ਸੁਨੰਦਾ ਸ਼ਰਮਾ ਨੇ ਕੁਮੈਂਟ ਕਰ Fan’ ਨੂੰ ਕਿਹਾ Thanku ,ਜਾਣੋ ਕਾਰਨ !

ਸੁਨੰਦਾ ਸ਼ਰਮਾ ਨੇ ਕੁਮੈਂਟ ਕਰ Fan’ ਨੂੰ ਕਿਹਾ Thanku ,ਜਾਣੋ ਕਾਰਨ !

Fida Sunanda on the artwork of the artist ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਇੱਕ ਚਾਕ ਆਰਟਿਸਟ ਸੁਨੰਦਾ ਸ਼ਰਮਾ ਦੀ ਤਸਵੀਰ ਬਣਾਉਂਦਾ ਨਜ਼ਰ ਆ ਰਿਹਾ ਹੈ।  ਦੱਸ ਦਈਏ ਕਿ ਸੁਨੰਦਾ ਸ਼ਰਮਾ ਗਾਇਕੀ ਤੇ ਅਦਾਕਾਰੀ ਦੇ […]

Fida Sunanda on the artwork of the artist

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਇੱਕ ਚਾਕ ਆਰਟਿਸਟ ਸੁਨੰਦਾ ਸ਼ਰਮਾ ਦੀ ਤਸਵੀਰ ਬਣਾਉਂਦਾ ਨਜ਼ਰ ਆ ਰਿਹਾ ਹੈ। 

ਦੱਸ ਦਈਏ ਕਿ ਸੁਨੰਦਾ ਸ਼ਰਮਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵੀਡੀਓ ਨੂੰ ਸੁਨੰਦਾ ਸ਼ਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਹੈ।

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਇੱਕ ਆਰਟਿਸਟ ਬਹੁਤ ਸੋਹਣੇ ਢੰਗ ਨਾਲ ਗਾਇਕਾ ਦੀ ਤਸਵੀਰ ਬਣਾ ਰਿਹਾ ਹੈ। ਗਾਇਕਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ flex_artist_sudesh ਨੂੰ ਟੈਗ ਕਰਕੇ ਸ਼ੇਅਰ ਕੀਤੀ ਗਈ ਹੈ।Fida Sunanda on the artwork of the artist

ਇਹ ਆਰਟਿਸਟ ਦੀਵਾਰ ‘ਤੇ ਰੰਗ ਬਿਰੰਗੇ ਚਾਕ ਨਾਲ ਗਾਇਕਾ ਦੀ ਖੂਬਸੂਰਤ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਅੰਤ ‘ਚ ਉਹ ਗਾਇਕਾ ਦੀ ਇੱਕ ਬਹੁਤ ਸੋਹਣੀ ਤਸਵੀਰ ਬਣਾ ਦਿੰਦਾ ਹੈ, ਜਿਸ ਨੂੰ ਵੇਖ ਗਾਇਕਾ ਖ਼ੁਦ ਹੈਰਾਨ ਰਹਿ ਗਈ।

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਜੁਲਾਈ 2024)

ਸੁਨੰਦਾ ਸ਼ਰਮਾ ਨੇ ਇਸ ਚਾਕ ਆਰਟਿਸਟ ਸੁਦੇਸ਼ ਨੂੰ ਇਸ ਤਸਵੀਰ ਬਨਾਉਣ ਲਈ ਧੰਨਵਾਦ ਕੀਤਾ ਤੇ ਉਸ ਦੀ ਪੋਸਟ ‘ਤੇ ਕੁਮੈਂਟ ਕਰਦਿਆਂ ਕਿਹਾ- ਤੁਹਾਡਾ ਬਹੁਤ ਧੰਨਵਾਦ , Wow? Thank you sooo much.. It’s beautiful ?❤️। ਇਹ ਚਾਕ ਆਰਟਿਸਟ ਸੁਦੇਸ਼ ਬਿਹਾਰ ਦਾ ਹੈ , ਜੋ ਕਿ ਆਪਣੀ ਕਲਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ।

ਇੱਕ ਯੂਜ਼ਰ ਨੇ ਲਿਖਿਆ, ”ਇੱਕ ਚੰਗਾ ਕਲਾਕਾਰ ਹੀ ਦੂਜੇ ਕਲਾਕਾਰ ਦੀ ਕਲਾ ਦੀ ਕਦਰ ਪਾ ਸਕਦਾ ਹੈ, ਜੋ ਕਿ ਸੁਨੰਦਾ ਸ਼ਰਮਾ ਨੇ ਪਾਈ ਹੈ।” ਇੱਕ ਹੋਰ ਨੇ ਲਿਖਿਆ, ”ਅਕਸਰ ਵੱਡੇ ਸੈਲਬਸ ਆਪਣੇ ਫੈਨਜ਼ ਨੂੰ ਇਨ੍ਹਾਂ ਭਾਅ ਨਹੀਂ ਦਿੰਦੇ ਪਰ ਸੁਨੰਦਾ ਸ਼ਰਮਾ ਆਪਣੇ ਫੈਨਜ਼ ਨੂੰ ਕਦੇ ਨਿਰਾਸ਼ ਨਹੀਂ ਕਰਦੀ।”Fida Sunanda on the artwork of the artist

Related Posts

Latest

ਭਗਵੰਤ ਮਾਨ ਸਰਕਾਰ ਨੇ ਦੁੱਧ ਖਰੀਦ ਦਰਾਂ ਵਧਾਈਆਂ, ਡੇਅਰੀ ਕਿਸਾਨਾਂ ਲਈ ਬਿਹਤਰ ਆਮਦਨ ਯਕੀਨੀ ਬਣਾਈ ਅਤੇ ਪੇਂਡੂ ਆਰਥਿਕਤਾ ਨੂੰ ਮਜ਼ਬੂਤ ​​ਕੀਤਾ
10000 ਰੁਪਏ ਰਿਸ਼ਵਤ ਲੈਂਦਾ ਐਸ.ਡੀ.ਓ. ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
ਪੰਜਾਬ ਸਰਕਾਰ ਨੇ ਰਿਕਾਰਡ ਮਾਲੀਏ, 1,300 ਕਰੋੜ ਰੁਪਏ ਦੇ ਸੜਕੀ ਕੰਮਾਂ ਅਤੇ ਵਿਆਪਕ ਨਾਗਰਿਕ ਸੁਧਾਰਾਂ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ₹4 ਲੱਖ ਦਾ ਜੀਵਨ-ਰੱਖਿਅਕ ਆਪ੍ਰੇਸ਼ਨ ਕੈਸ਼ਲੈੱਸ ਹੋਇਆ; ਭਗਵੰਤ ਮਾਨ ਸਰਕਾਰ ਦੇ ਸਿਹਤ ਸੰਭਾਲ ਪਸਾਰ ਤਹਿਤ ਸਭ ਤੋਂ ਵੱਡੇ ਕਲੇਮਾਂ ਵਿੱਚੋਂ ਇੱਕ
ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੀ ਵਿੱਤੀ ਸਾਲ 2025-26 ਦੀਆਂ ਪ੍ਰਾਪਤੀਆ ਅਤੇ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