Farmers struggle against toll
ਧਰਮਕੋਟ,ਸ਼ਾਹਕੋਟ 25 ਜੂਨ ( )ਬੀਤੇ 23 ਦਿਨਾਂ ਤੋਂ ਚੱਕ ਬਾਹਮਣੀਆਂ ਟੋਲ ਪਲਾਜੇ ਨੂੰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਫਰੀ ਕੀਤਾ ਗਿਆ ਸੀ ਜਿਸ ਵਿੱਚ ਟਰੱਕ ਯੂਨੀਅਨ ਧਰਮਕੋਟ ਅਤੇ ਟਰੱਕ ਯੂਨੀਅਨ ਸ਼ਾਹਕੋਟ ਵੀ ਆਪਣੀਆਂ ਮੰਗਾਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਤੋਂ ਹਮਾਇਤ ਲੈਕੇ ਬੈਠੇ ਸਨ,ਇਸ ਮੌਕੇ ਬੋਲਦਿਆਂ ਸੁੱਖ ਗਿੱਲ ਮੋਗਾ,ਗੁਰਚਰਨ ਸਿੰਘ ਚਾਹਲ ਅਤੇ ਸਤਵੀਰ ਸੱਤੀ ਨੇ ਕਿਹਾ ਕੇ ਜਿੰਨੀ ਦੇਰ ਤੱਕ ਐਨ ਐਚ ਏ ਆਈ ਸਾਡੀਆਂ ਸੰਪੂਰਨ ਮੰਗਾਂ ਨਈ ਮਨਦੀ ਓਨੀ ਦੇਰ ਤੱਕ ਇਹ ਧਰਨਾਂ ਜਾਰੀ ਰਹੇਗਾ,ਉਹਨਾਂ ਕਿਹਾ ਕੇ ਇਸ ਧਰਨੇ ਵਿੱਚ ਦਿਨ-ਬ-ਦਿਨ ਲੋਕਾਂ ਦਾ ਇਕੱਠ ਤੇ ਰੋਹ ਟੋਲ ਪ੍ਰਸ਼ਾਸ਼ਨ ਖਿਲਾਫ ਵਧਦਾ ਜਾ ਰਿਹਾ ਹੈ ਅਤੇ ਮੋਰਚਾ ਜਿੱਤ ਵੱਲ ਵੱਧ ਰਿਹਾ ਹੈ,ਉਹਨਾਂ ਕਿਹਾ ਕੇ ਬੀਤੇ ਕੱਲ ਐਸ ਡੀ ਐਮ ਸ਼ਾਹਕੋਟ,ਐਨ ਐਚ ਏ ਆਈ ਦੇ ਅਧਿਕਾਰੀ,ਤਹਿਸੀਲਦਾਰ ਸ਼ਾਹਕੋਟ ਅਤੇ ਐਸ ਐਚ ਓ ਸ਼ਾਹਕੋਟ ਨਾਲ ਦੂਜੇ ਗੇੜ ਦੀ ਮੀਟਿੰਗ ਹੋਈ ਹੈ ਜੋ ਕੇ ਬੇਸਿੱਟਾ ਰਹੀ ਹੈ..
Read Also : ਹਾਈ ਬੀਮ ਲਾਈਟਾਂ ਨਾਲ ਵਹੀਕਲ ਚਲਾਉਣ ਤੇ ਹੋਵੇਗਾ ਚਾਲਾਨ-ਵਿਨੀਤ ਕੁਮਾਰ
ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਆਗੂ ਸੁੱਖ ਗਿੱਲ ਮੋਗਾ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਗੁਰਚਰਨ ਸਿੰਘ ਚਾਹਲ,ਟਰੱਕ ਯੂਨੀਅਨ ਧਰਮਕੋਟ ਤੋਂ ਸਤਵੀਰ ਸਿੰਘ ਸੱਤੀ ਜਲਾਲਾਂਬਾਦ ਅਤੇ ਰਾਜਪਾਲ ਸਿੰਘ ਮਖੀਜਾ ਕਮੇਟੀ ਮੈਂਬਰ ਹਾਜਰ ਹਨ,ਇਸ ਮੌਕੇ ਪਰਮਜੀਤ ਸਿੰਘ ਗਦਾਈਕੇ,ਸਵਰਨ ਸਿੰਘ ਰਾਧਲਕੇ,ਸਤਨਾਮ ਸਿੰਘ ਦਾਨੇਵਾਲਾ,ਮਹਿਲ ਸਿੰਘ ਰਾਧਲਕੇ,ਬੋਹੜ ਸਿੰਘ ਦਾਨੇਵਾਲਾ,ਸੁੱਖਾ ਐਮ ਸੀ ਧਰਮਕੋਟ,ਰਾਜਪਾਲ ਸਿੰਘ ਮਖੀਜਾ,ਬਲਕਾਰ ਸਿੰਘ ਬਲਾਕ ਪ੍ਰਧਾਨ ਸ਼ਾਹਕੋਟ ਉਗਰਾਹਾਂ,ਪ੍ਰਿੰਸੀਪਲ ਮਨਜੀਤ ਸਿੰਘ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਤਲਵਿੰਦਰ ਗਿੱਲ ਤੋਤੇਵਾਲਾ ਯੂਥ ਕਿਸਾਨ ਆਗੂ,ਡਾ ਸਰਤਾਜ ਧਰਮਕੋਟ,ਲਾਡੀ ਭੱਦਮਾਂ,ਕਿੱਕਰ ਸਿੰਘ ਢੋਸ,ਬਲਵਿੰਦਰ ਸਿੰਘ ਮੈਂਬਰ,ਬੈੜ ਸਿੰਘ ਮੈਬਰ,ਮੰਦਰ ਸਿੰਘ ਮੈਂਬਰ,ਇਂਦਰਜੀਤ ਸਿੰਘ ਮੈਂਬਰ,ਲਖਜਿੰਦਰ ਸਿੰਘ ਪੱਪੂ ਐਮ ਸੀ,ਸੇਵਕ ਚਾਹਲ,ਬਲਵਿੰਦਰ ਸਿੰਘ ਰੌਸ਼ਨ ਵਾਲਾ,ਨਿਰਵੈਰ ਸਿੰਘ,ਮਲਕੀਤ ਸਿੰਘ,ਹਜੂਰਾ ਸਿੰਘ,ਗੁਰਬਖਸ਼ ਸਿੰਘ,ਤਜਿੰਦਰ ਸਿੰਘ ਸੈਕਟਰੀ,ਦਲਜੀਤ ਸਿੰਘ ਬਾਬਾ ਉਧੋਵਾਲ,ਲਾਡੀ ਬੀਟਲਾਂ,ਲਖਵਿੰਦਰ ਸਿੰਘ ਜੁਲਕਾ ਅਤੇ ਰਣਜੀਤ ਸਿੰਘ ਚੱਕ ਤਾਰੇਵਾਲਾ ਹਾਜਰ ਸਨ ।
Farmers struggle against toll