ਵਿਸ਼ਵ ਕੱਪ ਦੀਆਂ ਟਿਕਟਾਂ ਦੀ ਗਿਣਤੀ ਵਿੱਚ ਆਈ ਤਬਦੀਲੀ !
Four lakh tickets issued
Four lakh tickets issued ਭਾਰਤੀ ਕ੍ਰਿਕਟ ਕੰਟਰੋਲ ਬੋਰਡ(BCCI) ਵਿਸ਼ਵ ਕੱਪ ਦੀਆਂ 4 ਲੱਖ ਟਿਕਟਾਂ ਰਿਲੀਜ਼ ਕਰੇਗਾ। ਫੈਨਜ਼ 8 ਸਤੰਬਰ ਨੂੰ ਰਾਤ 8 ਵਜੇ ਤੋਂ ਇਹ ਟਿਕਟਾਂ ਖਰੀਦ ਸਕੋਗੇ।
ਵਿਸ਼ਵ ਕੱਪ ਦੇ ਲਈ ਭਾਰਤ ਦੇ ਮੈਚਾਂ ਦੀਆਂ ਟਿਕਟਾਂ 10 ਮਿੰਟ ਦੇ ਅੰਦਰ ਹੀ ਵਿਕ ਗਏ ਸਨ। ਕਈ ਫੈਨਜ਼ ਨੂੰ ਟਿਕਟ ਖਰੀਦਣ ਦਾ ਮੌਕਾ ਤੱਕ ਨਹੀਂ ਮਿਲ ਸਕਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇੰਟਰਨੈੱਟ ‘ਤੇ ਨਾਰਾਜ਼ਗੀ ਜਤਾਈ ਸੀ।
ਨਾਰਾਜ਼ਗੀ ਤੋਂ ਬਾਅਦ BCCI ਨੇ ਕਿਹਾ ਕਿ ਭਾਰਤ ਵਿੱਚ ਫੈਨਜ਼ ਹੀ ਕ੍ਰਿਕਟ ਦੀ ਅਸਲੀ ਜਾਨ ਹੈ। ਇਸਨੂੰ ਦੇਖਦੇ ਹੋਏ ਬੋਰਡ ਨੇ ਟੂਰਨਾਮੈਂਟ ਦੇ ਲਈ ਵਾਧੂ ਟਿਕਟ ਰਿਲੀਜ਼ ਕਰਨ ਦਾ ਫੈਸਲਾ ਲਿਆ।BCCI ਨੇ ਮੀਡੀਆ ਰਿਲੀਜ਼ ਜਾਰੀ ਕਰਦੇ ਹੋਏ ਦੱਸਿਆ ਕਿ ਬੋਰਡ ਟਿਕਟ ਵਿਕਰੀ ਦੇ ਲਈ 8 ਸਤੰਬਰ ਨੂੰ ਨਵਾਂ ਫੇਜ਼ ਸ਼ੁਰੂ ਕਰੇਗਾ।
READ ALSO :ਪੰਜਾਬੀ ਅਦਾਕਾਰ ਗੁੱਗੂ ਗਿੱਲ ਕਿਹਾ- ਚਿੱਟੇ ਵਿਰੁੱਧ ਨਿੰਦਿਆ ਕਰਦੇ ਹੋਏ !
