Thursday, December 26, 2024

ਫੈਟੀ ਲਿਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਡਾਈਟ ‘ਚ ਸ਼ਾਮਲ ਕਰਨ ਇਹ ਚੀਜ਼ਾਂ

Date:

Fatty liver problem

ਅੱਜ ਦੇ ਸਮੇਂ ਵਿਚ ਫੈਟੀ ਲੀਵਰ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ, ਜੋ ਗ਼ਲਤ ਖਾਣ ਪੀਣ ਅਤੇ ਘੱਟ ਕਸਰਤ ਕਰਨ ਦਾ ਨਤੀਜਾ ਹੈ। ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ। ਇਹ ਸਰੀਰ ਵਿੱਚ ਭੋਜਨ ਪਚਾਉਣ, ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਅਤੇ ਸਰੀਰ ਦੇ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਜ਼ਿਆਦਾਤਰ ਇਹ ਸਮੱਸਿਆ ਫੈਟ ਵਾਲਾ ਖਾਣਾ ਖਾਣ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਸ਼ਰਾਬ ਦਾ ਸੇਵਨ ਕਰਨ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ। ਫੈਟੀ ਲੀਵਰ ਦੀ ਸਮੱਸਿਆ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ..

ਫੈਟੀ ਲਿਵਰ ਕੀ ਹੁੰਦਾ ਹੈ
ਜਦੋਂ ਸਾਡੇ ਲੀਵਰ ਦੀਆਂ ਕੋਸ਼ਿਕਾਵਾਂ ਵਿੱਚ ਫੈਟ ਜ਼ਿਆਦਾ ਮਾਤਰਾ ਵਿੱਚ ਬਦਲਣ ਲੱਗ ਜਾਂਦੀ ਹੈ ਤਾਂ ਉਸ ਸਮੇਂ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ। ਲੀਵਰ ਵਿੱਚ ਵਸਾ ਦੀ ਕੁਝ ਮਾਤਰਾ ਹੋਣਾ ਇਕ ਸਾਧਾਰਨ ਗੱਲ ਹੈ ਪਰ ਜਦੋਂ ਇਹ ਵਸਾ ਲੀਵਰ ਦੇ ਭਾਰ ਤੋਂ ਜ਼ਿਆਦਾ ਹੋ ਜਾਂਦੀ ਹੈ, ਤਾਂ ਇਨਸਾਨ ਨੂੰ ਫੈਟੀ ਲੀਵਰ ਦੀ ਬੀਮਾਰੀ ਹੋ ਜਾਂਦੀ ਹੈ। ਇਸ ਸਮੱਸਿਆ ਵਿੱਚ ਲੀਵਰ ਕੰਮ ਕਰਨਾ ਛੱਡ ਦਿੰਦਾ ਹੈ, ਜਿਸ ਕਾਰਨ ਸਾਡੇ ਸਰੀਰ ਵਿੱਚ ਕੁਝ ਲੱਛਣ ਦਿਖਾਈ ਦਿੰਦੇ ਹਨ।Fatty liver problem

ਫੈਟੀ ਲਿਵਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਤਰੀਕੇ 

ਆਂਵਲਾ
ਚਾਰ ਗ੍ਰਾਮ ਸੁੱਕੇ ਆਂਵਲੇ ਦਾ ਚੂਰਨ ਪਾਣੀ ਨਾਲ ਦਿਨ ਵਿੱਚ ਤਿੰਨ ਵਾਰ ਲਓ। ਕੁਝ ਦਿਨਾਂ ਵਿੱਚ ਫੈਟੀ ਲਿਵਰ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਆਂਵਲੇ ਵਿੱਚ ਐਂਟੀ ਆਕਸੀਡੈਂਟ ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਲੀਵਰ ਵਿੱਚ ਮੌਜੂਦ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ। ਤੁਸੀਂ ਚਾਹੋ ਤਾਂ ਰੋਜ਼ਾਨਾ ਦੋ ਤਿੰਨ ਕੱਚੇ ਆਂਵਲੇ ਦਾ ਸੇਵਨ ਵੀ ਕਰ ਸਕਦੇ ਹੋ।

