ਫਾਜ਼ਿਲਕਾ ਪੁਲਿਸ ਵੱਲੋਂ ਇਲਾਕੇ ਦੇ ਜਿਮੀਦਾਰਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਾਂ ਦਾ ਤੇਲ ਅਤੇ ਕੀਮਤੀ ਸਮਾਨ ਚੋਰੀ ਵਾਲੇ ਗਿਰੋਹ ਦਾ ਪਰਦਾਫਾਸ਼

ਫਾਜ਼ਿਲਕਾ 31 ਦਸੰਬਰ 2023

          ਜਿਲ੍ਹਾ ਫਾਜਿਲਕਾ ਦੇ ਏਰੀਆ ਵਿੱਚ ਲਗਾਤਾਰ ਜਿਮੀਦਾਰਾਂ ਦੇ ਖੇਤਾਂ ਵਿੱਚ ਲੱਗੇ ਟਰਾਸਫਾਰਮਾਂ ਵਿੱਚੋ ਲਗਾਤਾਰ ਤੇਲ ਚੋਰੀ ਹੋਣ ਦੀ ਇਤਲਾਹ ਮਿਲ ਰਹੀ ਸੀ। ਜਿਸ ਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਸ਼੍ਰੀ ਮਨਜੀਤ ਸਿੰਘ ਢੇਸੀ ਪੀ.ਪੀ. ਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੋਰਾਂ ਨੂੰ ਨੱਥ ਪਾਉਣ ਲਈ ਸੀ.ਆਈ.ਏ. ਫਾਜ਼ਿਲਕਾ ਦੀ ਟੀਮ ਨੂੰ ਸਖਤ ਨਿਰਦੇਸ਼ ਦਿੱਤੇ ਗਏ। ਸੀਨੀਅਰ ਕਪਤਾਨ ਪੁਲੀਸ ਫਾਜਿਲਕਾ ਦੀ ਵਿੱਢੀ ਗਈ ਮੁਹਿੰਮ ਤਹਿਤ ਇੰਸਪੈਕਟਰ ਅਮਰਿੰਦਰ ਸਿੰਘ ਗਿੱਲ ਇੰਚਾਰਜ ਸੀ.ਆਈ.ਏ.  ਫਾਜਿਲਕਾ ਦੀ ਟੀਮ ਵੱਲੋਂ ਵੱਡੀ ਕਾਰਵਾਈ ਅਮਲ ਵਿੱਚ ਲਿਆਉਦਿਆ ਰਾਤ ਸਮੇਂ ਜਿਮੀਦਾਰਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਾਂ ਦਾ ਤੇਲ ਅਤੇ ਕੀਮਤੀ ਸਮਾਨ ਚੋਰੀ ਵਾਲੇ ਗਿਰੋਹ ਦੇ ਖਿਲਾਫ ਮੁਖਬਰੀ ਮਿਲਣ ਤੇ ਮੁਕੱਦਮਾ ਨੰਬਰ 255 ਮਿਤੀ 29.12.2023 ਅ/ਧ 379,411 ਭ/ਦ ਥਾਣਾ ਸਦਰ ਫਾਜਿਲਕਾ ਦਰਜ ਰਜਿਸਟਰ ਕਰਵਾਇਆ ਅਤੇ 06 ਦੋਸ਼ੀਆਨ ਕ੍ਰਿਸ਼ਨ ਸਿੰਘ ਪੁੱਤਰ ਅਮੀਰ ਸਿੰਘ, ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਕ੍ਰਿਸ਼ਨ ਸਿੰਘ, ਰਕੇਸ਼ ਸਿੰਘ ਪੁੱਤਰ ਮੱਖਣ ਸਿੰਘ ਵਾਸੀਆਨ ਪਿੰਡ ਅਮਰਪੁਰਾ ਥਾਣਾ ਸਦਰ ਫਾਜਿਲਕਾ, ਰਿੰਕੂ ਸਿੰਘ ਪੁੱਤਰ ਰਾਜ ਸਿੰਘ ਵਾਸੀ ਝੋਕ ਡਿਪੂਲਾਣਾ ਥਾਣਾ ਸਦਰ ਫਾਜਿਲਕਾ, ਸੋਨੂੰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਅਟਾਰੀ ਤਹਿ ਵਾ ਜ਼ਿਲ੍ਹਾ ਫਿਰੋਜ਼ਪੁਰ ਹਾਲ ਨੇੜੇ ਗੁਰੂਦੁਆਰਾ ਰੇਲਵੇ ਬਸਤੀ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ, ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਰਣਜੀਤ ਸਿੰਘ ਵਾਸੀ ਬੈਂਕ ਕਾਲੋਨੀ ਫਾਜਿਲਕਾ ਨੂੰ ਗ੍ਰਿਫਤਾਰ ਕਰਕੇ ਤਫਤੀਸ਼ ਦੋਰਾਨ ਦੋਸ਼ੀਆਨ ਕੋਲੋਂ 5 ਕੈਨੀਆ ਪਲਾਸਟਿਕ ਕੁੱਲ 240 ਲੀਟਰ ਟ੍ਰਾਂਸਫਾਰਮ ਵਾਲਾ ਤੇਲ ਸਮੇਤ ਕਾਰ ਮਾਰਕਾ ਮਰੂਤੀ ਸਜੂਕੀ SX 4 ਨੰਬਰੀ DL 1 CL 4545 ਬ੍ਰਾਮਦ ਕੀਤੀ। ਦੋਰਾਨੇ ਪੁੱਛ ਗਿੱਛ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਕਤਾਨ ਚੋਰਾਂ ਵੱਲੋ ਜਿਲ੍ਹਾ ਫਾਜਿਲਕਾ ਦੇ ਪਿੰਡਾ ਵਿੱਚੋ ਕਾਫੀ ਮਾਤਰਾ ਵਿੱਚ ਤੇਲ ਚੋਰੀ ਕੀਤਾ ਗਿਆ ਹੈ।

ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤੇ ਦੋਸੀ ਕ੍ਰਿਸ਼ਨ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਪਿੰਡ ਅਮਰਪੁਰਾ ਥਾਣਾ ਸਦਰ ਫਾਜਿਲਕਾ ਖਿਲਾਫ ਮੁਕੱਦਮਾ ਨੰਬਰ 75 ਮਿਤੀ 01.05.2011 ਅ/ਧ 457,380 ਭ.ਦ ਥਾਣਾ ਸਦਰ ਫਾਜਿਲਕਾ,, ਮੁਕੱਦਮਾ ਨੰਬਰ 77 ਮਿਤੀ 03.05.2011 ਅ/ਧ 379 ਭ.ਦ ਥਾਣਾ ਸਦਰ ਫਾਜਿਲਕਾ, ਮੁਕੱਦਮਾ ਨੰਬਰ 97 ਮਿਤੀ 05.06.2012 ਅੇਧ 379 ਭ.ਦ ਥਾਣਾ ਸਦਰ ਜਲਾਲਾਬਾਦ, ਮੁਕੱਦਮਾ ਨੰਬਰ 91 ਮਿਤੀ 13.06.2012 ਅ/ਧ 379 ਭ.ਦ ਥਾਣਾ ਸਦਰ ਫਾਜਿਲਕਾ, ਮੁਕੱਦਮਾ ਨੰਬਰ 98 ਮਿਤੀ 21.06.2012 ਅ.ਧ 379 ਭ.ਦ ਥਾਣਾ ਸਦਰ ਫਾਜਿਲਕਾ, ਮੁਕੱਦਮਾ ਨੰਬਰ 153 ਮਿਤੀ 05.06.2013 ਅ/ਧ 52 ਏ P. ACT ਥਾਣਾ ਸਿਟੀ ਫਿਰੋਜ਼ਪੁਰ, ਮੁਕੱਦਮਾ ਨੰਬਰ 15 ਮਿਤੀ 12.07.2017 ਅ.ਧ 307 ਭ.ਦ ਥਾਣਾ ਸਿਟੀ ਫਾਜਿਲਕਾ ਵਿਖੇ ਮੁਕੱਦਮੇ ਦਰਜ ਹਨ। ਸੋਨੂੰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਅਟਾਰੀ ਤਹਿ ਵਾ ਜਿਲਾ ਫਿਰੋਜਪੁਰ ਹਾਲ ਨੇੜੇ ਗੁਰੂਦੁਆਰਾ ਰੇਲਵੇ ਬਸਤੀ ਗੁਰੂਹਰਸਹਾਏ ਜਿਲ੍ਹਾ ਫਿਰੋਜ਼ਪੁਰ ਖਿਲਾਫ ਮੁਕੱਦਮਾ ਨੰਬਰ 205 ਮਿਤੀ 14.10.2023 ਅੇਧ 379,411 ਭ.ਦ ਥਾਣਾ ਗੁਰੂਹਰਸਾਏ ਅਤੇ ਮੁਕੱਦਮਾ ਨੰਬਰ 226 ਮਿਤੀ 05.11.2023 ਅੇਧ 379,411 ਭ.ਦ ਥਾਣਾ ਗੁਰੂਹਰਸਾਏ ਵਿਖੇ ਮੁਕੱਦਮੇ ਦਰਜ ਹਨ।

