Monday, January 6, 2025

ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਵੱਕਾਰੀ ‘‘ ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022 ਨਾਲ ਨਵਾਜ਼ਿਆ

Date:

  • – ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ  ਬਣਾਉਣ ਦੇ ਮੱਦੇਨਜ਼ਰ ਸੂਬੇ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ
  •  ਡੀਜੀਪੀ ਪੰਜਾਬ ਗੌਰਵ ਯਾਦਵ ਨੇ ਏਡੀਜੀਪੀ ਟਰੈਫਿਕ ਅਤੇ ਪੂਰੀ ਟੀਮ ਨੂੰ ਇਸ ਵੱਡੀ ਸਫਲਤਾ ਲਈ ਦਿੱਤੀ ਵਧਾਈ
  •   ਪੰਜਾਬ ਪੁਲਿਸ ਨੇ ਸੜਕਾਂ ’ਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸੁਹਿਰਦਤਾ ਨਾਲ ਯਤਨ ਕੀਤੇ : ਏਡੀਜੀਪੀ ਟਰੈਫਿਕ ਏ.ਐਸ. ਰਾਏ
  • ਚੰਡੀਗੜ੍ਹ, 19 ਜੁਲਾਈ:

FICCI NATIONAL ROAD SAFETY AWARDS ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਤੇ ਬਿਹਤਰ ਬਣਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵਿੱਢੀ ਮੁਹਿੰਮ ਨੇ, ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਰੋਡ ਸੇਫਟੀ ਇੰਟਰਵੈਂਸ਼ਨਜ਼ ਦੀ ਸ਼੍ਰੇਣੀ ਵਿੱਚ ਵੱਕਾਰੀ ‘‘ ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022’’  ਨਾਲ ਸਨਮਾਨਿਤ ਕਰ ਕੇ  ਸੂਬੇ ਲਈ ਨਾਮੜਾ ਖੱਟਿਆ ਹੈ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਏ.ਡੀ.ਜੀ.ਪੀ.  ਟਰੈਫਿਕ ਅਮਰਦੀਪ ਸਿੰਘ ਰਾਏ ਅਤੇ ਟਰੈਫਿਕ ਵਿੰਗ ਦੀ ਸਮੁੱਚੀ ਟੀਮ ਨੂੰ ਉਨ੍ਹਾਂ ਦੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਲਈ ਵਧਾਈ ਦਿੱਤੀ, ਜਿਨ੍ਹਾਂ ਨੇ ਟਰੈਫਿਕ ਵਿੰਗ ਦੇ ਮਿਸ਼ਨ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਇਹ ਸਨਮਾਨ  ਮੰਗਲਵਾਰ ਨੂੰ ਫਿਕੀ ਆਡੀਟੋਰੀਅਮ,ਫੈਡਰੇਸ਼ਨ ਹਾਊਸ, ਨਵੀਂ ਦਿੱਲੀ ਵਿਖੇ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿਕੀ) ਵੱਲੋਂ ‘ ਰੋਲ ਆਫ਼ ਕਾਰਪੋਰੇਟਜ਼  ਇਨ ਰੋਡ ਸੇਫਟੀ ਅਤੇ ਫਿਕੀ ਰੋਡ ਸੇਫਟੀ ਐਵਾਰਡਜ਼ 2023 ਕਾਨਫਰੰਸ ਦੌਰਾਨ ਡਾ: ਨਵਦੀਪ ਅਸੀਜਾ , ਟਰੈਫਿਕ ਸਲਾਹਕਾਰ ਪੰਜਾਬ ਅਤੇ ਡਾਇਰੈਕਟਰ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ (ਪੀ.ਆਰ.ਐੱਸ.ਟੀ.ਆਰ.ਸੀ.) ਅਤੇ ਪੀ.ਆਰ.ਐੱਸ.ਟੀ.ਆਰ.ਸੀ. ਦੇ ਵਿਗਿਆਨੀ ਸਿਮਰਨਜੀਤ ਸਿੰਘ ਨੇ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਦੀ ਤਰਫੋਂ  ਸਾਂਝੇ ਤੌਰ ਤੇ ਹਾਸਲ ਕੀਤਾ ।