ਜਾਮੁਨ
ਜਾਮੁਨ ਖਾਣ ਨਾਲ ਫੈਟੀ ਲਿਵਰ ਦੀ ਸਮੱਸਿਆ ਤੋਂ ਬਹੁਤ ਜਲਦੀ ਰਾਹਤ ਮਿਲਦੀ ਹੈ। ਜੇਕਰ ਤੁਸੀਂ ਫੈਟੀ ਲਿਵਰ ਦਾ ਰਾਮਬਾਣ ਅਤੇ ਘਰੇਲੂ ਇਲਾਜ ਲੱਭ ਰਹੇ ਹੋ, ਤਾਂ ਜਾਮੁਨ ਤੁਹਾਡੇ ਲਈ ਫ਼ਾਇਦੇਮੰਦ ਹਨ। ਜਾਮੁਨ ‘ਚ ਮੌਜੂਦ ਔਸ਼ਧੀ ਗੁਣ ਅਤੇ ਪੋਸ਼ਕ ਤੱਤ ਫੈਟੀ ਲਿਵਰ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦਗਾਰ ਹਨ। ਰੋਜ਼ਾਨਾ ਸਵੇਰੇ ਖਾਲੀ ਢਿੱਡ 200 ਤੋਂ 300 ਗ੍ਰਾਮ ਪੱਕੇ ਹੋਏ ਜਾਮੁਨ ਖਾਣ ਨਾਲ ਫੈਟੀ ਲਿਵਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਗ੍ਰੀਨ-ਟੀ
ਗਰੀਨ-ਟੀ ਵਿੱਚ ਐਂਟੀਓਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਾਡੇ ਲੀਵਰ ਲਈ ਬਹੁਤ ਫ਼ਾਇਦੇਮੰਦ ਹਨ। ਇਹ ਲੀਵਰ ਨੂੰ ਸਹੀ ਤਰ੍ਹਾਂ ਕੰਮ ਕਰਨ ਅਤੇ ਲੀਵਰ ਦੇ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਲਈ ਫੈਟੀ ਲਿਵਰ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਦੋ ਕੱਪ ਗਰੀਨ ਟੀ ਦੇ ਜ਼ਰੂਰ ਪੀਓ।

also read:- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਅਪ੍ਰੈਲ, 2024)

ਨਿੰਬੂ ਅਤੇ ਸੰਤਰਾ
ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਆਪਣੇ ਖਾਣੇ ਵਿੱਚ ਵਿਟਾਮਿਨ-ਸੀ ਵਾਲੀਆਂ ਚੀਜ਼ਾਂ ਜ਼ਿਆਦਾ ਸ਼ਾਮਲ ਕਰੋ। ਇਹ ਲਿਵਰ ਦੀ ਫੈਟ ਨੂੰ ਬਹੁਤ ਜਲਦ ਘੱਟ ਕਰਦੇ ਹਨ। ਇਸ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਰੋਜ਼ਾਨਾ ਨਿੰਬੂ ਅਤੇ ਸੰਤਰੇ ਦਾ ਜੂਸ ਪੀਓ

ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਫੈਟੀ ਲੀਵਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਲੀਵਰ ਵਿਚ ਜੰਮੇ ਹੋਏ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਇਕ ਗਿਲਾਸ ਕੋਸੇ ਪਾਣੀ ਵਿੱਚ ਦੋ ਚਮਚੇ ਸੇਬ ਦਾ ਸਿਰਕਾ ਮਿਲਾ ਕੇ ਪੀਓ।

ਲੱਸੀ
ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇੱਕ ਗਿਲਾਸ ਲੱਸੀ ਦਾ ਜ਼ਰੂਰ ਪੀਓ। ਲੱਸੀ ਵਿੱਚ ਹਿੰਗ, ਲੂਣ, ਜੀਰਾ ਅਤੇ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਫੈਟੀ ਲੀਵਰ ਦੀ ਸਮੱਸਿਆ ਤੋਂ ਨਿਜ਼ਾਤ ਮਿਲ ਜਾਂਦੀ ਹੈ।Fatty liver problem

ਕੱਚਾ ਟਮਾਟਰ ਖਾਓ
ਫੈਟੀ ਲੀਵਰ ਦੀ ਸਮੱਸਿਆ ਤੋਂ ਪੀੜਤ ਲੋਕਾਂ ਲਈ ਟਮਾਟਰ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਕੱਚੇ ਟਮਾਟਰ ਦਾ ਸੇਵਨ ਜ਼ਰੂਰ ਕਰੋ।

Share post:

Subscribe

spot_imgspot_img

Popular

More like this
Related

ਪੈਂਟਾਵੈਲੈਂਟ ਟੀਕਾਕਰਨ ਮੁਹਿੰਮ  31 ਦਸੰਬਰ ਤੱਕ : ਡਾ. ਰਾਜਵਿੰਦਰ ਕੌਰ

ਫ਼ਿਰੋਜ਼ਪੁਰ,26 ਦਸੰਬਰ (          ) ਸਿਵਲ...