ਇਸੇ ਤਰ੍ਹਾ ਜ਼ਿਲ੍ਹਾ ਫਾਜਿਲਕਾ ਦੇ ਏਰੀਆ ਦੇ ਸ਼ੈਲਰਾਂ ਵਿੱਚੋਂ ਲਗਾਤਾਰ ਝੋਨਾ ਅਤੇ ਚੋਲ ਦੀਆਂ ਵਾਰਦਾਤਾਂ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਤੇ ਸੈਲਰ ਮਾਲਕਾਂ ਵੱਲੋ ਕਾਫੀ ਭਾਰੀ ਰੋਸ ਪਾਇਆ ਗਿਆ ਸੀ।ਜਿਸ ਤੇ ਨਾ ਮਲੂਮ ਵਿਅਕਤੀਆ ਦੇ ਖਿਲਾਫ ਮਕੱਦਮੇ ਦਰਜ ਰਜਿਸਟਰ ਕੀਤੇ ਗਏ ਸੀ।ਜਿਸ ਤੇ ਸੀ।ਆਈ ਏ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਗਿੱਲ ਅਤੇ ਥਾਣਾ ਸਦਰ ਫਾਜਿਲਕਾ ਦੇ ਸਯਥ ਮਿਲਖ ਰਾਜ ਦੀ ਟੀਮ ਵੱਲੋ ਕਾਰਵਾਈ ਕਰਦੇ ਹੋਏ ਬਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਕਸ਼ਮੀਰ ਸਿੰਘ, ਸੋਨੂੰ ਸਿੰਘ ਪੁੱਤਰ ਕਸ਼ਮੀਰ ਸਿੰਘ,  ਮਨੀਸ਼ ਸਿੰਘ ਪੁੱਤਰ ਬਲਵਿੰਦਰ ਸਿੰਘ, ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਜੋਗਿੰਦਰ ਸਿੰਘ ਵਾਸੀਆਨ ਪਿੰਡ ਨਵਾ ਸਲੇਮਸ਼ਾਹ ਅਤੇ ਸ਼ਰਨਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਘੱਟਿਆਂਵਾਲੀ ਬੋਦਲਾ ਨੂੰ ਮੁੱਕਦਮਾ ਨੰਬਰ 243 ਮਿਤੀ 17.12.2023 ਅ.ਧ 457,380 ਭ.ਦ ਥਾਣਾ ਸਦਰ ਫਾਜਿਲਕਾ ਵਿਚ ਗ੍ਰਿਫਤਾਰ ਕਰਕੇ ਉਹਨਾ ਪਾਸੋ 22 ਗੱਟੇ ਬਾਸਮਤੀ ਚੋਲਾਂ ਦੇ ਬ੍ਰਾਮਦ ਕੀਤੇ ਗਏ ਹਨ।ਜਿਹਨਾ ਪਾਸੋ ਹੋਰ ਵੀ ਬ੍ਰਾਮਦਗੀ ਹੋਣ ਦਾ ਖਦਸ਼ਾ ਹੈ। ਦੌਰਾਨੇ ਪੁੱਛ ਗਿੱਛ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਕਤਾਨ ਚੋਰਾਂ ਵੱਲੋ ਫਾਜਿਲਕਾ ਏਰੀਆ ਵਿੱਚ ਪੈਂਦੇ ਸ਼ੈਲਰਾਂ ਵਿੱਚੋਂ ਕਾਫੀ ਮਾਤਰਾ ਵਿੱਚ ਚੋਲੇਝੋਨਾ ਚੋਰੀ ਕੀਤਾ ਗਿਆ ਹੈ ਅਤੇ ਦੋਰਾਨੇ ਤਫਤੀਸ਼ ਹੋਰ ਵੀ ਬ੍ਰਾਮਦਗੀ ਹੋਣ ਦਾ ਖਦਸ਼ਾ ਹੈ।

