ਮਾਨਸਾ, 13 ਸਤੰਬਰ:
ਡਾਇਰੈਕਟਰ ਆਫ ਆਯੂਰਵੈਦਾ ਪੰਜਾਬ ਡਾ. ਰਵੀ ਕੁਮਾਰ ਡੂਮਰਾ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਮੁਫ਼ਤ ਆਯੂਰਵੈਦਿਕ ਕੈਂਪ ਲਗਾਏ ਜਾ ਰਹੇ ਹਨ। ਇਸ ਕੜੀ ਦੇ ਤਹਿਤ ਆਯੂਰਵੈਦਿਕ ਹੈਲਥ ਵੈਲਨੈਸ ਸੈਂਟਰ, ਰਾਏਪੁਰ ਵਿਖੇ ਬਜ਼ੁਰਗਾਂ ਲਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਨਮਿਤਾ ਗਰਗ ਵੱਲੋਂ ਆਯੂਰਵੈਦਾ ਦੇ ਗੁਰੂ ਸ੍ਰੀ ਧਨਵੰਤਰੀ ਜੀ ਦੀ ਆਰਤੀ ਕਰਕੇ ਕੀਤਾ ਗਿਆ।
ਇਸ ਮੁਫ਼ਤ ਆਯੂਰਵੈਦਿਕ ਕੈਂਪ ਵਿੱਚ ਤਕਰੀਬਨ 159 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿਸ ਵਿੱਚੋਂ 60 ਸਾਲ ਤੋਂ ਉੱਪਰ ਦੇ 99 ਮਰੀਜ਼ ਸ਼ਾਮਿਲ ਹੋਏ। ਮਰੀਜਾਂ ਨੂੰ ਚੈੱਕ ਅਪ ਕਰਨ ਉਪਰੰਤ ਫਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕੀਤਾ ਗਿਆ। ਇਸ ਮੌਕੇ ਤੇ ਡਾ. ਪੂਜਾ ਅਤੇ ਡਾ. ਸੀਮਾ ਗੋਇਲ ਨੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰੱਖਣ ਲਈ ਸੰਤੁਲਿਤ ਖੁਰਾਕ ਲੈਣ ਅਤੇ ਯੋਗਾ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਲੋਕਾਂ ਨੂੰ ਯੋਗ ਆਸਣਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਨਿਊ ਚੰਡੀਗੜ੍ਹ ਲੈਬ ਰਾਏਪੁਰ ਵੱਲੋਂ ਸ਼ੂਗਰ ਸਬੰਧੀ ਰੋਗਾਂ ਲਈ ਵਿਸ਼ੇਸ਼ ਤੌਰ ’ਤੇ ਸੇਵਾਵਾਂ ਦਿੱਤੀਆਂ ਗਈਆਂ। ਇਸ ਫਰੀ ਆਯੂਰਵੈਦਿਕ ਕੈਂਪ ਦੌਰਾਨ ਮੁਫ਼ਤ ਦਵਾਈਆਂ ਦੀ ਵੰਡ ਸਬੰਧੀ ਦਿਸ਼ਾਵਰੀ ਗਲੋਬਲ ਫਾਰਮਾਸਿਟੀਕਲ ਅਤੇ ਰੋਲ ਫਾਰਮਾਸਿਟੀਕਲ ਲਿਮਟਡ ਦਾ ਵਿਸ਼ੇਸ਼ ਸਹਿਯੋਗ ਰਿਹਾ। ਆਯੂਸ਼ ਹੈਲਥ ਵੈੱਲਨੈਸ ਦੇ ਸੈਂਟਰ ਰਾਏਪੁਰ ਦੇ ਪੂਰੇ ਸਟਾਫ ਵੱਲੋਂ ਬਾਹਰੋਂ ਆਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਸੰਦੇਸ਼ ਤਹਿਤ ਪੌਦਿਆਂ ਦੀ ਵੰਡ ਕੀਤੀ ਗਈ।
ਇਸ ਦੌਰਾਨ ਗੁਰਮੀਤ ਸਿੰਘ ਉਪਵੈਦ, ਭੁਪਿੰਦਰ ਸਿੰਘ ਉਪਵੈਦ, ਯੋਗਾ ਮਾਹਿਰ ਸੁਖਪਾਲ ਕੌਰ, ਅਸ਼ੋਕ ਕੁਮਾਰ ਅਤੇ ਗੁਰਦੀਪ ਸਿੰਘ ਅਤੇ ਟਰੇਂਡ ਦਾਈ ਵੀਰਾ ਬੰਤੀ ਤੋਂ ਇਲਾਵਾ ਪਿੰਡ ਦੇ ਸਰਪੰਚ ਸਹਿਬਾਨ ਅਤੇ ਹੋਰ ਮੈਂਬਰ ਮੌਜੂਦ ਸਨ।
ਆਯੂਰਵੈਦਿਕ ਹੈਲਥ ਵੈਲਨੈਸ ਸੈਂਟਰ, ਰਾਏਪੁਰ ਵਿਖੇ ਮੁਫਤ ਆਯੂਰਵੈਦਿਕ ਕੈਂਪ ਦਾ ਆਯੋਜਨ
Date: