ਸਾਹਿਬਜ਼ਾਦਾ ਅਜੀਤ ਸਿੰਘ ਨਗਰ, 06 ਮਾਰਚ:
ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਨੂੰ ਦੇਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਪੈਨਸ਼ਨ ਸਕੀਮਾਂ ਦੇ ਕਰੀਬ 76,570 ਲਾਭਪਾਤਰੀਆਂ ਨੂੰ ਅਪਰੈਲ 2023 ਤੋਂ ਜਨਵਰੀ 2024 ਤਕ ਕਰੀਬ 01,12,10,17,500 ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਪਰੈਲ 2023 ਤੋਂ ਜਨਵਰੀ 2024 ਤਕ ਆਸ਼ਰਿਤ ਪੈਨਸ਼ਨ ਦੇ ਕਰੀਬ 6,115 ਲਾਭਪਾਤਰੀਆਂ ਨੂੰ ਕਰੀਬ 08,71,84,500 ਰੁਪਏ, ਕਰੀਬ 06,683 ਦਿਵਿਆਂਗ ਪੈਨਸ਼ਨਰਾਂ ਨੂੰ ਲਗਪਗ 09,69,61,500 ਰੁਪਏ, ਲਗਪਗ 16,315 ਵਿਧਵਾ ਪੈਨਸ਼ਨਰਾਂ ਨੂੰ ਕਰੀਬ 23,72,19,000 ਰੁਪਏ ਅਤੇ ਬੁਢਾਪਾ ਪੈਨਸ਼ਨ ਦੇ ਕਰੀਬ 47,157 ਲਾਭਪਾਤਰੀਆਂ ਨੂੰ ਲਗਪਗ 69,96,52,500 ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਤਰੱਕੀ ਵਾਸਤੇ ਵੱਖੋ-ਵੱਖ ਕਦਮ ਚੁੱਕੇ ਜਾ ਰਹੇ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤਕ ਪੁੱਜਦਾ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।
[wpadcenter_ad id='4448' align='none']