ਦੋਸ਼ੀਆਨ ਸੋਨੂੰ ਸਿੰਘ ਪੁੱਤਰ ਕਸ਼ਮੀਰ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਨਵਾਂ ਸਲੇਮਸ਼ਾਹ ਖਿਲਾਫ ਮੁਕੱਦਮਾ ਨੰਬਰ 90 ਮਿਤੀ 03.04.2021 ਅ.ਧ 457,380,411 ਭ.ਦ ਥਾਣਾ ਸਦਰ ਫਾਜਿਲਕਾ ਵਿਖੇ ਪਹਿਲਾ ਵੀ ਦਰਜ ਹਨ। ਦੋਸ਼ੀਆਨ ਮਨੀਸ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਵੱਡਾ ਮੁੰਬੇ ਕੇ ਹਾਲ ਨਵਾਂ ਸਲੇਮਸ਼ਾਹ ਖਿਲਾਫ ਮੁਕੱਦਮਾ ਨੰਬਰ 87 ਮਿਤੀ 03.06.2018 ਅ.ਧ 399,402 ਭ.ਦ,  25/54/59  ਅਸਲਾ ਐਕਟ ਥਾਣਾ ਸਦਰ ਫਾਜਿਲਕਾ, ਮੁਕੱਦਮਾ ਨੰਬਰ 194 ਮਿਤੀ 04.11.2023 ਅ.ਧ 379,411 ਭ.ਦ ਥਾਣਾ ਸਿਟੀ ਫਾਜਿਲਕਾ, ਦੋਸ਼ੀਆਨ ਪਰਮਜੀਤ ਸਿੰਘ ਉਰਫ ਪੰਮਾ ਉਰਫ ਮੋਮੀ ਪੁੱਤਰ ਜੋਗਿੰਦਰ ਸਿੰਘ ਵਾਸੀ ਨਵਾਂ ਸਲੇਮਸ਼ਾਹ ਖਿਲਾਫ ਮੁਕੱਦਮਾ ਨੰਬਰ 40 ਮਿਤੀ 08.03.2019 ਅ.ਧ 363,366,376 ਭ.ਦ ਥਾਣਾ ਸਦਰ ਫਾਜਿਲਕਾ, ਦੋਸ਼ੀਆਨ ਸ਼ਰਨਜੀਤ ਸਿੰਘ ਉਰਫ ਸਵਰਨ ਸਿੰਘ ਪੁੱਤਰ ਗੁਰਮੀਤ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਘੱਟਿਆ ਵਾਲੀ ਬੋਦਲਾ ਖਿਲਾਫ ਮੁਕੱਦਮਾ ਨੰਬਰ 106 ਮਿਤੀ 25.10.2018 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਖੂਈਆ ਸਰਵਰ ਅਤੇ ਸਾਲ 2018 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਸੂਤਰਗੜ੍ਹ (ਬੀਕਾਨੇਰ), ਦੋਸ਼ੀਆਨ ਬਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਕਸ਼ਮੀਰ ਸਿੰਘ ਵਾਸੀ ਨਵਾਂ ਸਲੇਮਸ਼ਾਹ ਖਿਲਾਫ ਮੁਕੱਦਮਾ ਨੰਬਰ 21 ਮਿਤੀ 22.01.2018 ਅੇਧ 379,411 ਭ.ਦ ਥਾਣਾ ਸਦਰ ਫਾਜਿਲਕਾ ਅਤੇ ਮੁਕੱਦਮਾ ਨੰਬਰ 90 ਮਿਤੀ 03.04.2021 ਅ/ਧ 457,380 ਭ.ਦ ਥਾਣਾ ਸਦਰ ਫਾਜਿਲਕਾ ਵਿਖੇ ਦਰਜ ਰਜਿਸਟਰ ਹਨ।

[wpadcenter_ad id='4448' align='none']