ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰਾਂ ਤੋਂ 2 ਕਿੱਲੋ 500 ਗ੍ਰਾਮ ਅਫੀਮ ਕੀਤੀ ਬ੍ਰਾਮਦ

ਫਾਜ਼ਿਲਕਾ 12 ਦਸੰਬਰ 2023-

      ਡੀ.ਜੀ.ਪੀ .ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਜੀਤ ਸਿੰਘ ਢੇਸੀ ਪੀ।ਪੀ।ਐਸ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਾਜਿਲਕਾ ਅਤੇ ਉਪ ਕਪਤਾਨ ਪੁਲਿਸ ਸ.ਡ. ਅਬੋਹਰ ਦੀ ਯੋਗ ਅਗਵਾਈ ਹੇਠ ਮਨਜੀਤ ਸਿੰਘ ਇੰਚਾਰਜ ਸੀ.ਆਈ.ਏ ਅਬੋਹਰ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੌਰਾਨ ਦੇਖਿਆ ਕਿ ਸ਼ੱਕੀ ਪੁਰਸ਼ਾਂ ਦੇ ਬਾਈਪਾਸ ਆਲਮਗੜ੍ਹ ਚੌਂਕ ਤੋਂ ਹੁੰਦੇ ਹੋਏ ਬਾਈਪਾਸ ਚੌਂਕ ਕੰਧ ਵਾਲਾ ਰੋਡ, ਕਿੱਕਰ ਖੇੜਾ ਆਦਿ ਨੂੰ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਬਾਈਪਾਸ ਕੰਧਵਾਲਾ ਚੌਂਕ ਤੋਂ ਲਿੰਕ ਰੋਡ ਕਿੱਕਰ ਖੇੜਾ ਵੱਲ ਨੂੰ ਮੁੜੀ ਤਾਂ ਚੌਂਕ ਦੇ ਖੱਬੇ ਹੱਥ ਦੋ ਮੋਨੇ ਨੌਜਵਾਨ ਇੱਕ ਬੈਗ ਨੂੰ ਖੋਲ੍ਹ ਕੇ ਬੈਗ ਦੀ ਫਰੋਲਾ ਫਰੋਲੀ ਕਰ ਰਹੇ ਸਨ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਖੜੇ ਹੋ ਗਏ।
 ਜਿਹਨਾਂ ਨੂੰ ਪੁਲਿਸ ਪਾਰਟੀ ਵਲੋਂ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇੱਕ ਨੇ ਆਪਣਾ ਨਾਮ ਪ੍ਰਕਾਸ਼ ਪਰਜਾਪਤ ਪੁੱਤਰ ਮਦਨ ਲਾਲ ਅਤੇ ਦੂਸਰੇ ਨੇ ਆਪਣਾ ਨਾਮ ਰਮੇਸ਼ ਕੁਮਾਰ ਪੁੱਤਰ ਪ੍ਰਹਿਲਾਦ ਕੁਮਾਰ ਵਾਸੀਆਨ ਪਿੰਡ ਤਰਨੌਦ ਥਾਣਾ ਚਵਾਸਰਾ, ਜਿਲ੍ਹਾ ਮਦੱਸਰ (ਮੱਧ ਪ੍ਰਦੇਸ਼) ਦੱਸਿਆ। ਇਹਨਾਂ ਵਿਅਕਤੀਆਂ ਦੇ ਕਬਜ਼ੇ ਵਿਚਲੇ ਬੈਗ ਦੀ ਤਲਾਸ਼ੀ ਕਰਨ ਤੇ ਇਸ ਵਿੱਚੋਂ ਇਕ ਮੋਮੀ ਲਿਫਾਫਾ ਜਿਸ ਵਿੱਚ ਅਫੀਮ ਪਾਈ ਹੋਈ ਸੀ, ਬਰਾਮਦ ਕੀਤੀ ਗਈ। ਜਿਸਦਾ ਵਜਨ ਕਰਨ ਤੋਂ ਇਹ 2 ਕਿੱਲੋ 500 ਗਰਾਮ ਹੋਈ। ਜਿਸਤੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 131 ਮਿਤੀ 12.12.2023 ਜੁਰਮ 18,29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ-2 ਅਬੋਹਰ ਦਰਜ ਰਜਿਸਟਰ ਕੀਤਾ ਗਿਆ ਹੈ।
[wpadcenter_ad id='4448' align='none']