ਚੰਗਾ ਮੁਨਾਫ਼ਾ ਕਮਾਉਣ ਲਈ ਘੱਟ ਨਿਵੇਸ਼ ਚ ਕਰੋ ਫੁੱਲਾਂ ਦੀ ਖੇਤੀ ਹੋ ਜਾਓਗੇ ਮਾਲਾਮਾਲ , ਸਰਕਾਰ ਵੀ ਦੇ ਰਹੀ ਹੈ ਸਮਰਥਨ

flower farming

flower farming

ਚੰਗਾ ਜੀਵਨ ਗੁਜਾਰਨ ਲਈ ਪੈਸਾ ਬਹੁਤ ਜ਼ਰੂਰੀ ਹੈ। ਜੀਵਨ ਦੀਆਂ ਸੁੱਖ ਸਹੂਲਤਾਂ ਦੇ ਲਈ ਹਰ ਕੋਈ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਲੋਚਦਾ ਹੈ। ਪੈਸੇ ਦੀ ਤੰਗੀ ਕਾਰਨ ਤਾਂ ਜੀਵਨ ਦੇ ਬਹੁਤ ਸਾਰੇ ਖੁਆਬ ਅਧੂਰੇ ਰਹਿ ਜਾਂਦੇ ਹਨ। ਚੰਗੀ ਕਮਾਈ ਦੇ ਲਈ ਲੋਕ ਪੜ੍ਹ ਲਿਖ ਕੇ ਚੰਗੀ ਨੌਕਰੀ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ। ਪਰ ਤੁਸੀਂ ਖੇਤੀਬਾੜੀ ਵਿਚੋਂ ਵੀ ਚੰਗਾ ਪੈਸਾ ਕਮਾ ਸਕਦੇ ਹੋ। ਅਸੀਂ ਤੁਹਾਡੇ ਲਈ ਖੇਤੀਬਾੜੀ ਨਾਲ ਸੰਬੰਧਿਤ ਕਾਰੋਬਾਰ ਦਾ ਆਈਡੀਆ ਲੈ ਕੇ ਆਏ ਹਾਂ।

ਕੀ ਤੁਸੀਂ ਕਦੇ ਪਲਾਸ਼ ਦੇ ਫੁੱਲਾਂ ਬਾਰੇ ਸੁਣਿਆ ਹੈ। ਦਰਅਸਲ ਆਯੁਰਵੇਦ ਵਿਚ ਪਲਾਸ਼ ਦੇ ਫੁੱਲਾਂ ਦੀ ਬਹੁਤ ਮਹੱਤਤਾ ਹੈ। ਇਨ੍ਹਾਂ ਦਾ ਪਾਊਡਰ ਤੇ ਤੇਲ ਔਸ਼ਧੀ ਰੂਪ ਵਿਚ ਵਰਤਿਆਂ ਜਾਂਦਾ ਹੈ। ਪਲਾਸ਼ ਦੇ ਪੌਦੇ ਨੂੰ ਕਈ ਨਾਵਾਂ ਜਿਵੇਂ ਕਿ ਢਾਕ, ਪਾਰਸ, ਤੇਸੂ, ਕਿਸ਼ਕ ਸੁਪਕਾ ਅਤੇ ਫਲੇਮ ਆਫ਼ ਫੋਰੈਸਟ ਆਦਿ ਨਾਲ ਜਾਣਿਆ ਜਾਂਦਾ ਹੈ। ਪਲਾਸ਼ ਦੇ ਫੁੱਲਾਂ ਦੀ ਖੇਤੀ ਵਿਚੋਂ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ।

ਕੀ ਤੁਸੀਂ ਕਦੇ ਪਲਾਸ਼ ਦੇ ਫੁੱਲਾਂ ਬਾਰੇ ਸੁਣਿਆ ਹੈ। ਦਰਅਸਲ ਆਯੁਰਵੇਦ ਵਿਚ ਪਲਾਸ਼ ਦੇ ਫੁੱਲਾਂ ਦੀ ਬਹੁਤ ਮਹੱਤਤਾ ਹੈ। ਇਨ੍ਹਾਂ ਦਾ ਪਾਊਡਰ ਤੇ ਤੇਲ ਔਸ਼ਧੀ ਰੂਪ ਵਿਚ ਵਰਤਿਆਂ ਜਾਂਦਾ ਹੈ। ਪਲਾਸ਼ ਦੇ ਪੌਦੇ ਨੂੰ ਕਈ ਨਾਵਾਂ ਜਿਵੇਂ ਕਿ ਢਾਕ, ਪਾਰਸ, ਤੇਸੂ, ਕਿਸ਼ਕ ਸੁਪਕਾ ਅਤੇ ਫਲੇਮ ਆਫ਼ ਫੋਰੈਸਟ ਆਦਿ ਨਾਲ ਜਾਣਿਆ ਜਾਂਦਾ ਹੈ। ਪਲਾਸ਼ ਦੇ ਫੁੱਲਾਂ ਦੀ ਖੇਤੀ ਵਿਚੋਂ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ।

