਤੇ ਵੱਧ ਤੋਂ ਵੱਧ ਪ੍ਰੋਜੈਕਟ ਕਾਸਟ ਦੇ ਲਈ ਇੱਕ ਕਰੋੜ ਰੁਪਏ ਤੱਕ ਵੱਖ ਵੱਖ ਬੈਂਕਾਂ ਤੋਂ ਲੋਨ ਪ੍ਰਾਪਤ ਕਰਕੇ ਸਬਸਿਡੀ ਲਈ ਜਾ ਸਕਦੀ ਹੈ।ਉਨਾਂ ਨੇ ਵੱਖ ਵੱਖ ਸਕੀਮਾਂ ਨੂੰ ਦਰਸਾਉਂਦੀ ਹੋਈ ਪਰਦਰਸ਼ਨੀ ਵੀ ਲਗਾਈ ਗਈ ਇਸ ਦੇ ਨਾਲ ਪਸ਼ੂ ਪਾਲਣ ਵਿਭਾਗਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇਂਸਜ਼ ,ਕ੍ਰਿਸ਼ੀ ਵਿਗਿਆਨ ਕੇਂਦਰਸੀਰਾ ਫੀਡ ਜਿਲ੍ਹਾ ਅੰਮ੍ਰਿਤਸਰ ਵਲੋਂ ਆਪਣੀ ਸਕੀਮਾਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ। ਜਿਸਦਾ ਕਿਸਾਨਾਂ ਵਲੋਂ ਭਰਪੂਰ ਫਾਇਦਾ ਲਿਆ ਗਿਆ ਅਤੇ ਉਨਾਂ ਨੂੰ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।  ਇਸ ਮੌਕੇ ਹਲਕਾ ਪੂਰਬੀ ਆਮ ਆਦਮੀ ਪਾਰਟੀ ਦੇ ਮੈਂਬਰ ਐਡਵੋਕੇਟ ਹਰਪਾਲ ਸਿੰਘ ਨਿੱਝਰ ,  ਸ੍ਰੀ ਕਰਨ,ਡਾ. ਨਾਗਪਾਲ ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ,ਸ੍ਰੀ ਗੁਰਬੀਰ ਸਿੰਘ ਫਿਸ਼ਰੀਜ ਵਿਭਾਗ,ਡਾ. ਜਸਵਿੰਦਰ ਸਿੰਘ ਖਾਲਸਾ ਕਾਲਜ,  ਡਾ. ਹਰੀਸ਼ ਵਰਮਾ ਪ੍ਰਿੰਸੀਪਲ ਵੈਟਨਰੀ  ਖਾਲਸਾ ਕਾਲਜ ਅੰਮ੍ਰਿਤਸਰ ਸ੍ਰੀ ਕਸ਼ਮੀਰ ਸਿੰਘ ਰਿਟਾ. ਡਿਪਟੀ ਡਾਇਰੈਕਟਰ ਡੇਅਰੀ ਵਿਕਾਸਡਾ. ਬੀਰ ਪ੍ਰਤਾਪ ਸਿੰਘ ਰਿਟਾ. ਡੇਅਰੀ ਵਿਕਾਸ ਅਫਸਰਡਾ. ਕੰਵਰਪਾਲ ਸਿੰਘ ਅਸਿਸਟੈਂਟ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰਸ੍ਰੀ ਗੁਰਚਰਨ ਸਿੰਘਸ੍ਰੀ ਨਵਜੋਤ ਸਿੰਘ  ਡੇਅਰੀ  ਵਿਕਾਸ ਇੰਸਪੈਕਟਰ ਗ੍ਰੇਡ –1, ਸ੍ਰੀ ਜਤਿੰਦਰ ਕੁਮਾਰ ਸ੍ਰੀਮਤੀ ਅਦਿੱਤੀ ਡੇਅਰੀ ਵਿਕਾਸ ਇੰਸਪੈਕਟਰ ਗ੍ਰੇਡ –2  ਤੇ ਹੋਰ ਮਾਹਿਰ ਅਧਿਕਾਰੀ ਇਸ ਸੈਮੀਨਾਰ ਵਿਚ ਮੌਜੂਦ ਸਨ। ਸੈਮੀਨਾਰ ਵਿੱਚ ਭਾਗ ਲੈਣ ਵਾਲੇ ਡੇਅਰੀ ਫਾਰਮਿੰਗ ਦੇ ਉਦਮੀਆ ਦਾ ਅਗਾਂਹ ਵਧੂ ਡੇਅਰੀ ਫਾਰਮਰ ਸ੍ਰੀ ਸਾਹਿਬ ਸਿੰਘ ਮਹਿਤਾ ਵੱਲੋਂ ਧੰਨਵਾਦ ਕੀਤਾ ਜਿਹਨਾਂ ਵੱਲੋਂ ਅਜਿਹੇ ਸੈਮੀਨਾਰ ਹੋਰ ਕਰਨ ਲਈ  ਡੇਅਰੀ ਵਿਕਾਸ ਵਿਭਾਗ ਨੂੰ ਕਿਹਾ ਗਿਆ।

[wpadcenter_ad id='4448' align='none']