Ficus Tree
ਪਿੱਪਲ ਦੇ ਰੁੱਖ ਨੂੰ ਪਵਿੱਤਰ ਮੰਨਿਆ ਗਿਆ ਹੈ। ਹਿੰਦੂ ਧਾਰਮਿਕ ਵਿਸ਼ਵਾਸ ਅਨੁਸਾਰ ਪਿੱਪਲ ਦੇ ਰੁੱਖ ਵਿਚ ਪਿੱਤਰਾਂ ਦਾ ਵਾਸ ਹੁੰਦਾ ਹੈ। ਇਹੀ ਨਹੀਂ, ਪਿੱਪਲ ਦੀ ਜੜ੍ਹ ਵਿਚ ਭਗਵਾਨ ਵਿਸ਼ਨੂੰ, ਤਣੇ ਵਿਚ ਕੇਸ਼ਵ, ਸ਼ਾਖਾਵਾਂ ਵਿਚ ਨਰਾਇਣ, ਪੱਤਿਆਂ ਵਿਚ ਭਗਵਾਨ ਸ਼੍ਰੀ ਹਰਿ ਅਤੇ ਫਲ ਵਿਚ ਸਾਰੇ ਦੇਵਤੇ ਵਾਸ ਕਰਦੇ ਹਨ। ਇਸ ਕਾਰਨ ਪਿੱਪਲ ਦੇ ਰੁੱਖ ਦੀ ਪੂਜਾ ਕੀਤੀ ਜਾਂਦੀ ਹੈ।
ਪਿੱਪਲ ਦੇ ਰੁੱਖ ਦੀ ਅਜਿਹੀ ਧਾਰਮਿਕ ਮਾਨਤਾ ਦਾ ਇਕ ਅਹਿਮ ਕਾਰਨ ਹੈ ਕਿ ਇਹ ਸਾਡੇ ਲਈ ਬਹੁਤ ਉਪਯੋਗੀ ਹੈ। ਹਿੰਦੂ ਧਰਮ ਇਕ ਲੋਕ ਧਰਮ ਹੈ ਤੇ ਇਸ ਵਿਚ ਉਹੀ ਚੀਜ਼ਾਂ ਪੂਜਨੀਕ ਹਨ, ਜੋ ਇਨਸਾਨ ਲਈ ਬਹੁਤ ਉਪਯੋਗੀ ਹਨ। ਇਸ ਲਈ ਅੱਜ ਅਸੀਂ ਪਿੱਪਲ ਦੇ ਰੁੱਖ ਦੀ ਉਪਯੋਗਤਾ ਬਾਰੇ ਗੱਲ ਕਰਨ ਜਾ ਰਹੇ ਹਾਂ। ਪਿੱਪਲ ਦੇ ਰੁੱਖ ਦੀ ਖਾਸ ਗੱਲ ਹੈ ਕਿ ਇਸ ਦੀ ਜੜ੍ਹ ਤੋਂ ਲੈ ਕੇ ਪੱਤਿਆਂ ਤੱਕ ਹਰ ਭਾਗ ਫਾਇਦੇਮੰਦ ਹੈ। ਆਯੂਰਵੈਦਿਕ ਇਲਾਜ ਪ੍ਰਣਾਲੀ ਵਿਚ ਪਿੱਪਲ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ। ਇਸ ਨੂੰ ਔਸ਼ਧਿਕ ਗੁਣਾਂ ਨਾਲ ਭਰਪੂਰ ਰੁੱਖ ਮੰਨਿਆ ਜਾਂਦਾ ਹੈ।
also read :-ਕਈ ਬਿਮਾਰੀਆਂ ਦਾ ਰਾਮਬਾਣ ਇਲਾਜ਼ ਹੈ ਇਹ ਫ਼ਲ ਜਾਣੋ ਕੀ ਹੈ ਇਸਦੀ ਖ਼ਾਸੀਅਤ
ਪਿੱਪਲ ਦੇ ਰੁੱਖ ਦੇ ਪੱਤਿਆਂ ਨੂੰ ਸਾਦੇ ਪਾਣੀ ਨਾਲ ਧੋ ਕੇ ਇਹਨਾਂ ਨੂੰ ਪੀਸ ਲਵੋ ਤੇ ਰਸ ਕੱਢ ਲਵੋ। ਇਹ ਰਸ ਦਿਲ ਦੇ ਰੋਗਾਂ ਤੋਂ ਬਚਾਉਂਂਦਾ ਹੈ। ਇਹ ਰਸ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ। ਇਸ ਰਸ ਦੇ ਨਿਯਮਿਤ ਸੇਵਨ ਸਦਕਾ ਸ਼ੂਗਰ ਰੋਗ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਦੇ ਦੰਦਾਂ ਵਿਚ ਦਰਦ ਰਹਿੰਦਾ ਹੈ, ਉਹਨਾਂ ਲਈ ਇਹ ਰਸ ਬਹੁਤ ਗੁਣਾਕਾਰੀ ਹੈ।
ਸੱਕ ਯਾਨੀ ਛਾਲ (Bark) ਦੀ ਵਰਤੋਂ ਕਰੀਮ ਤਿਆਰ ਕਰਨ ਲਈ ਹੁੰਦੀ ਹੈ। ਇਹ ਕਰੀਮ ਸਕਿਨ ਸਮੱਸਿਆ ਤੋਂ ਰਾਹਤ ਦੁਆਉਂਦੀ ਹੈ। ਫਟੀਆਂ ਹੋਈਆਂ ਅੱਡੀਆਂ ਨੂੰ ਠੀਕ ਕਰਨ ਵਿਚ ਇਹ ਬਹੁਤ ਕਾਰਗਰ ਹੁੰਦੀ ਹੈ। ਪਿੱਪਲ ਦੇ ਸੱਕ ਦਾ ਕਾਹੜਾ ਵੀ ਤਿਆਰ ਕੀਤਾ ਜਾਂਦਾ ਹੈ। ਇਹ ਕਾਹੜਾ ਫੇਫੜਿਆਂ ਦੀ ਸੋਜ ਨੂੰ ਘਟਾਉਂਦਾ ਹੈ।