ਰਾਮਪੁਰਾ ਵਿਖੇ ਆਤਮਾ ਸਕੀਮ ਤਹਿਤ ਫਾਰਮ ਫੀਲਡ ਸਕੂਲ ਦੀ ਪਹਿਲੀ ਕਲਾਸ ਆਯੋਜਿਤ

ਬਠਿੰਡਾ, 6 ਜੂਨ- ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਕਰਨਜੀਤ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫਸਰ ਰਾਮਪੁਰਾ ਸ੍ਰੀ ਗੁਰਵਿੰਦਰ ਸਿੰਘ ਦੀ ਦੇਖ-ਰੇਖ ਵਿੱਚ ਪਿੰਡ ਰਾਮਪੁਰਾ ਵਿਖੇ ਆਤਮਾ ਸਕੀਮ ਤਹਿਤ ਫਾਰਮ ਫੀਲਡ ਸਕੂਲ ਦੀ ਪਹਿਲੀ ਕਲਾਸ ਕਿਸਾਨ ਗੁਰਪਿਆਰ ਸਿੰਘ ਅਤੇ ਜਸਵੰਤ ਸਿੰਘ ਦੇ ਨਰਮੇ ਵਾਲੇ ਖੇਤ ਵਿੱਚ ਲਗਾਈ ਗਈ। ਇਸ ਕਲਾਸ ਵਿੱਚ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਕਰਨਜੀਤ ਸਿੰਘ ਗਿੱਲ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਬਠਿੰਡਾ ਤੇਜਦੀਪ ਕੌਰ ਉਚੇਚੇ ਤੌਰ ਤੇ ਪਹੁੰਚੇ। 

          ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਨਾਉਣ ਦੀ ਅਹਿਮੀਅਤ ਬਾਰੇ ਦੱਸਿਆ ਤਾਂ ਜੋ ਵਾਤਾਵਰਨ ਸ਼ੁੱਧ ਰਹਿ ਸਕੇ ਅਤੇ ਧਰਤੀ ਹੇਠਲਾ ਬਹੁਮੁੱਲਾ ਪਾਣੀ ਬਚ ਸਕੇ। ਤੇਜਦੀਪ ਕੌਰ ਪੀ ਡੀ ਆਤਮਾ ਨੇ ਸਕੀਮ ਤਹਿਤ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਦੱਸਿਆ।  ਸ੍ਰੀ ਕੰਵਲਜੀਤ ਸਿੰਘ ਬੀਟੀਐਮ ਨੇ ਬਿਜਾਏ ਗਏ ਨਰਮੇ ਦੇ ਪ੍ਰਦਰਸ਼ਨੀ ਪਲਾਟ ਬਾਰੇ , ਸ੍ਰੀ ਸੁਰੇਸ਼ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਨੇ ਝੋਨੇ ਦੀ ਸਿੱਧੀ ਬਜਾਈ ਸਬੰਧੀ , ਸ੍ਰੀ ਰਮਨਦੀਪ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਨੇ ਰੂੜੀ ਦੀ ਖਾਦ ਬਾਰੇ ,  ਸ਼੍ਰੀ ਇਕੱਤਰ ਸਿੰਘ ਏਟੀਐਮ ਨੇ ਮਿੱਟੀ ਪਾਣੀ ਪਰਖ ਸਬੰਧੀ ,  ਸ਼੍ਰੀ ਸੈਫ ਏਟੀਐਮ ਨੇ ਚੂਹਿਆਂ ਦੀ ਰੋਕਥਾਮ ਸਬੰਧੀ ਅਤੇ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ,  ਸ਼੍ਰੀ ਅਰੁਣਦੀਪ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਨੇ ਸਪ੍ਰੇਅ ਟੈਕਨੋਲੋਜੀ ਸਬੰਧੀ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ। ਸ਼੍ਰੀ ਨਵਜੀਤ ਸਿੰਘ ਢਿੱਲੋ ਕੰਪਿਊਟਰ ਆਪਰੇਟਰ ਨੇ ਕਲਾਸ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦਿੱਤਾ। ਇਸ ਕਲਾਸ ਵਿੱਚ ਅਗਾਂਹਵਧੂ ਕਿਸਾਨ  ਲਖਬੀਰ ਸਿੰਘ,  ਪ੍ਰਧਾਨ ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਪੰਮਾ ਸਿੰਘ ਆਦਿ ਹਾਜ਼ਰ ਸਨ।

[wpadcenter_ad id='4448' align='none']