ਕਿਵੇਂ ਕਰ ਸਕਦੇ ਹੋ ਖੇਤੀ

ਪਲਾਸ਼ ਦੇ ਫੁੱਲਾਂ ਦਰੱਖ਼ਤ ਉੱਤੇ ਲੱਗਦੇ ਹਨ। ਇਨ੍ਹਾਂ ਨੂੰ ਬਾਗ਼ ਦੇ ਰੂਪ ਵਿਚ ਖੇਤ ਵਿਚ ਉਗਾਇਆ ਜਾਂਦਾ ਹੈ। ਤੁਸੀਂ ਪਲਾਸ਼ ਦੇ ਫੁੱਲਾਂ ਦਾ ਬਾਗ਼ ਲਗਾ ਕੇ ਕਈ ਸਾਲਾਂ ਤੱਕ ਇਸ ਤੋਂ ਕਮਾਈ ਕਰ ਸਕਦੇ ਹੋ। ਪਲਾਸ਼ ਦੇ ਫੁੱਲਾਂ ਦੇ ਬਾਗ਼ ਵਿਚ ਤੁਸੀਂ ਨਾਲੋਂ ਨਾਲ ਹੋਰ ਫ਼ਸਲਾਂ ਦੀ ਖੇਤੀ ਵੀ ਕਰ ਸਕਦੇ ਹੋ।

ਕਿੰਨੀ ਆਵੇਗੀ ਲਾਗਤ

ਪਲਾਸ਼ ਦੇ ਬਾਗ਼ ਲਗਾਉਣ ਲਈ ਤੁਹਾਨੂੰ ਇਕ ਵਾਰ ਪੈਸਾ ਖ਼ਰਚ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਇਹ 30 ਸਾਲਾਂ ਤੱਕ ਤੁਹਾਡੀ ਕਮਾਈ ਦਾ ਸਾਧਨ ਬਣੇਗਾ। ਇਕ ਏਕੜ ਪਾਲਸ਼ ਦੇ ਫੁੱਲਾਂ ਦਾ ਬਾਗ਼ ਲਗਾਉਣ ਲਈ 50 ਹਜ਼ਾਰ ਰੁਪਏ ਤੱਕ ਦੀ ਲਾਗਤ ਆਉਂਦੀ ਹੈ। ਪਲਾਸ਼ ਦਾ ਬਾਗ਼ ਲਗਾਉਣ ਤੋਂ 3 ਸਾਲ ਬਾਅਦ ਇਸ ਉੱਤੇ ਫੁੱਲ ਆਉਣ ਲੱਗਦੇ ਹਨ। ਤੁਸੀਂ ਇਸਦੇ ਫੁੱਲ, ਪੱਤੇ, ਜੜ੍ਹਾਂ ਅਤੇ ਲੱਕੜੀ ਆਦਿ ਵੇਚ ਕੇ ਚੰਗੇ ਪੈਸੇ ਕਮਾ ਸਕਦੇ ਹੋ।

ਪਲਾਸ਼ ਦੇ ਫੁੱਲਾਂ ਦੇ ਲਾਭ

ਆਯੁਰਵੇਦ ਅਨੁਸਾਰ ਪਲਾਸ਼ ਦੇ ਫੁੱਲ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਸਾਡੀ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਦਸਤ ਨੂੰ ਹਟਾਉਣ ਲਈ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਇਲਾਵਾ ਇਹ ਕੰਨ, ਨੱਕ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਵਿਚੋਂ ਖੂਨ ਨੂੰ ਰੋਕਣ ਵਿਚ ਮਦਦਗਾਰ ਹੁੰਦੇ ਹਨ।

READ ALSO : ਸਿਹਤ ਵਿਭਾਗ ਵੱਲੋਂ ਵਿਸ਼ਵ ਟੀਕਾਕਰਨ ਸਪਤਾਹ ਦੌਰਾਨ 100 ਫ਼ੀਸਦੀ ਟੀਕਾਕਾਰਨ ਟੀਚਾ ਮੁਕੰਮਲ

ਸਰਕਾਰ ਦੇ ਰਹੀ ਹੈ ਮਹੱਤਵ

ਜ਼ਿਕਰਯੋਗ ਹੈ ਕਿ ਪਲਾਸ਼ ਨੂੰ ਭਾਰਤ ਸਰਕਾਰ ਨੇ ਵੀ ਮਹੱਤਵ ਪ੍ਰਦਾਨ ਕੀਤਾ ਹੈ। ਸਾਲ 1981 ਵਿਚ ਭਾਰਤ ਸਰਕਾਰ ਨੇ ਪਲਾਸ਼ ਦੀ 35 ਪੈਸੇ ਦੀ ਡਾਕ ਟਿਕਟ ਜਾਰੀ ਕੀਤੀ ਸੀ। ਇਸਦੇ ਇਲਾਵਾ ਉੱਤਰ ਪ੍ਰਦੇਸ਼ ਸਰਕਾਰ ਦੁਆਰ ਸਾਲ 2010 ਵਿਚ ਪਲਾਸ਼ ਦੇ ਫੁੱਲਾਂ ਨੂੰ ਰਾਜ ਫੁੱਲ ਘੋਸ਼ਿਤ ਕੀਤਾ ਗਿਆ। ਵਿਦੇਸ਼ਾਂ ਵਿਚ ਵੀ ਇਸ ਫੁੱਲ ਦੀ ਬਹੁਤ ਮਹੱਤਤਾ ਹੈ।

flower farming

[wpadcenter_ad id='4448' align='none']