ਬੋਰਡ ਨੇ ਕਿਹਾ ਕਿ ਵਿਸ਼ਵ ਕੱਪ ਟਿਕਟਾਂ ਦੀ ਬਹੁਤ ਜ਼ਿਆਦਾ ਮੰਗ ਹੈ। ਇਸ ਕਾਰਨ ਫੈਨਜ਼ ਨੂੰ ਟਿਕਟ ਨਹੀਂ ਸਕੇ। ਇਸਨੂੰ ਦੇਖਦੇ ਹੋਏ ਬੋਰਡ ਨੇ ਹੋਸਟਿੰਗ ਸਟੇਟ ਐਸੋਸੀਏਸ਼ਨ ਨਾਲ ਗੱਲ ਕੀਤੀ ਤੇ ਕਰੀਬ 4 ਲੱਖ ਟਿਕਟਾਂ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।
ਕ੍ਰਿਕਟ ਵਿਸ਼ਵ ਕੱਪ ਦੀ ਜਨਰਲ ਟਿਕਟਾਂ ਦੀ ਵਿਕਰੀ 8 ਸਤੰਬਰ ਨੂੰ ਰਾਤ 8 ਵਜੇ ਤੋਂ ਸ਼ੁਰੂ ਹੋਵੇਗੀ। ਫੈਨਜ਼ ICC ਦੀ ਆਫੀਸ਼ੀਅਲ ਵੈਬਸਾਈਟ https://tickets.cricketworldcup.com ਤੋਂ ਟਿਕਟ ਖਰੀਦ ਸਕਣਗੇ। ਇਸ ਤੋਂ ਬਾਅਦ ਵੀ ਜੇਕਰ ਲੋੜ ਪਈ ਤਾਂ ਫੈਨਜ਼ ਨੂੰ ਅਗਲੇ ਫੇਜ਼ ਦੀ ਟਿਕਟ ਵਿਕਰੀ ਦੇ ਬਾਰੇ ਸੂਚਿਤ ਕੀਤਾ ਜਾਵੇਗਾ। ਦੱਸ ਦੇਈਏ ਕਿ ਭਾਰਤ ਤੋਂ ਇਲਾਵਾ ਬਾਕੀ ਟੀਮਾਂ ਦੇ ਮੈਚਾਂ ਦੀਆਂ ਟਿਕਟਾਂ 25 ਅਗਸਤ ਤੋਂ ਵਿਕਣੀਆਂ ਸ਼ੁਰੂ ਹੋ ਗਈਆਂ ਸਨ। ਟੀਮ ਇੰਡੀਆ ਦੇ ਮੈਚਾਂ ਦੇ ਵਾਰਮ-ਅਪ ਸਣੇ ਲੀਗ ਸਟੇਜ ਦੇ ਸਾਰੇ ਮੈਚਾਂ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ , ਪਰ ਬਾਕੀ ਟੀਮਾਂ ਦੇ ਮੈਚ ਦੀਆਂ ਟਿਕਟਾਂ ਹੁਣ ਵੀ ICC ਦੀ ਵੈਬਸਾਈਟ ‘ਤੇ ਵਿਕ ਰਹੀਆਂ ਹਨ।Four lakh tickets issued
ਵਿਸ਼ਵ ਕੱਪ 5 ਅਕਤੂਬਰ ਤੋਂ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਮੈਚ ਸ਼ੁਰੂ ਹੋਵੇਗਾ। 10 ਸ਼ਹਿਰਾਂ ਵਿੱਚ ਕੁੱਲ 48 ਮੈਚ ਹੋਣਗੇ। ਟੂਰਨਾਮੈਂਟ ਦੇ ਵਾਰਮ-ਅਪ ਮੈਚ 29 ਸਤੰਬਰ ਤੋਂ ਸ਼ੁਰੂ ਹੋ ਜਾਣਗੇ। ਭਾਰਤ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ਼ ਚੇੱਨਈ ਵਿੱਚ ਹੋਵੇਗਾ। 12 ਨਵੰਬਰ ਨੂੰ ਭਾਰਤ ਤੇ ਨੀਂਦਰਲੈਂਡ ਦੇ ਵਿਚਾਲੇ ਲੀਗ ਸਟੇਜ ਦਾ ਆਖਰੀ ਮੈਚ ਹੋਵੇਗਾ। 15 ਤੇ 16 ਨਵੰਬਰ ਨੂੰ ਸੈਮੀਫਾਈਨਲ ਤੇ 19 ਨਵੰਬਰ ਨੂੰ ਫਾਈਨਲ ਖੇਡਿਆ ਜਾਵੇਗਾ। Four lakh tickets issued