ਏ.ਡੀ.ਜੀ.ਪੀ. ਏ.ਐਸ. ਰਾਏ ਨੇ ਕਿਹਾ ਕਿ ਇਹ ਐਵਾਰਡ ਟਰੈਫਿਕ ਵਿੰਗ ਦੇ ਹਰ ਉਸ ਵਿਅਕਤੀ ਨੂੰ ਸਮਰਪਿਤ ਹੈ, ਜੋ ਪੰਜਾਬ ਦੀਆਂ ਸੜਕਾਂ ’ਤੇ ਸੂਬੇ ਦੇ ਲੋਕਾਂ ਦੀ ਸੁਰੱਖਿਆ  ਨੂੰ ਯਕੀਨੀ ਬਣਾਉਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੱਕਾਰੀ ਸਨਮਾਨ ਸੜਕ ਸੁਰੱਖਿਆ ਪਹਿਲਕਦਮੀਆਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਅਤੇ ਨਾਗਰਿਕਾਂ ਲਈ ਸੁਰੱਖਿਅਤ ਸੜਕਾਂ ਬਣਾਉਣ ਸਬੰਧੀ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦਿੰਦਾ ਹੈ। FICCI NATIONAL ROAD SAFETY AWARDS

ਉਨ੍ਹਾਂ ਕਿਹਾ ਕਿ ਟਰੈਫਿਕ ਵਿੰਗ ਪੰਜਾਬ ਨੇ ਟਰੈਫਿਕ ਦੇ ਪ੍ਰਬੰਧਨ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰਨ ਸਮਰਪਣ ਅਤੇ ਮੁਹਾਰਤ ਦਿਖਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ 2022 ਵਿੱਚ ਸੜਕਾਂ ’ਤੇ ਜਾਨਾਂ ਬਚਾਉਣ ਲਈ ਸਭ ਤੋਂ ਅੱਗੇ ਹੋ ਕੇ ਸੁਹਿਰਦਤਾ ਤੇ ਸਮਰਪਣ ਨਾਲ ਕੰਮ ਕੀਤਾ ਹੈ।  

ਜਿਕਰਯੋਗ ਹੈ ਕਿ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ (ਪੀਆਰਐਸਟੀਆਰਸੀ)  ਨੇ ਡਾਟਾ-ਡ੍ਰਿਵਨ ਡਿਸੀਜਨ ਮੇਕਿੰਗ, ਸੂਚਿਤ ਚੋਣਾਂ ਖਾਤਿਰ ਅਤੇ ਸੜਕ ਸੁਰੱਖਿਆ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਆਪਕ ਡੇਟਾ ਦੀ ਵਰਤੋਂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। FICCI NATIONAL ROAD SAFETY AWARDS

————

Share post:

Subscribe

spot_imgspot_img

Popular

More like this
Related

ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੇਲਪੁਰ ਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਦੇਵੀਗੜ੍ਹ/ ਸਨੌਰ/ਪਟਿਆਲਾ, 5 ਜਨਵਰੀ:ਪੰਜਾਬ ਦੇ ਸਾਬਕਾ ਮੰਤਰੀ ਅਜਾਇਬ ਸਿੰਘ...

ਓ.ਬੀ.ਸੀ, ਈ.ਬੀ.ਸੀ ਅਤੇ ਡੀ.ਐਨ.ਟੀ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਕਰ ਸਕਦੇ ਹਨ ਅਪਲਾਈ: ਡਾ. ਬਲਜੀਤ ਕੌਰ

ਚੰਡੀਗੜ੍ਹ, 5 ਜਨਵਰੀ ਸੂਬੇ ਦੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.), ਆਰਥਿਕ...