ਫਾਜ਼ਿਲਕਾ 31 ਅਗਸਤ
ਫਾਜ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਅਗਵਾਈ ਵਿੱਚ ਫਾਜ਼ਲਕਾ ਦੇ ਸਾਬਕਾ ਐਮਸੀ ਸੰਦੀਪ ਚਲਾਣਾ ਭਾਜਪਾ ਨੂੰ ਛੱਡ ਕੇ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ! ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਰੁਣ ਵਧਵਾ, ਐਮ. ਸੀ ਕਾਕੂ ਡੋਗਰਾ, ਬਲਾਕ ਪ੍ਰਧਾਨ ਬੱਬੂ, ਸੱਤਪਾਲ ਵਾਟਸ, ਬਿੱਟੂ ਸੇਤੀਆ, ਨਰੇਸ਼ ਰਾਜਦੇਵ, ਕ੍ਰਿਸ਼ਨ ਕੰਬੋਜ,ਸੁਨੀਲ ਮੈਨੀ ਅਤੇ ਸਾਜਨ ਸ਼ਾਮਿਲ ਰਹੇ!
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਮਰਾ ਨੇ ਕਿਹਾ ਕਿ ਪਰਿਵਾਰ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਵਿਕਾਸ ਦੇ ਕੰਮ ਨਾਲ ਲੈ ਕੇ ਨੇਪਰੇ ਚਾੜੇ ਜਾਣਗੇ! ਉਹਨਾਂ ਕਿਹਾ ਕਿ ਹਲਕੇ ਦੇ ਸਾਰੇ ਵਿਕਾਸ ਕਾਰਜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਹਨ!
ਇਸ ਉਪਰੰਤ ਸਾਬਕਾ ਐਮ.ਸੀ ਸੰਦੀਪ ਚਲਾਣਾ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਫਾਜ਼ਿਲਕਾ ਦੇ ਵਿਧਾਇਕ ਸਰਦਾਰ ਨਰਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ!
ਸਾਬਕਾ ਐਮਸੀ ਸੰਦੀਪ ਚਲਾਣਾ ਭਾਜਪਾ ਨੂੰ ਛੱਡ ਕੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ
Date: