Sunday, January 5, 2025

ਖੁਸ਼ੀਆਂ ਬਦਲੀਆਂ ਮਾਤਮ ‘ਚ ! ਨਵਜੰਮੇ ਬੱਚੇ ਨੂੰ ਹਸਪਤਾਲ ‘ਚ ਦੇਖਣ ਗਏ ਪਿਓ-ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ

Date:

Father and son shot dead

ਹੁਸ਼ਿਆਰਪੁਰ ਦੇ ਇਕ ਪਿੰਡ ਵਿਚਲੇ ਸਿਹਤ ਕੇਂਦਰ ਦੇ ਬਾਹਰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਿਓ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਕਸ਼ਮੀਰੀ ਲਾਲ ਅਤੇ ਉਸ ਦੇ ਪੁੱਤਰ ਅਮਰਜੀਤ ਸਿੰਘ ਵਾਸੀ ਤਲਵੰਡੀ ਅਰਾਈਆਂ ਵਜੋਂ ਹੋਈ ਹੈ।

ਕਸ਼ਮੀਰੀ ਲਾਲ ਚੱਕੋਵਾਲ ਬ੍ਰਾਹਮਣਾ ਪਿੰਡ ’ਚ ਨੂੰਹ ਨੂੰ ਮਿਲਣ ਗਿਆ ਸੀ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਹੈ। ਜ਼ਖ਼ਮੀਆਂ ਨੂੰ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ।

ਮਿਲੀ ਜਾਣਕਾਰੀ ਅਨੁਸਾਰ ਕਸ਼ਮੀਰੀ ਲਾਲ ਆਪਣੇ ਪੁੱਤਰ ਅਮਰਜੀਤ ਨਾਲ ਨਵਜੰਮੇ ਪੋਤਰੇ ਨੂੰ ਦੇਖਣ ਚੱਕੋਵਾਲ ਬ੍ਰਾਹਮਣਾਂ ਹਸਪਤਾਲ ਗਏ ਸਨ ਜਦੋਂ ਉਹ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਵਿਚ ਦੋ ਛੋਟੇ ਬੱਚੇ ਵੀ ਗੰਭੀਰ ਰੂਪ ਵਿਚ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਿਆਂਦਾ ਗਿਆ।

Read Also : ਸਲਮਾਨ ਖਾਨ ਸਣੇ ਕਈ ਸਿਤਾਰਿਆਂ ‘ਤੇ ਮੰਡਰਾ ਰਿਹਾ ਜਾਨ ਦਾ ਖ਼ਤਰਾ , ਧਮ.ਕੀਆਂ ਮਿਲਣ ਤੋਂ ਬਾਅਦ ਫੈਲੀ ਦਹਿ.ਸ਼ਤ

ਪੁਲਿਸ ਵੱਲੋਂ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਕਸ਼ਮੀਰੀ ਲਾਲ ਦੇ ਪਰਿਵਾਰ ਨਾਲ ਪਹਿਲਾਂ ਵੀ ਕਿਸੇ ਦੀ ਰੰਜਿਸ਼ ਚੱਲਦੀ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਉਤੇ ਹਮਲਾ ਹੋ ਚੁੱਕਾ ਹੈ। ਅੱਜ ਉਹ ਜਦੋਂ ਹਸਪਤਾਲ ਤੋਂ ਬਾਹਰ ਆਪਣੀ ਇਨੋਵਾ ਕਾਰ ਵਿਚ ਬੈਠ ਕੇ ਚੱਲਣ ਲੱਗੇ ਤਾਂ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਅਮਰਜੀਤ ਅਤੇ ਉਸ ਦੇ ਪਿਤਾ ਕਸ਼ਮੀਰੀ ਲਾਲ ਦੀ ਹੱਤਿਆ ਕਰ ਦਿੱਤੀ ਗਈ।

Father and son shot dead

Share post:

Subscribe

spot_imgspot_img

Popular

More like this
Related